ਸ੍ਰੀ ਮੁਕਤਸਰ ਸਾਹਿਬ: ਐਸ.ਐਸ.ਪੀ. ਡੀ. ਸੁਧਰਵਿਲੀ ਨੇ ਸ਼ਿਕਾਇਤ ਪ੍ਰਣਾਲੀ 'ਚ ਸੁਧਾਰ ਸ਼ਿਕਾਇਤ ਡੱਬੇ ਅਤੇ ਵਟਸਐਪ ਨੰਬਰ 'ਤੇ ਮਿਲੀਆਂ ਸ਼ਿਕਾਇਤਾਂ ਦੀ ਹਫ਼ਤਾਵਾਰੀ ਕਾਰਵਾਈ ਸਾਂਝੀ ਕੀਤੀ ਹੈ।
ਜਾਣਕਾਰੀ ਅਨੁਸਾਰ ਐਸ.ਐਸ.ਪੀ. ਸੁਧਰਵਿਲੀ ਨੇ ਪਹਿਲਾਂ ਦੇ ਐਸ.ਐਸ.ਪੀ. ਵੱਲੋਂ ਮਾਰਕ ਸੈਂਕੜੇ ਦਰਖ਼ਾਸਤਾਂ ਦਫ਼ਤਰਾਂ 'ਚ ਦੱਬਣ ਦੀ ਹਕੀਕਤ ਨੂੰ ਵੇਖਦੇ ਹੋਏ ਨਵ-ਨਿਯੁਕਤ ਐਸ.ਐਸ.ਪੀ. ਨੇ ਲੋਕ ਸ਼ਿਕਾਇਤਾਂ ਦੇ ਸਿੱਧੇ ਹੱਲ ਲਈ ਵਟਸਐਪ ਨੰਬਰ ਜਾਰੀ ਕਰਨ ਦੇ ਨਾਲ ਹੀ ਜ਼ਿਲ੍ਹੇ 'ਚ ਸ਼ਿਕਾਇਤ-ਬਾਕਸ ਲਗਵਾਏ। ਇਹ ਬਾਕਸ ਅਤੇ ਵੱਟਸ ਐਪ ਨੰਬਰ ਮਹਿਜ਼ ਖਾਨਾ ਪੂਰਤੀ ਨਹੀਂ ਬਣੇਂ ਸਗੋਂ ਇਹ ਪੀੜ੍ਹਤ ਲੋਕਾਂ ਲਈ ਵਰਦਾਨ ਬਣ ਰਹੇ ਹਨ। ਇਸ ਤਰੀਕੇ ਮਿਲ ਰਹੀਆਂ ਸ਼ਿਕਾਇਤਾਂ ਸਬੰਧੀ ਐਸ.ਐਸ.ਪੀ. ਵੱਲੋਂ ਪਹਿਲ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।
ਐਸ.ਐਸ.ਪੀ. ਵੱਲੋਂ ਸ਼ਿਕਾਇਤ ਡੱਬੇ ਅਤੇ ਵੱਟਸਐਪ ਨੰਬਰ ਦੀ ਹਫ਼ਤਾਵਾਰੀ ਕਾਰਵਾਈ ਜਨਤਕ ਐਸ.ਐਸ.ਪੀ. ਨੇ ਦੱਸਿਆ ਕਿ ਹਫ਼ਤੇ ਦੌਰਾਨ ਉਨ੍ਹਾਂ ਨੂੰ 45 ਸ਼ਿਕਾਇਤਾਂ ਵਟਸਐਪ ਨੰਬਰ 'ਤੇ ਮਿਲੀਆਂ, ਜਿਨ੍ਹਾਂ ਵਿੱਚੋਂ 2 ਸ਼ਿਕਾਇਤਾਂ ਦੀ ਜਾਂਚ ਉਪਰੰਤ ਪਰਚੇ ਦਰਜ ਕੀਤੇ ਗਏ, 6 ਚਲਾਨ ਕੱਟੇ ਗਏ ਅਤੇ 22 ਕੇਸਾਂ ਵਿੱਚ ਮੌਕੇ 'ਤੇ ਜੋ ਵੀ ਹੱਲ ਹੋ ਸਕਦਾ ਸੀ, ਕੀਤਾ ਗਿਆ। ਇਸਤੋਂ ਇਲਾਵਾ ਨਿੱਜੀ ਸ਼ਿਕਾਇਤਾਂ ਸਬੰਧੀ ਵੀ ਪੜਤਾਲਾਂ ਅਰੰਭ ਕੀਤੀਆਂ ਜਾ ਚੁੱਕੀਆਂ ਹਨ।
ਐਸ ਐਸ ਪੀ ਨੇ ਵਿਸ਼ੇਸ਼ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਵਿਰੁੱਧ ਮਿਸ਼ਨ ਫ਼ਤਿਹ ਅਧੀਨ ਸਾਰਿਆਂ ਲਈ ਕੋਵਿਡ ਸੁਰੱਖਿਆ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਅਜਿਹੇ ਨਿਯਮਾਂ ਦੀ ਉਲੰਘਣਾਂ ਸਬੰਧੀ ਇਸ ਵਟਸਐਪ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਉਣ ਸਮੇਤ ਹੋਰਨਾਂ ਸੂਚਨਾ ਦਾਤਾਵਾਂ ਦੇ ਨਾਮ ਪਤੇ ਗੁਪਤ ਰੱਖੇ ਜਾ ਰਹੇ ਹਨ।