ਪੰਜਾਬ

punjab

ETV Bharat / state

Punjabi youth Death in America: ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ, ਪਰਿਵਾਰ ਨੇ ਲਾਸ਼ ਵਤਨ ਵਾਪਿਸ ਲਿਆਉਣ ਦੀ ਲਾਈ ਗੁਹਾਰ - ਸ੍ਰੀ ਮੁਕਤਸਰ ਸਾਹਿਬ ਦੀ ਖ਼ਬਰ

ਲਗਭਗ 11 ਮਹੀਨੇ ਪਹਿਲਾਂ ਲੱਖਾਂ ਰੁਪਏ ਖਰਚ ਕੇ ਅਮਰੀਕਾ ਦੇ ਕੈਲਫੋਰਨੀਆ ਸ਼ਹਿਰ ਵਿੱਚ ਭਵਿੱਖ ਸਵਾਰਨ ਗਏ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦੀਆਂ ਦੇ ਨੌਜਵਾਨ ਦੀ ਅਚਾਨਕ ਸਿਹਤ ਵਿਗੜਨ ਮਗਰੋਂ ਮੌਤ ਹੋ ਗਈ। ਪਰਿਵਾਰ ਨੇ ਮ੍ਰਿਤਕ ਦੇਹ ਵਾਪਿਸ ਲਿਆਉਣ ਲਈ ਮਦਦ ਦੀ ਗੁਹਾਰ ਲਾਈ ਹੈ। (Punjabi youth Death in America)

Muktsar Sahib's youth died in the American city of California
Death of Punjabi in America: ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ, ਪਰਿਵਾਰ ਨੇ ਲਾਸ਼ ਵਤਨ ਵਾਪਿਸ ਲਿਆਉਣ ਦੀ ਲਾਈ ਗੁਹਾਰ

By ETV Bharat Punjabi Team

Published : Sep 1, 2023, 2:26 PM IST

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦੀਆਂ ਤੋਂ ਅਮਰੀਕਾ ਗਏ ਗੁਰਭੇਜ ਸਿੰਘ ਨਾਮ ਦੇ ਨੌਜਵਾਨ ਦੀ ਕੈਲੀਫੋਰਨੀਆਂ ਸ਼ਹਿਰ (Death of Gurbhaj Singh in California) ਵਿੱਚ ਸਿਹਤ ਵਿਗੜਨ ਮਗਰੋਂ ਅਚਾਨਕ ਮੌਤ ਹੋ ਗਈ। ਨੌਜਵਾਨ ਦੀ ਮੌਤ ਬਾਰੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਬਾਦੀਆਂ ਦੇ ਸਰਪੰਚ ਸਾਹਿਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਰਭੇਜ ਸਿੰਘ ਪੁੱਤਰ ਸਵਰਣ ਸਿੰਘ ਕਰੀਬ 11 ਮਹੀਨੇ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ 35 ਲੱਖ ਲਾਕੇ ਘਰ ਦੇ ਆਰਥਿਕ ਹਲਾਤ ਠੀਕ ਕਰਨ ਗਿਆ ਸੀ ।

ਤੇਜ਼ ਦਰਦ ਤੋਂ ਬਾਅਦ ਹੋਈ ਮੌਤ:ਬੀਤੀ ਰਾਤ 12:00 ਵਜੇ ਅਮਰੀਕਾ ਤੋਂ ਗੁਰਭੇਜ ਦੇ ਦੋਸਤ ਦਾ ਫੋਨ ਆਇਆ ਕਿ ਗੁਰਭੇਜ ਨੁੰ ਇੱਕਦਮ ਤੇਜ਼ ਦਰਦ ਹੋਇਆ ਅਤੇ ਉਸ ਨੂੰ ਹਸਪਤਾਲ ਲਿਜਾਉਂਦੇ ਸਮੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਦੱਸਿਆ ਕਿ ਗੁਰਭੇਜ ਨੇ ਰੱਖੜੀ ਬਾਰੇ ਭੈਣਾਂ ਨਾਲ ਗੱਲਬਾਤ ਕੀਤੀ ਅਤੇ ਉਹ ਕਹਿ ਰਿਹਾ ਸੀ ਕਿ ਜਲਦ ਇੰਡੀਆ ਆਵਾਂਗਾ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ, ਪਰਿਵਾਰ ਹੁਣ ਉਸ ਦੀ ਲਾਸ਼ ਦੀ ਊਡੀਕ ਕਰ ਰਿਹਾ। ਦੋ ਭੈਣਾਂ, ਇੱਕ ਭਰਾ ਅਤੇ ਮਾਂ-ਪਿਓ ਦਾ ਰੋ-ਰੋ ਬੁਰਾ ਹਾਲ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਸਰਕਾਰਾਂ ਨੂੰ ਮਦਦ ਲਈ ਅਪੀਲ: ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੀਵਨ ਭਰ ਦੀ ਪੂੰਜੀ ਲਗਾਉਣ ਤੋਂ ਇਲਾਵਾ ਕਰਜ਼ਾ ਚੁੱਕ ਕੇ 35 ਲੱਖ ਰੁਪਏ ਲਾਕੇ ਨੌਜਵਾਨ ਪੁੱਤ ਨੂੰ ਘਰ ਦੀ ਹਾਲਤ ਸੁਧਾਰਣ ਲਈ ਬਾਹਰ ਘੱਲਿਆ ਸੀ ਪਰ ਉਸ ਦੀ ਬੇਵਕਤੀ ਮੌਤ ਨੇ ਉਨ੍ਹਾਂ ਦਾ ਹੌਂਸਲਾ ਪਸਤ ਕਰ ਦਿੱਤਾ ਹੈ। ਪੀੜਤ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਮਰੀਕਾ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਮ੍ਰਿਤਕ ਦੇਹ ਨੂੰ ਜਲਦ ਭਾਰਤ ਲਿਆਉਣ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣੇ ਪੁੱਤਰ ਦਾ ਚਿਹਰਾ ਆਖਰੀ ਵਾਰ ਦੇਖ ਕੇ ਅੰਤਿਮ ਰਸਮਾਂ ਅਦਾ ਕਰ ਸਕਣ। ਦੱਸ ਦਈਏ ਕੁੱਝ ਦਿਨਾਂ ਪਹਿਲਾਂ ਬਰਨਾਲਾ ਦੇ ਪਿੰਡ ਹਮੀਦੀ ਦੀ ਕੁੜੀ ਮਨਪ੍ਰੀਤ ਕੌਰ ਦੀ ਵੀ ਕੈਨੇਡਾ ਵਿੱਚ ਦਿੱਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਮ੍ਰਿਤਕਾ ਦੀ ਉਮਰ ਮਹਿਜ਼ 22 ਸਾਲ ਸੀ ਜਦੋਂ ਉਸ ਨੂੰ ਦਿੱਲ ਦਾ ਦੌਰਾ ਪਿਆ ਅਤੇ ਸਾਹਾਂ ਦੀ ਡਰ ਟੁੱਟ ਗਈ।

ABOUT THE AUTHOR

...view details