ਸ੍ਰੀ ਮੁਕਤਸਰ ਸਾਹਿਬ: ਐਸਐਸਪੀ ਮੁਕਤਸਰ ਵੱਲੋਂ ਜ਼ਿਲ੍ਹੇ ਦੇ ਇੰਟਰ ਸਟੇਟ ਨਾਕਿਆਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੇਖਿਆ ਕਿ ਡਿਊਟੀ ਕਰ ਰਹੇ ਪੁਲਿਸ ਕਰਮਚਾਰੀਆਂ ਦੀ ਸਿਹਤ ਦਾ ਪੂਰਾ ਧਿਆਨ ਰੱਖਦੇ ਹੋਏ ਮੈਡੀਕਲ ਦੀਆਂ ਟੀਮਾਂ ਭੇਜ ਕੇ ਜਿੱਥੇ ਉਨ੍ਹਾਂ ਦਾ ਮੈਡੀਕਲ ਟੈਸਟ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਪੁਲਿਸ ਕਰਮਚਾਰੀਆਂ ਨੂੰ ਰਿਫਰੈਸ਼ਮੈਂਟ ਜਿਵੇਂ ਕਿ ਪਾਣੀ ਦੀਆਂ ਬੋਤਲਾਂ, ਜੂਸ ਦੀਆਂ ਬੋਤਲਾਂ, ਫਰੂਟ, ਫਰੂਟ ਕੇਕ ਆਦਿ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਐਸਐਪੀ ਮੁਕਤਸਰ ਨੇ ਜ਼ਿਲ੍ਹੇ ਅੰਦਰ ਹਰਿਆਣਾ ਅਤੇ ਰਾਜਸਥਾਨ ਦੇ ਸਰਹੱਦਾਂ ਦੇ ਨਾਲ ਲੱਗਦੇ ਇੰਟਰ ਸਟੇਟ ਨਾਕਿਆਂ ਦੀ ਚੈਕਿੰਗ ਕੀਤੀ। ਉਨ੍ਹਾਂ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਡਿਊਟੀ ਕਰਦੇ ਦੌਰਾਨ ਸਾਵਧਾਨੀਆਂ ਵਰਤਣ ਨੂੰ ਕਿਹਾ ਗਿਆ ਜਿਵੇਂ ਕਿਸੇ ਨਾਲ ਗੱਲ ਕਰਨ ਸਮੇਂ 2 ਮੀਟਰ ਦੀ ਦੂਰੀ ਬਣਾ ਕੇ ਰੱਖਣੀ, ਮਾਸਕ ਪਾ ਕੇ ਰੱਖਣਾ, ਹੱਥਾਂ ਨੂੰ ਮੂੰਹ ਅਤੇ ਅੱਖਾ ਨੂੰ ਹੱਥ ਨਾ ਲਗਾਉਣਾ।