ਪੰਜਾਬ

punjab

ETV Bharat / state

ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਨੇਂ ਕੀਤਾ ਸੀ ਫਾਈਨੈਂਸਰ ਰਣਜੀਤ ਰਾਣਾ ਦਾ ਕਤਲ: ਪੁਲਿਸ - ਸ੍ਰੀ ਮੁਕਤਸਰ ਸਾਹਿਬ

ਫਾਈਨੈਂਸਰ ਰਣਜੀਤ ਰਾਣਾ ਦੇ ਕਤਲ ਮਾਮਲੇ 'ਚ ਬਦਮਾਸ਼ ਲਾਰੈਂਸ ਬਿਸ਼ਨੋਈ ਦੇ ਸ਼ਾਰਪ ਸ਼ੂਟਰ ਨੂੰ ਪੁਲਿਸ ਨੇ 30 ਬੋਰ ਦੀਆਂ 2 ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਇੱਕ ਨੂੰ ਕਾਬੂ ਕਰਨ ਵਿੱਚ ਸਫ਼ਲ ਜਦੋਂ ਕਿ ਦੋ ਪੁੁਲਿਸ ਦੀ ਗ੍ਰਿਫ਼ਤ ਤੋਂ ਬਚ ਗਏ।

ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਨੇਂ ਕੀਤਾ ਸੀ ਫ਼ਾਈਨਾਂਨਸਰ ਰਣਜੀਤ ਰਾਣਾ ਦਾ ਕਤਲ: ਪੁਲਿਸ
ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਨੇਂ ਕੀਤਾ ਸੀ ਫ਼ਾਈਨਾਂਨਸਰ ਰਣਜੀਤ ਰਾਣਾ ਦਾ ਕਤਲ: ਪੁਲਿਸ

By

Published : Dec 18, 2020, 1:19 PM IST

Updated : Dec 18, 2020, 2:26 PM IST

ਸ੍ਰੀ ਮੁਕਤਸਰ ਸਾਹਿਬ: ਪੁਲਿਸ ਨੇ 22 ਨਵੰਬਰ, 2020 ਨੂੰ ਥਾਣਾ ਸਦਰ ਮਲੋਟ ਅਧੀਨ ਪੈਂਦੇ ਪਿੰਡ ਔਲਖ ਵਿਖੇ ਫਾਈਨੈਂਸਰ ਰਣਜੀਤ ਰਾਣਾ ਦੇ ਕਤਲ ਦੀ ਵਾਰਦਾਤ ਨੂੰ ਸੁਲਝਾ ਲਿਆ ਹੈ। ਰਾਣਾ ਨੂੰ ਗੈਂਗਸਟਰਾਂ ਨੇ ਅਣੇਵਾਹ ਗੋਲੀਆਂ‌ ਮਾਰ ਕੇ ਕਤਲ ਮਾਰ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਐਸ ਐਸ ਪੀ ਡੀ.ਸੁਡਰਵਿਲੀ ਨਿਗਰਾਣੀ ਹੇਠ ਮੁਕਤਸਰ ਪੁਲਿਸ ਨੇ ਐਸ ਪੀ (ਡੀ) ਰਾਜਪਾਲ ਸਿੰਘ ਹੁੰਦਲ ਅਤੇ ਡੀ ਐਸ ਪੀ (ਡੀ) ਜਸਮੀਤ ਸਿੰਘ ਦੀ ਅਗਵਾਈ 'ਚ ਵਿਸ਼ੇਸ਼ ਟੀਮ ਬਣਾਈ ਸੀ। ਜਿਸ ਦੇ ਇੰਨਚਾਰਜ CIA, ਇੰਸਪੈਕਟਰ ਸੁਖਜੀਤ ਸਿੰਘ, SHO ਮਲਕੀਤ ਸਿੰਘ ਸਮੇਤ ਟੈਕਨੀਕਲ ਥਿਊਰੀਜ਼ ਅਤੇ ਉੱਚ ਦਰਜੇ ਦੇ ਮੁੱਖ਼ਬਰ ਨੈੱਟਵਰਕ ਸਮੇਤ ਗੁਪਤਚਰਾਂ ਸ਼ਾਮਿਲ ਸਨ

ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਨੇਂ ਕੀਤਾ ਸੀ ਫਾਈਨੈਂਸਰ ਰਣਜੀਤ ਰਾਣਾ ਦਾ ਕਤਲ: ਪੁਲਿਸ

ਐਸ ਐਸ ਪੀ ਡੀ.ਸੁਡਰਵਿਲੀ ਮੁਤਾਬਕ ਪਵਨ ਨਹਿਰਾ ਪੁੱਤਰ ਦਇਆ ਰਾਮ ਨਹਿਰਾ ਵਾਸੀ ਬੜੂਕਾ ਜਿਲ੍ਹਾ ਗੁਰੂ ਗਰਾਮ, ਹਰਿਆਣਾ ਨੂੰ ਪ੍ਰੋਟੈਕਸ਼ਨ ਵਰੰਟ 'ਤੇ ਹੁਸ਼ਿਆਰਪੁਰ ਤੋਂ ਲਿਆ ਕੇ ਕੀਤੀ ਪੜਤਾਲ ਦੌਰਾਨ 30 ਬੋਰ ਦੀ 2 ਪਿਸਤੌਲਾਂ ਬਰਾਮਦ ਹੋਇਆ ਹਨ।

ਇਸ ਮਾਮਲੇ 'ਚ ਦੋ ਸ਼ੂਟਰ ਮੋਨੂੰ ਉਰਫ਼ ਸੁੱਖਾ ਅਤੇ ਜਸਪਾਲ ਉਰਫ਼ ਸਰਪੰਚ ਜੋ ਹਰਿਆਣਾ ਨਾਲ ਸਬੰਧਤ ਹਨ, ਇਸ ਮਾਮਲੇ 'ਚ ਹੁਣ ਤੱਕ ਪੁਲਸ ਦੇ ਹੱਥ ਨਹੀਂ ਲੱਗੇ। ਜਿਨ੍ਹਾਂ ਦੇ ਨਾਂਅ ਪੁਲਿਸ ਵੱਲੋਂ ਜਨਤਕ ਨਹੀਂ ਕੀਤੇ ਗਏ।

ਦੱਸਣਯੋਗ ਇਹ ਵੀ ਹੈ ਕਿ 22 ਅਕਤੂਬਰ ਨੂੰ ਕਤਲ ਹੋਏ ਫਾਈਨਾਂਸਰ ਰਣਜੀਤ ਰਾਣਾ ਦੇ ਕਤਲ ਤੋਂ ਕੁਝ ਦਿਨ ਬਾਅਦ ਮੁਕਤਸਰ ਪੁਲਿਸ ਨੇ ਰਣਜੀਤ ਰਾਣਾ ਨੂੰ ਸੰਗਰੂਰ ਤੋਂ ਇੱਕ ਬਲੈਨੋ ਕਾਰ ਖੋਹਣ ਦੇ ਦੋਸ਼ ਵਿਚ ਮਿਤੀ 29 ਅਕਤੂਬਰ 2020 ਨੂੰ ਥਾਨਾ ਸਦਰ ਸ਼੍ਰੀ ਮੁਕਤਸਰ ਸਾਹਿਬ 'ਚ ਦਰਜ ਐਫ਼ ਆਈ ਆਰ ਨੰਬਰ 277 'ਚ ਨਾਮਜ਼ਦ ਕੀਤਾ ਸੀ।

ਮੀਡੀਆ ਪੜਤਾਲ 'ਚ ਸਾਹਮਣੇਂ ਆਇਆ ਹੈ ਕਿ ਮ੍ਰਿਤਕ ਫ਼ਾਈਨਾਂਸਰ ਰਣਜੀਤ ਰਾਣਾ 'ਤੇ ਮੁਕਤਸਰ ਪੁਲਿਸ ਨੇਂ ਕਥਿਤ ਰੂਪ 'ਚ ਇੱਕ ਠੇਕੇਦਾਰ ਨਾਲ ਸਾਜ-ਬਾਜ ਹੋ ਕੇ ਝੂਠਾ ਪਰਚਾ ਦਰਜ ਕੀਤਾ ਸੀ, ਜਿਸ 'ਚ ਮ੍ਰਿਤਕ ਰਣਜੀਤ ਰਾਣਾ ਨੇਂ ਬਾ-ਇੱਜ਼ਤ ਬਰੀ ਹੋਣ‌ ਉਪਰੰਤ ਝੂਠਾ ਕੇਸ ਦਰਜ ਕਰਨ ਵਾਲਿਆਂ ਖਿਲਾਫ਼‌ ਮਾਨਯੋਗ ਅਦਾਲਤ 'ਚ ਪਹੁੰਚ ਕੀਤੀ ਹੋਈ ਸੀ।

Last Updated : Dec 18, 2020, 2:26 PM IST

ABOUT THE AUTHOR

...view details