ਸ੍ਰੀ ਮੁਕਤਸਰ ਸਾਹਿਬ: ਸਾਬਕਾ ਗੈਂਗਸਟਰ ਤੇ ਮੌਜੂਦਾ ਸਮਾਜ ਸੇਵੀ ਲੱਖਾ ਸਿਧਾਣਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ 'ਤੇ ਬਣੇ ਰਿਲਾਇੰਸ ਸਮਾਰਟ ਸੁਪਰ ਸਟੋਰ 'ਤੇ ਪਹੁੰਚੇ। ਇਸ ਮੌਕੇ ਲੱਖਾ ਸਿਧਾਣਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਰਿਲਾਇੰਸ ਸਮਾਰਟ ਸੁਪਰ ਸਟੋਰ ਨੂੰ ਬੰਦ ਕਰਵਾ ਦਿੱਤਾ।
ਲੱਖਾ ਸਿਧਾਣਾ ਨੇ ਰਿਲਾਇੰਸ ਸੁਪਰ ਸਟੋਰ ਕਰਵਾਇਆ ਬੰਦ - ਬਰਗਾੜੀ ਮੋਰਚੇ
ਸਾਬਕਾ ਗੈਂਗਸਟਰ ਤੇ ਮੌਜੂਦਾ ਸਮਾਜ ਸੇਵੀ ਲੱਖਾ ਸਿਧਾਣਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ 'ਤੇ ਬਣੇ ਰਿਲਾਇੰਸ ਸਮਾਰਟ ਸੁਪਰ ਸਟੋਰ 'ਤੇ ਪਹੁੰਚੇ ਤੇ ਉੱਥੇ ਜਾ ਕੇ ਰਿਲਾਇੰਸ ਸੁਪਰ ਸਟੋਰ ਬੰਦ ਕਰਵਾਇਆ।
ਇਸ ਉਪਰੰਤ ਲੱਖਾ ਸਿਧਾਣਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਮੋਰਚਾ ਬਹੁਤ ਲੰਮਾ ਚੱਲਣ ਵਾਲਾ ਹੈ। ਇਸ ਵਾਸਤੇ ਸੰਗਠਨਾਂ ਦੀ ਆਪਸੀ ਏਕਤਾ ਬਹੁਤ ਜ਼ਰੂਰੀ ਹੈ। ਲੱਖਾ ਸਿਧਾਣਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਬਰਗਾੜੀ ਮੋਰਚੇ ਨੂੰ ਖ਼ਤਮ ਕੀਤਾ ਗਿਆ ਸੀ ਉਸ ਤਰ੍ਹਾਂ ਨਾਲ ਹੀ ਇਸ ਇਸ ਮੋਰਚੇ ਨੂੰ ਤਾਰੋ-ਪੀਡ ਕਰਨ ਵਾਸਤੇ ਵੱਡੇ-ਵੱਡੇ ਸਿਆਸੀ ਮਹਾਂਰਥੀ ਅਤੇ ਪਾਰਟੀਆਂ ਦੁਆਰਾ ਵੱਡੇ ਪੱਧਰ 'ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਹ ਮੋਰਚਾ ਬਿਨਾ ਕਿਸੇ ਨਤੀਜੇ ਦੇ ਖ਼ਤਮ ਹੋ ਗਿਆ ਤਾਂ ਪੰਜਾਬ ਅਤੇ ਪੰਜਾਬੀਆਂ ਦਾ ਵੀ ਨਾਲ ਦੀ ਨਾਲ ਹੀ ਖਾਤਮਾਂ ਸਮਝਿਆ ਜਾਵੇ। ਲੱਖਾ ਸਿਧਾਣਾ ਨੇ ਰਿਲਾਇੰਸ ਸਮਾਰਟ ਸੁਪਰ ਸਟੋਰ ਨੂੰ ਬੰਦ ਕਰਵਾ ਦਿੱਤਾ, ਜਿਸ ਉਪਰੰਤ ਸਟੋਰ ਦਾ ਮੈਨੇਜਰ ਬਾਹਰ ਆ ਗਿਆ। ਬਾਹਰ ਆ ਕੇ ਉਸ ਨੇ ਕੈਮਰੇ ਸਾਹਮਣੇ ਯੋਗ ਜਵਾਬ ਦੇਣ ਦੀ ਥਾਂ, ਕੈਮਰੇ ਸਾਹਮਣਿਓ ਖਿਸਕਣ ਅਤੇ ਬਹਾਨੇ ਬਾਜ਼ੀਆਂ ਸੁਣਾਉਣ ਨੂੰ ਹੀ ਪਹਿਲ ਦਿੱਤੀ।