ਪੰਜਾਬ

punjab

ETV Bharat / state

ਤੇਜ਼ ਰਫ਼ਤਾਰ ਕਾਰ ਨੇ ਦਰੜੇ ਮਨਰੇਗਾ ਮਜ਼ਦੂਰ, 4 ਦੀ ਮੌਤ - ਮੁਕਤਸਰ ਸਾਹਿਬ ਦੇ ਬਠਿੰਡਾ ਰੋਡ

ਮੁਕਤਸਰ ਸਾਹਿਬ ਦੇ ਬਠਿੰਡਾ ਰੋਡ 'ਤੇ ਸੜਕ ਕਿਨਾਰੇ ਬੈਠੇ ਮਨਰੇਗਾ ਮਜ਼ਦੂਰਾਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਲਪੇਟ ਵਿੱਚ ਲੈ ਲਿਆ, ਜਿੰਨ੍ਹਾਂ ਵਿੱਚ 4 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ, ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਤੇਜ਼ ਰਫ਼ਤਾਰ ਕਾਰ ਨੇ ਕੁਚਲੇ ਮਨਰੇਗਾ ਮਜ਼ਦੂਰ
ਤੇਜ਼ ਰਫ਼ਤਾਰ ਕਾਰ ਨੇ ਕੁਚਲੇ ਮਨਰੇਗਾ ਮਜ਼ਦੂਰ

By

Published : Feb 5, 2022, 10:03 PM IST

ਸ੍ਰੀ ਮੁਕਸਤਰ ਸਾਹਿਬ:ਮੁਕਤਸਰ ਸਾਹਿਬ ਦੇ ਬਠਿੰਡਾ ਰੋਡ 'ਤੇ ਸੜਕ ਕਿਨਾਰੇ ਬੈਠੇ ਮਨਰੇਗਾ ਮਜ਼ਦੂਰਾਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਲਪੇਟ ਵਿੱਚ ਲੈ ਲਿਆ, ਜਿੰਨ੍ਹਾਂ ਵਿੱਚ 4 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ, ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਮਨਰੇਗਾ ਵਿੱਚ ਕੰਮ ਕਰਦੇ ਮਲਕੀਤ ਸਿੰਘ ਨੇ ਦੱਸਿਆ ਕਿ ਅਸੀਂ ਮਨਰੇਗਾ ਦਾ ਕੰਮ ਕਰਕੇ ਇੱਕ ਸਾਇਡ ਤੇ ਬੈਠ ਕੇ ਆਰਾਮ ਕਰ ਰਹੇ ਸੀ। ਉਸ ਨੇ ਕਿਹਾ ਕਿ ਇੱਕ ਤੇਜ਼ ਰਫ਼ਤਾਰ ਆਈ, ਆਰਮਾ ਕਰਨ ਲਈ ਬੈਠੇ ਮਨਰੇਗਾ ਦੇ 5 ਮਜ਼ਦੂਰਾਂ ਨੂੰ ਕੁਚਲਦੀ ਹੋਈ ਅੱਗੇ ਲੰਘ ਗਈ। ਉਨ੍ਹਾਂ ਕਿਹਾ ਕਿ ਜਿਸ ਦਾ ਸਾਨੂੰ ਨਹੀਂ ਪਤਾ ਕਿ ਉਹ ਫ਼ੋਨ 'ਤੇ ਗੱਲ ਕਰ ਰਿਹਾ ਸੀ ਜਾਂ ਫਿਰ ਉਸਨੇ ਸ਼ਰਾਬ ਪੀਤੀ ਸੀ। ਇਸ ਗੱਲ ਦਾ ਅਜੇ ਤੱਕ ਕਿਸੇ ਨੂੰ ਕੁਝ ਨਹੀਂ ਪਤਾ।

ਤੇਜ਼ ਰਫ਼ਤਾਰ ਕਾਰ ਨੇ ਕੁਚਲੇ ਮਨਰੇਗਾ ਮਜ਼ਦੂਰ

ਉਨ੍ਹਾਂ ਕਿਹਾ ਕਿ ਹਾਦਸੇ ਦਾ ਸ਼ਿਕਾਰ ਹੋਏ ਮਜ਼ਦੂਰਾਂ ਵਿੱਚ 4 ਮਹਿਲਾਵਾਂ ਅਤੇ ਇੱਕ ਪੁਰਸ਼ ਸੀ। ਜਿੰਨ੍ਹਾਂ ਵਿੱਚ 3 ਮਹਿਲਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਸੀ ਉਸਦੀ ਹਸਪਤਾਲ ਦੌਰਨ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਇੱਕੋ ਪਿੰਡ ਦੇ ਸੀ। ਮਲਕੀਤ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਵਿੱਚ ਮਹਿੰਦਰ ਕੌਰ 60 ਸਾਲ ਅਤੇ ਦੂਜੀ ਮਹਿਲਾ 65 ਸਾਲ ਅਤੇ ਕੁਝ ਕੁ ਦੀ ਉਮਰ 35 ਸਾਲ ਦੇ ਕਰੀਬ ਸੀ।

ਇਹ ਵੀ ਪੜ੍ਹੋ:ਪੰਜਾਬ 'ਚ ਦਾਰੂ ਦੇ ਠੇਕੇ 3 ਦਿਨਾਂ ਲਈ ਰਹਿਣਗੇ ਬੰਦ ! ਜਾਣੋ ਪੂਰੀ ਜਾਣਕਾਰੀ

ਉਨ੍ਹਾਂ ਕਿਹਾ ਕਿ ਇੰਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਪ੍ਰਾਇਵੇਟ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੱਡੀ ਵਾਲੇ ਨੇ ਕਿਹਾ ਕਿ ਉਹ ਮੁਕਤਸਰ ਤੋਂ ਆਪਣੇ ਬੱਚੇ ਨੂੰ ਦਵਾਈ ਲੈਣ ਆਏ ਸੀ। ਜਿੰਨ੍ਹਾਂ ਦੀ ਗੱਡੀ ਦਾ ਨੰਬਰ ਵੀ ਸਾਨੂੰ ਪਤਾ ਹੈ।

ਮਲਕੀਤ ਸਿੰਘ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਈ ਵੀਰਪਾਲ ਦਾ 3 ਬੱਚੇ ਹਨ, ਜਿੰਨ੍ਹਾਂ ਵਿੱਚੋਂ 2 ਮੰਦਬੁੱਧੀ ਹਨ, ਅਤੇ ਜੋ ਅਜੇ ਛੋਟੀ ਉਮਰ ਦੇ ਹੀ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੇ ਹਾਲਾਤ ਬਿਲਕੁਲ ਠੀਕ ਨਹੀਂ ਹਨ। ਜਿਸ ਲਈ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇੰਨ੍ਹਾਂ ਪਰਿਵਾਰਾਂ ਦੀ ਵੱਧ ਤੋਂ ਵੱਧ ਮੱਦਦ ਕਰੇ ਅਤੇ ਜਿਸ ਗੱਡੀ ਵਾਲੇ ਤੋਂ ਇਹ ਹਾਦਸਾ ਹੋਇਆ ਹੈ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇ।

ਇਸੇ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਪ੍ਰੀਤਮ ਸਿੰਘ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੀ ਭਰਾ ਦੀ ਪਤਨੀ ਦਾ ਪਹਿਲਾਂ ਮੌਤ ਹੋ ਚੁੱਕੀ ਜਿਸ ਤੋਂ ਬਾਅਦ ਪ੍ਰੀਤਮ ਸਿੰਘ ਬਹੁਤ ਮੁਸ਼ਕਿਲ ਨਾਲ ਆਪਣੇ ਬੱਚਿਆ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਜਿਸ ਨਾਲ ਅੱਜ ਇਹ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ:ਮਾਫ਼ੀਆ ਰਾਜ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਅਤੇ ਮੁੱਖ ਮੰਤਰੀ ਚਾਹੁੰਦੇ ਨੇ ਪੰਜਾਬ ਦੇ ਲੋਕ

ABOUT THE AUTHOR

...view details