ਸ੍ਰੀ ਮੁਕਤਸਰ ਸਾਹਿਬ:ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਚੋਣ ਦੰਗਲ ਭਖ ਚੁੱਕਿਆ ਹੈ। ਸਿਆਸੀ ਪਾਰਟੀਆਂ ਆਪਣੀ ਸਰਕਾਰ ਬਣਾਉਣ ਲਈ ਹਰ ਹਰ ਪੱਧਰ ਉੱਤੇ ਜ਼ੋਰ ਅਜ਼ਮਾਇਸ਼ ਕਰ ਰਹੀਆਂ ਹਨ। ਪੰਜਾਬ ਚੋਣਾਂ ਨੂੰ ਲੈਕੇ ਈਟੀਵੀ ਭਾਰਤ ਦੀ ਟੀਮ ਵੱਲੋਂ ਵੱਖ ਵੱਖ ਹਲਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਕਿ ਆਵਾਮ ਦੇ ਸਿਆਸੀ ਮੂਡ ਨੂੰ ਜਾਣਿਆ ਜਾ ਸਕੇ।
ਇਸੇ ਚੱਲਦੇ ਹੀ ਸਾਡੀ ਟੀਮ ਪੰਜਾਬ ਦੀਆਂ ਸਭ ਤੋਂ ਵੱਧ ਅਹਿਮ ਸੀਟਾਂ ਵਿੱਚੋਂ ਲੰਬੀ ਵਿਧਾਨਸਭਾ ਹਲਕੇ ਵਿੱਚ ਪਹੁੰਚੀ ਤਾਂ ਕਿ ਲੋਕਾਂ ਨਾਲ ਗੱਲਬਾਤ ਕਰਕੇ ਹਲਕੇ ਦਾ ਹਾਲ ਜਾਣਿਆ ਜਾ ਸਕੇ। ਇਸ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 94 ਸਾਲ ਦੀ ਉਮਰ ਵਿੱਚ ਚੋਣ ਮੈਦਾਨ ਵਿੱਚ ਹਨ।
ਇਸ ਹਲਕੇ ਦੇ ਲੋਕਾਂ ਨੇ ਗੱਲਬਾਤ ਵਿੱਚ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਲਕੇ ਵਿੱਚ ਚੰਗਾ ਕੰਮ ਕਰਵਾਇਆ ਗਿਆ ਹੈ। ਲੋਕਾਂ ਦਾ ਕਹਿਣੈ ਕਿ ਕੰਮ ਦੇ ਲਈ ਉਨ੍ਹਾਂ ਨੂੰ ਬਾਹਰ ਨਹੀਂ ਜਾਣਾ ਪੈਂਦਾ ਹੈ ਜ਼ਿਆਦਾਤਰ ਕੰਮ ਉੱਥੇ ਹੀ ਹੋ ਜਾਂਦੇ ਹਨ। ਇਸ ਦੌਰਾਨ ਉਨ੍ਹਾਂ ਰੋਸ ਜਤਾਇਆ ਹੈ ਕਿ ਜੋ ਬਾਦਲ ਪਰਿਵਾਰ ਨਾਲ ਆਗੂ ਜੁੜੇ ਹਨ ਉਹ ਸਹੀ ਨਹੀਂ ਹਨ ਜਿਸ ਕਰਕੇ ਸਾਰੀ ਹੀ ਪਾਰਟੀ ਖਰਾਬ ਹੋ ਰਹੀ ਹੈ।