ਪੰਜਾਬ

punjab

ETV Bharat / state

ਸ੍ਰੀ ਮੁਕਤਸਰ ਸਾਹਿਬ: ਇੱਕੋ ਦਿਨ 'ਚ ਦੋ ਵੱਖ-ਵੱਖ ਥਾਵਾਂ 'ਤੇ ਹੋਈ ਲੁੱਟ, ਪੁਲਿਸ ਕਰ ਰਹੀ ਜਾਂਚ

ਸ੍ਰੀ ਮੁਕਤਸਰ ਸਾਹਿਬ ਦੀ ਦੋ ਵੱਖ-ਵੱਖ ਥਾਵਾਂ ਉੱਤੇ ਲੁੱਟਖੋਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਲੁੱਟ ਖੋਹ ਦੀ ਵਾਰਦਾਤ ਪਿੰਡ ਛੱਤਿਆਣਾ ਦੇ ਠੇਕੇ ਉੱਤੇ ਹੋਈ ਹੈ ਤੇ ਦੂਜੀ ਲੁੱਟ ਮੰਡੀ ਗਿੱਦੜਬਾਹਾ ਦੀ ਭਾਰਤ ਗੈੱਸ ਏਜੰਸੀ ਵਿੱਚ ਹੋਈ ਹੈ।

ਇੱਕੋ ਦਿਨ ਦੋ ਵੱਖ-ਵੱਖ ਥਾਵਾਂ ਉੱਤੇ ਹੋਈ ਲੁੱਟ, ਪੁਲਿਸ ਕਰ ਰਹੀ ਜਾਂਚ
ਇੱਕੋ ਦਿਨ ਦੋ ਵੱਖ-ਵੱਖ ਥਾਵਾਂ ਉੱਤੇ ਹੋਈ ਲੁੱਟ, ਪੁਲਿਸ ਕਰ ਰਹੀ ਜਾਂਚ

By

Published : Aug 19, 2020, 3:34 PM IST

ਸ੍ਰੀ ਮੁਕਤਸਰ ਸਾਹਿਬ: ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੀ ਦੋ ਵੱਖ-ਵੱਖ ਥਾਵਾਂ ਉੱਤੇ ਲੁੱਟਖੋਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਲੁੱਟ ਖੋਹ ਪਿੰਡ ਛੱਤਿਆਣਾ ਦੇ ਠੇਕੇ ਉੱਤੇ ਹੋਈ ਹੈ ਤੇ ਦੂਜੀ ਲੁੱਟ ਖੋਹ ਮੰਡੀ ਗਿੱਦੜਬਾਹਾ ਦੀ ਭਾਰਤ ਗੈੱਸ ਏਜੰਸੀ ਵਿੱਚ ਹੋਈ ਹੈ। ਦੱਸ ਦੇਈਏ ਕਿ ਜਿਹੜੇ ਠੇਕੇ ਉੱਤੇ ਲੁੱਟਖੋਹ ਹੋਈ ਹੈ ਉਸ ਵਿੱਚ ਲੁਟੇਰੇ ਅਸਫਲ ਰਹੇ ਹਨ ਤੇ ਜਿਹੜੀ ਗੈੱਸ ਏਜੰਸੀ ਵਿੱਚ ਲੁੱਟ ਹੋਈ ਹੈ ਉਸ ਵਿੱਚ ਲੁਟੇਰੇ ਸਫ਼ਲ ਰਹੇ ਹਨ। ਲਟੇੁਰਿਆਂ ਨੇ ਗੈੱਸ ਏਜੰਸੀ ਵਿੱਚ 50 ਹਜ਼ਾਰ ਦੀ ਲੁੱਟ ਕੀਤੀ ਹੈ।

ਇੱਕੋ ਦਿਨ ਦੋ ਵੱਖ-ਵੱਖ ਥਾਵਾਂ ਉੱਤੇ ਹੋਈ ਲੁੱਟ, ਪੁਲਿਸ ਕਰ ਰਹੀ ਜਾਂਚ

ਠੇਕੇ ਦੇ ਮੁਲਾਜ਼ਮ ਹਰਬੰਸ ਸਿੰਘ ਨੇ ਕਿਹਾ ਕਿ ਜਦੋਂ ਠੇਕੇ ਉੱਤੇ ਲੁੱਟਖੋਹ ਹੋਈ ਸੀ ਉਸ ਵੇਲੇ ਦੁਪਹਿਰ ਦੇ 1 ਵਜੇ ਹੋਏ ਸਨ ਤੇ ਉਹ ਠੇਕੇ ਦੇ ਗੇਟ ਕੋਲ ਮੰਜੇ ਉੱਤੇ ਲੰਮੇ ਪਏ ਹੋਏ ਸਨ। ਉਦੋਂ ਹੀ 2 ਅਣਪਛਾਤੇ ਵਿਅਕਤੀ ਮੋਟਰਸਾਈਕਲ ਉੱਤੇ ਠੇਕੇ ਉੱਤੇ ਆਏ। ਉਨ੍ਹਾਂ ਦੱਸਿਆ ਕਿ ਦੋਵਾਂ ਦੇ ਮੁੰਹ ਕਪੜੇ ਨਾਲ ਢੱਕੇ ਹੋਏ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਠੇਕੇ ਦੇ ਬਾਹਰ ਮੋਟਰਸਾਈਕਲ ਉੱਤੇ ਸੀ ਤੇ ਦੂਜਾ ਸਿੱਧਾ ਠੇਕੇ ਦੇ ਅੰਦਰ ਆ ਕੇ ਉਨ੍ਹਾਂ ਦਾ ਮੁੰਹ ਘੁੱਟਣ ਲੱਗ ਗਿਆ ਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਲਾਲ ਮਿਰਚ ਪਾ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਦੀ ਉਨ੍ਹਾਂ ਲੁਟੇਰਿਆਂ ਨਾਲ ਹੱਥਾਂ ਪਾਈ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹੱਥਾਂ ਪਾਈ ਤਕਰੀਬਨ 7 ਮਿੰਟ ਤੱਕ ਲਗਾਤਾਰ ਚੱਲਦੀ ਰਹੀ ਜਿਸ ਤੋਂ ਬਾਅਦ ਉਹ ਦੋਵੇਂ ਠੇਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਲੁਟੇਰੇ ਇਸ ਲੁੱਟ ਖੋਹ ਵਿੱਚ ਅਸਫਲ ਰਹੇ ਹਨ ਜਿਸ ਕਰਕੇ ਉਨ੍ਹਾਂ ਦੇ ਠੇਕੇ ਦਾ ਨੁਕਸਾਨ ਨਹੀਂ ਹੋਇਆ।

ਦੂਜੀ ਵਾਰਦਾਤ ਬਾਰੇ ਦੱਸਦੇ ਹੋਏ ਗੈੱਸ ਏਜੰਸੀ ਦੇ ਮੁਲਾਜ਼ਮ ਮੁਕੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਗੈੱਸ ਏਜੰਸੀ ਮੰਡੀ ਗਿੱਦੜਬਾਹਾ ਦੇ ਦੌਲਾ ਗੇਟ ਕੋਲ, ਸਰਕੂਲਰ ਰੋਡ ਤੇ ਸੈਂਟਰਲ ਬੈਂਕ ਦੇ ਨਾਲ ਸਥਿਤ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸ਼ਾਮ 4 ਵਜੇ ਗੈੱਸ ਏਜੰਸੀ ਵਿੱਚ ਕੰਮ ਕਰ ਰਹੇ ਸੀ ਉਦੋਂ ਮੋਟਰਸਾਈਕਲ ਸਵਾਰ 2 ਵਿਅਕਤੀ ਏਜੰਸੀ ਵਿੱਚ ਦਾਖ਼ਲ ਹੋਏ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਨਵੇਂ ਗੈੱਸ ਕਨੈਕਸ਼ਨ ਦੇ ਪ੍ਰੋਸੈਸ ਬਾਰੇ ਪੁੱਛਿਆ ਜਦੋਂ ਉਨ੍ਹਾਂ ਨੇ ਉਸ ਨੂੰ ਗੈੱਸ ਕਨੈਕਸ਼ਨ ਦੇ ਪ੍ਰੋਸੈਸ ਬਾਰੇ ਦੱਸਿਆ ਤਾਂ ਉਦੋਂ ਦੂਜੇ ਵਿਅਕਤੀ ਨੇ ਉਸ ਦੇ ਮੱਥੇ ਉੱਤੇ ਪਿਸਤੋਲ ਮਾਰ ਦਿੱਤੀ ਤੇ ਦਰਾਜ ਵਿੱਚੋਂ ਪੈਸੇ ਕੱਢ ਲਏ। ਉਨ੍ਹਾਂ ਕਿਹਾ ਕਿ ਦਰਾਜ ਵਿੱਚ ਤਕਰੀਬਨ 50 ਹਜ਼ਾਰ ਦੀ ਰਕਮ ਸੀ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਦੇ ਮੁੰਹ ਕਪੜੇ ਨਾਲ ਢੱਕੇ ਸਨ।

ਜ਼ਿਕਰਯੋਗ ਹੈ ਕਿ ਦੋਹਾਂ ਮਾਮਲਿਆਂ 'ਚ ਵਾਰਦਾਤ ਦੀ ਸੂਚਨਾਂ ਮਿਲਣ 'ਤੇ ਗਿੱਦੜਬਾਹਾ ਦੇ ਡੀ.ਐੱਸ.ਪੀ. ਗੁਰਤੇਜ ਸੰਧੂ ਅਤੇ ਥਾਨਾ ਗਿੱਦੜਬਾਹਾ ਸਮੇਤ ਥਾਨਾ ਕੋਟਭਾਈ ਦੀ ਪੁਲਿਸ ਨੇਂ ਵਾਰਦਾਤ ਤੋਂ ਬਾਅਦ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details