ਮੁਕਤਸਰ ਸਾਹਿਬ: ਪੰਜਾਬ 'ਚ ਆਏ ਦਿਨ ਕੋਈ ਨਾ ਕੋਈ ਵੱਡੀ ਦੁਰਘਟਨਾ ਵਾਪਰ ਰਹੀ ਹੈ। ਅਜਿਹੀ ਹੀ ਇੱਕ ਵੱਡੀ ਦੁਰਘਟਨਾ ਸ੍ਰੀ ਮੁਕਸਤਰ ਸਾਹਿਬ ਅਤੇ ਕੋਟਕਪੂਰਾ ਰੋਡ 'ਤੇ ਵੜਿੰਗ ਪਿੰਡ ਕੋਲ ਬੱਸ ਨਹਿਰ 'ਚ ਡਿੱਗ ਗਈ। ਇਹ ਬੱਸ ਨਿਊ ਦੀਪ ਬੱਸ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ 12-59 ਮਿੰਟ 'ਤੇ ਸ੍ਰੀ ਮੁਕਤਸਰ ਸਾਹਿਬ ਤੋਂ ਚੱਲੀ ਸੀ।
ਕਿਵੇਂ ਹੋਇਆ ਹਾਦਸਾ: ਸੂਤਰਾਂ ਮੁਤਾਬਿਕ ਇਹ ਬੱਸ ਸਵਾਰੀ ਨਾਲ ਭਰੀ ਹੋਈ ਸੀ ਅਤੇ ਭਾਰੀ ਮੀਂਹ ਅਤੇ ਤੇਜ਼ ਸਪੀਡ ਕਾਰਨ ਸਲਿੱਪ ਹੋ ਗਈ ਹੈ।ਇਸ ਮੰਦਭਾਗੀ ਘਟਨਾ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਬੱਸ 'ਚ ਫਸੀਆਂ ਸਵਾਰੀਆਂ ਨੂੰ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ।ਜ਼ਿਕਰਯੋਗ ਹੈ ਕਿ ਨਹਿਰ ਦੇ ਪੁਲ਼ 'ਤੇ ਲੱਗੇ ਲੋਹੇ ਦੇ ਐਂਗਲਾਂ 'ਚ ਵੱਜਣ ਕਾਰਨ ਬੱਸ ਦਾ ਅੱਧਾ ਹਿੱਸਾ ਨਹਿਰ 'ਚ ਜਾ ਲਟਕਿਆ ਜਦਕਿ ਅੱਧਾ ਹਿੱਸਾ ਬਾਹਰ ਪੁੱਲ ਉਪਰ ਰਹਿ ਗਿਆ। ਇਸ ਘਟਨਾ ਦਾ ਪਤਾ ਲੱਗਣ 'ਤੇ ਲੋਕ ਵੱਡੀ ਗਿਣਤੀ 'ਚ ਉੱਥੇ ਪੁੱਜ ਗਏ। ਇਹ ਜਾਣਕਾਰੀ ਵੀ ਮਿਲੀ ਰਹੀ ਹੈ ਕਿ ਕਈ ਜ਼ਖਮੀ ਸਵਾਰੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਹੁਣ ਇਹ ਜਾਣਕਾਰੀ ਵੀ ਨਹੀਂ ਮਿਲੀ ਕੇ ਬੱਸ 'ਚ ਕਿੰਨੀਆਂ ਸਵਾਰੀਆਂ ਸਨ। ਮੌਕੇ 'ਤੇ ਬਚਾਅ ਕਾਰਜ ਜਾਰੀ ਹੈ ਹੁਣ ਤੱਕ 8 ਲੋਕਾਂ ਦੀ ਮੌਤ ਦੀ ਹੋ ਚੁੱਕੀ ਹੈ।
ਮੁੱਖ ਮੰਤਰੀ ਨੇ ਜਤਾਇਆ ਦੁੱਖ: ਇਸ ਹਾਦਸੇ ਦਾ ਪਤਾ ਲੱਗਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਟਵੀਟ ਕਰਕੇ ਦੁੱਖ ਜਤਾਇਆ ਗਿਆ ਹੈ। ਮੁੱਖ ਮੰਤਰੀ ਨੇ ਆਖਿਆ ਕਿ ਉਹ ਪਲ-ਪਲ ਦੀ ਜਾਣਕਾਰੀ ਲੈ ਰਹੇ ਹਨ ਅਤੇ ਪ੍ਰਸਾਸ਼ਨ ਦੀਆਂ ਟੀਮਾਂ ਮੌਕੇ 'ਤੇ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ।