ਸ੍ਰੀ ਮੁਕਤਸਰ ਸਾਹਿਬ: ਕੌਮਾਂਤਰੀ ਯੋਗ ਦਿਵਸ ਮੌਕੇ ਐੱਸਐੱਸਪੀ ਮਨਜੀਤ ਸਿੰਘ ਢੇਸੀ ਵੱਲੋਂ ਜ਼ਿਲਾ ਪੁਲਿਸ ਲਾਈਨ ਵਿਖੇ ਮੁਲਾਜ਼ਮਾਂ ਦੀ ਤੰਦਰੁਸਤੀ ਤੇ ਚੰਗੇ ਭਵਿੱਖ ਲਈ ਯੋਗ ਕੈਂਪਾਂ ਦਾ ਆਯੋਜਨ ਕਰਾਇਆ ਗਿਆ। ਜ਼ਿਲਾ ਪੁਲਿਸ ਮੁਖੀ ਨੇ ਕਿਹਾ ਕਿ ਪੁਲਿਸ ਦੀ ਅਹਿਮ ਜ਼ਿੰਮੇਵਾਰੀ ਜਨਤਾ ਦੀ ਸੁਰੱਖਿਆ ਲਈ ਹੈ ਤੇ ਜੇ ਪੁਲਿਸ ਮੁਲਾਜ਼ਮ ਫਿੱਟ ਤੇ ਤੰਦਰੁਸਤ ਹੋਣਗੇ ਤਾਂ ਹੀ ਉਹ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਸਕਣਗੇ।
ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਮਨਾਇਆ ਯੋਗ ਦਿਵਸ - Police Celebrates Yoga Day
ਕੌਮਾਂਤਰੀ ਯੋਗ ਦਿਵਸ ਮੌਕੇ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਮਨਜੀਤ ਸਿੰਘ ਢੇਸੀ ਵੱਲੋਂ ਜ਼ਿਲਾ ਪੁਲਿਸ ਲਾਈਨ ਵਿਖੇ ਪੁਲਿਸ ਮੁਲਾਜ਼ਮਾਂ ਦੀ ਤੰਦਰੁਸਤੀ ਅਤੇ ਚੰਗੇ ਭਵਿੱਖ ਲਈ ਯੋਗ ਕੈਂਪਾਂ ਦਾ ਆਯੋਜਨ ਕਰਾਇਆ ਗਿਆ।
ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ
ਉੁਨਾਂ ਕਿਹਾ ਕਿ ਯੋਗ ਸਿਰਫ ਇਕ ਕਸਰਤ ਨਹੀਂ, ਬਲਕਿ ਜੀਵਨਸ਼ੈਲੀ ਹੈ। ਯੋਗ ਜਿੱਥੇ ਸਰੀਰ ਨੂੰ ਫਿਟ ਰੱਖਦਾ ਹੈ, ਉਥੇ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ। ਇਸ ਲਈ ਸਰੀਰ ਤੇ ਮਨ ਨੂੰ ਤੰਦਰੁਸਤ ਰੱਖਣ ਲਈ ਯੋਗ ਇਕ ਰਾਮਬਾਣ ਦਵਾਈ ਹੈ।