ਪੰਜਾਬ

punjab

By

Published : Mar 30, 2021, 10:50 AM IST

ETV Bharat / state

ਬੀਜੇਪੀ ਦੇ ਮਲੋਟ ਬੰਦ ਨੂੰ ਦੁਕਾਨਦਾਰਾਂ ਨੇ ਨਹੀਂ ਮਿਲਿਆ ਹੁੰਗਾਰਾ

ਮਲੋਟ ਸ਼ਹਿਰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਤਹਿਤ ਸ਼ਹਿਰ ਕੁਝ ਹਿੱਸੇ ਚ ਦੁਕਾਨਾਂ ਬੰਦ ਰਹੀਆਂ ਅਤੇ ਕੁਝ ਹਿੱਸੇ ਚ ਦੁਕਾਨਾਂ ਖੁੱਲ੍ਹੀਆਂ ਰਹੀਆਂ। ਇਸ ਮੌਕੇ ਜਿਨ੍ਹਾਂ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹੀਆ ਹੋਈਆਂ ਸੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਦੁਕਾਨਾਂ ਬੰਦ ਨਹੀਂ ਕੀਤੀਆਂ ਹਨ, ਉਹ ਦੁਕਾਨਾਂ ਖੋਲ੍ਹ ਕੇ ਕੇਂਦਰ ਦੀ ਮੋਦੀ ਸਰਕਾਰ ਦਾ ਵਿਰੋਧ ਕਰਦੇ ਹਨ।

ਬੀਜੇਪੀ ਵੱਲੋਂ ਬੰਦ ਸੱਦੇ ’ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲ੍ਹ ਕੇ ਬੀਜੇਪੀ ਦਾ ਕੀਤਾ ਵਿਰੋਧ
ਬੀਜੇਪੀ ਵੱਲੋਂ ਬੰਦ ਸੱਦੇ ’ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲ੍ਹ ਕੇ ਬੀਜੇਪੀ ਦਾ ਕੀਤਾ ਵਿਰੋਧ

ਸ੍ਰੀ ਮੁਕਤਸਰ ਸਾਹਿਬ: ਬੀਤੇ ਦਿਨੀਂ ਹੋਏ ਮਲੋਟ ਵਿਖੇ ਘਟਨਾਕ੍ਰਮ ਤੋਂ ਬਾਅਦ ਬੀਜੇਪੀ ਵਰਕਰਾਂ ਵੱਲੋਂ ਦਾ ਮਲੋਟ ਸ਼ਹਿਰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਤਹਿਤ ਸ਼ਹਿਰ ਕੁਝ ਹਿੱਸੇ ਚ ਦੁਕਾਨਾਂ ਬੰਦ ਰਹੀਆਂ ਅਤੇ ਕੁਝ ਹਿੱਸੇ ਚ ਦੁਕਾਨਾਂ ਖੁੱਲ੍ਹੀਆਂ ਰਹੀਆਂ। ਇਸ ਮੌਕੇ ਜਿਨ੍ਹਾਂ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹੀਆ ਹੋਈਆਂ ਸੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਦੁਕਾਨਾਂ ਬੰਦ ਨਹੀਂ ਕੀਤੀਆਂ ਹਨ, ਉਹ ਦੁਕਾਨਾਂ ਖੋਲ੍ਹ ਕੇ ਕੇਂਦਰ ਦੀ ਮੋਦੀ ਸਰਕਾਰ ਦਾ ਵਿਰੋਧ ਕਰਦੇ ਹਨ।

ਬੀਜੇਪੀ ਵੱਲੋਂ ਬੰਦ ਸੱਦੇ ’ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲ੍ਹ ਕੇ ਬੀਜੇਪੀ ਦਾ ਕੀਤਾ ਵਿਰੋਧ

ਇਹ ਵੀ ਪੜੋ: ਪੁਲਿਸ ਵੱਲੋਂ ਪਰਚਾ ਦਰਜ ਕਰਨ ਖ਼ਿਲਾਫ਼ 'ਆਪ' ਦਾ ਧਰਨਾ

ਦੁਕਾਨਾਦਾਰਾਂ ਦਾ ਕਹਿਣਾ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਬਾਰਡਰਾਂ ’ਤੇ ਬੈਠੇ ਹਨ, 300 ਤੋਂ ਵੀ ਵੱਧ ਕਿਸਾਨ ਸ਼ਹੀਦ ਹੋਏ ਹਨ ਉਸ ਸਮੇਂ ਕਿਸੇ ਵੀ ਬੀਜੇਪੀ ਵਰਕਰ ਵੱਲੋਂ ਦੁਕਾਨਾਂ ਬੰਦ ਕਰਨ ਦਾ ਸੱਦਾ ਨਹੀਂ ਦਿੱਤਾ ਗਿਆ ਸੀ । ਉਸ ਸਮੇਂ ਕਿਸੇ ਨੇ ਵੀ ਕਿਸਾਨਾਂ ਦੇ ਹੱਕ ਚ ਆਵਾਜ਼ ਨਹੀਂ ਚੁੱਕੀ ਪਰ ਹੁਣ ਮਲੋਟ ਚ ਜੋ ਵੀ ਘਟਨਾਕ੍ਰਮ ਹੋਇਆ ਉਸ ਕਾਰਨ ਸਾਨੂੰ ਦੁਕਾਨਾਂ ਬੰਦ ਕਰਨ ਲਈ ਕਿਉਂ ਆਖਿਆ ਜਾ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਉਹ ਇਸ ਘਟਨਾ ਦੀ ਨਿੰਦਾ ਕਰਦੇ ਹਨ ਇਨਸਾਨੀਅਤ ਦੇ ਤੌਰ ਤੇ ਉਹ ਇਸ ਨੂੰ ਮਾੜਾ ਸਮਝਦੇ ਹਨ। ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਸਲੇ ਨੂੰ ਹੱਲ ਕਰ ਦਿੱਤਾ ਗਿਆ ਹੈ। ਪੁਲਿਸ ਨੇ 300 ਤੋਂ ਵੀ ਵੱਧ ਕਿਸਾਨਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।

ABOUT THE AUTHOR

...view details