ਪੰਜਾਬ

punjab

ETV Bharat / state

ਸੁਖਬੀਰ ਸਿੰਘ ਬਾਦਲ ਨੇ ਖਾਲਸਾ ਪੰਥ ਤੇ ਪੰਜਾਬੀਆਂ ਕੋਲੋ ਮੰਗੀ ਮਾਫੀ, ਜਾਣੋ ਕਿਉ ? - Last prayer of Parkash Singh Badal

ਸੁਖਬੀਰ ਸਿੰਘ ਬਾਦਲ ਨੇ ਪਿਤਾ ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਮੌਕੇ ਹੱਥ ਜੋੜਕੇ ਖਾਲਸਾ ਪੰਥ ਤੇ ਸਮੂਹ ਪੰਜਾਬੀਆਂ ਕੋਲ ਮਾਫੀ ਮੰਗੀ।

Sukhbir Singh Badal apologized
Sukhbir Singh Badal apologized

By

Published : May 4, 2023, 8:42 PM IST

ਹੈਦਰਾਬਾਦ ਡੈਸਕ:ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਅੱਜ ਵੀਰਵਾਰ ਨੂੰ ਪਿੰਡ ਬਾਦਲ ਵਿਖੇ ਹੋਈ। ਇਸ ਭੋਗ ਦੌਰਾਨ ਹੀ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿੱਚ ਸੰਗਤ ਨੂੰ ਸੰਬੋਧਨ ਕਰਦਿਆ ਸੁਖਬੀਰ ਬਾਦਲ ਨੇ ਸੰਗਤ ਕੋਲੋ ਮਾਫੀ ਮੰਗੀ।

ਸੁਖਬੀਰ ਸਿੰਘ ਬਾਦਲ ਨੇ ਮੰਗੀ ਮਾਫੀ:- ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿੱਚ ਬੋਲਦਿਆ ਕਿਹਾ ਕਿ 'ਮੈਂ ਸਾਰੀ ਸੰਗਤ, ਖਾਲਸਾ ਪੰਥ ਕੋਲੋ ਦੋਵੇ ਹੱਥ ਜੋੜ ਕੇ ਮਾਫੀ ਮੰਗਣਾ ਚਾਹੁੰਦਾ ਹਾਂ' ਕਿ 'ਮੇਰੇ ਤੇ ਮੇਰੇ ਪਰਿਵਾਰ ਕੋਲੋ ਜਾਣੇ ਅਣਜਾਣੇ ਵਿੱਚ ਕੋਈ ਵੀ ਗਲਤੀ ਹੋਈ ਹੋਵੇ ਤਾਂ ਸਾਨੂੰ ਮਾਫ ਕੀਤੇ ਜਾਵੇ'। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੇਰੀ ਸਾਰੀ ਜ਼ਿੰਦਗੀ ਕੋਸ਼ਿਸ਼ ਰਹੇਗੀ ਕਿ ਜਿਵੇਂ ਸਾਡਾ ਪਰਿਵਾਰ ਪਹਿਲਾ ਸੇਵਾ ਕਰਦਾ ਆਇਆ, ਉਸੇ ਤਰ੍ਹਾਂ ਹੀ ਅੱਗੇ ਸੇਵਾ ਕਰਦਾ ਰਹੇਗਾ।

ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ 'ਚ ਪਹੁੰਚੇ ਵੱਡੇ ਦਿੱਗਜ:-ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿੱਚ ਅੱਜ ਭਾਰਤ ਦੇ ਵੱਡੇ ਦਿੱਗਜ ਵੀ ਪਹੁੰਚੇ। ਅੰਤਿਮ ਅਰਦਾਸ ਮੌਕੇ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਗਜੇਂਦਰ ਸ਼ੇਖਾਵਤ ਸਣੇ ਹੋਰ ਕਈ ਸਿਆਸੀ ਆਗੂਆਂ ਨੇ ਹਾਜ਼ਰੀ ਲਗਵਾਈ, ਉੱਥੇ ਹੀ, ਪੰਜਾਬ ਦੇ ਕਈ ਸਿਆਸੀ ਆਗੂ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਮਿਲ ਕੇ ਮਰਹੂਮ ਪਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕੀਤੀ।

1.Prakash Singh Badal: ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ 'ਚ ਪਹੁੰਚੇ ਵੱਡੇ ਆਗੂ, ਕਿਹਾ- ਉਨ੍ਹਾਂ ਵਰਗਾ ਬਣਨਾ ਸੰਭਵ ਨਹੀਂ

2.Parkash Singh Badad Antim Ardass: ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਏ ਅਮਿਤ ਸ਼ਾਹ, ਕਿਹਾ- ਦੇਸ਼ ਨੇ ਸੱਚਾ ਦੇਸ਼ ਭਗਤ ਗਵਾਇਆ

3.ਕੀਰਤਪੁਰ ਸਾਹਿਬ ਵਿਖੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਜਲ ਪ੍ਰਵਾਹ

ਦੱਸ ਦਈਏ ਕਿ ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿੱਚ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਅਸਾਮ ਦੇ ਕੈਬਨਿਟ ਮੰਤਰੀ ਆਤਮਾ ਵੋਹਰਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਵੀ ਪਹੁੰਚੇ ਹਨ।

ABOUT THE AUTHOR

...view details