ਸ੍ਰੀ ਮੁਕਤਸਰ ਸਾਹਿਬ:ਜ਼ਿਲ੍ਹਾਂ ਪ੍ਰਸਾਸ਼ਨ (District Administration) ਵੱਲੋਂ ਸਮਾਜ ਸੇਵੀ ਸੰਸਥਾਵਾਂ (NGOs) ਦੇ ਸਹਿਯੋਗ ਨਾਲ ਮਲੋਟ ਵਿੱਚ ਦਿਵਿਆਂਗ ਵਿਅਕਤੀਆਂ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 500 ਦੇ ਕਰੀਬ ਦਿਵਿਆਂਗ ਲੋਕਾਂ ਦੇ ਯੂ.ਡੀ.ਆਈ.ਡੀ. ਕਾਰਡ, ਮੁਫਤ ਬੱਸ ਪਾਸ ਅਤੇ ਪੈਨਸ਼ਨ ਸਬੰਧੀ ਕੰਮਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ। ਇਸ ਮੌਕੇ ਸੀ.ਡੀ.ਪੀ.ਉ. ਪੰਕਜ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵੱਖ-ਵੱਖ ਮਾਹਿਰ ਡਾਕਟਰਾਂ (Doctors) ਦੀ ਟੀਮ ਜਾਂਚ ਲਈ ਪੁੱਜੀ ਹੋਈ ਸੀ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਲੰਟੀਅਰ (Volunteer) ਅਤੇ ਲੰਗਰ ਦੀ ਸੇਵਾ ਕੀਤੀ ਗਈ।
ਉੱਥੇ ਹੀ ਕੈਂਪ ਵਿੱਚ ਆਪਣੇ ਦਿਵਿਆਂਗ ਪੁੱਤਰ ਨੂੰ ਲੈਕੇ ਪਹੁੰਚੀ ਅਮਨਦੀਪ ਕੌਰ ਨੇ ਕਿਹਾ ਕਿ ਇਸ ਕੈਂਪ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਬਹੁਤ ਵੀ ਵਧੀਆ ਢੰਗ ਨਾਲ ਹੋਇਆ ਹੈ। ਅਤੇ ਉਨ੍ਹਾਂ ਨੂੰ ਇਸ ਕੰਮ ਲਈ ਕੋਈ ਫੀਸ ਵੀ ਨਹੀਂ ਦੇਣੀ ਪਾਈ।