ਪਰਕਾਸ਼ ਬਾਦਲ ਕੋਲੋਂ ਸੇਧ ਲੈ ਕੇ ਸਿਆਸੀ ਜੀਵਨ ਸੁਧਾਰ ਹੋ ਸਕਦਾ- ਪਰਮਿੰਦਰ ਢੀਂਡਸਾ ਸ੍ਰੀ ਮੁਕਤਸਰ ਸਾਹਿਬ: ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਭੋਗ ਅਤੇ ਅੰਤਿਮ ਅਰਦਾਸ ਦਾ ਪ੍ਰੋਗਰਾਮ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿਖੇ ਕਰਵਾਇਆ ਗਿਆ ਹੈ। ਇਸ ਮੌਕੇ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਗਜੇਂਦਰ ਸ਼ੇਖਾਵਤ ਸਣੇ ਹੋਰ ਕਈ ਸਿਆਸੀ ਆਗੂਆਂ ਨੇ ਹਾਜ਼ਰੀ ਲਗਵਾਈ, ਉੱਥੇ ਹੀ, ਪੰਜਾਬ ਦੇ ਕਈ ਸਿਆਸੀ ਆਗੂ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਮਿਲ ਕੇ ਮਰਹੂਮ ਪਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਦੱਜ ਦਈਏ ਕਿ ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿੱਚ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਅਸਾਮ ਦੇ ਕੈਬਨਿਟ ਮੰਤਰੀ ਆਤਮਾ ਵੋਹਰਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਵੀ ਪਹੁੰਚੇ ਹਨ।
ਪਰਕਾਸ਼ ਬਾਦਲ ਕੋਲੋਂ ਸੇਧ ਲੈ ਕੇ ਸਿਆਸੀ ਜੀਵਨ ਸੁਧਾਰ ਹੋ ਸਕਦਾ:ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿੱਚ ਪਹੁੰਚੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਕੋਲੋਂ ਸਿੱਕਣ ਲਈ ਬਹੁਤ ਕੁਝ ਮਿਲਿਆ। ਉਨ੍ਹਾਂ ਕੋਲੋਂ ਸਿੱਖ ਕੇ ਹਰ ਕੋਈ ਅਪਣਾ ਸਿਆਸੀ ਜੀਵਨ ਸੁਧਾਰ ਸਿੱਖਦਾ ਹੈ। ਉਨ੍ਹਾਂ ਕਿਹਾ ਉਨ੍ਹਾਂ ਵਿੱਚ ਨਰਮ ਸੁਭਾਅ ਦਾ ਗੁਣ ਸੀ ਜਿਸ ਨਾਲ ਉਨ੍ਹਾਂ ਸਰਕਾਰ ਚਲਾਈ ਹੈ। ਉਨ੍ਹਾਂ ਵਰਗਾ ਬੰਨਣਾ ਸੰਭਵ ਨਹੀਂ ਹੈ।
ਸਾਡੇ ਕੋਲ ਹੁਣ ਪਰਕਾਸ਼ ਸਿੰਘ ਬਾਦਲ ਦੀਆਂ ਯਾਦਾਂ ਰਹਿ ਗਈਆਂ- ਸਾਬਕਾ ਵਿਧਾਇਕ ਬਲਵੀਰ ਸਿੰਘ ਸਾਡੇ ਕੋਲ ਹੁਣ ਪਰਕਾਸ਼ ਬਾਦਲ ਦੀਆਂ ਯਾਦਾਂ ਰਹਿ ਗਈਆਂ: ਸਾਬਕਾ ਵਿਧਾਇਕ ਬਲਵੀਰ ਸਿੰਘ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਵਰਗਾ ਬੰਨਣਾ ਮੁਸ਼ਕਲ ਹੈ। ਉਹ ਮਹਾਨ ਨੇਤਾ ਰਹੇ ਹਨ। ਮੈਂ ਉਨ੍ਹਾਂ ਦੇ ਨਾਲ ਸਮਾਂ ਬਤੀਤ ਕੀਤਾ ਹੈ। ਉਹ ਖੁਦ ਬੁਲਾ ਕੇ ਕੰਮ ਕਹਿੰਦੇ ਸੀ। ਹੁਣ ਉਨ੍ਹਾਂ ਦੀਆਂ ਯਾਦਾਂ ਸਾਡੇ ਕੋਲ ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯਾਦਾਂ ਸਦੀਵੀਂ ਸਾਡੇ ਨਾਲ ਜੁੜੀਆਂ ਰਹਿਣਗੀਆਂ।
ਪੂਰਾ ਪੰਜਾਬ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ : ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਜੀ ਪਿਛਲੀ ਤੇ ਇਸ ਸਦੀ ਦੇ ਵਿਲਖਣ ਚਿਹਰੇ ਰਹੇ ਹਨ। ਪੂਰਾ ਪੰਜਾਬ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਭੈਣ ਮਾਇਆਵਤੀ ਵੱਲੋਂ ਅਤੇ ਸਮੁਚੀ ਬਸਪਾ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਦੀ ਪਹਿਲਕਦਮੀਆਂ ਦੇ ਚੱਲਦੇ ਪੰਜਾਬ ਵਿੱਚੋ ਜ਼ੁਲਮ ਖ਼ਤਮ ਹੋਇਆ।
ਪੂਰਾ ਪੰਜਾਬ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ- ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤਾ ਸੀ ਨਮਨ: ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਅਗਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਪੁੱਜੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅੰਤਿਮ ਸੰਸਕਾਰ ਵਾਲੇ ਦਿਨ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਡਾ ਨੇ ਪਿੰਡ ਬਾਦਲ ਪਹੁੰਚ ਕੇ ਅੰਤਿਮ ਅਰਦਾਸ ਕੀਤੀ। ਪਰਕਾਸ਼ ਸਿੰਘ ਬਾਦਲ 75 ਸਾਲਾਂ ਦੇ ਸਿਆਸੀ ਕਰੀਅਰ ਵਿੱਚ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ।
ਇਹ ਵੀ ਪੜ੍ਹੋ:Parkash Singh Badad Antim Ardass: ਪਰਕਾਸ਼ ਸਿੰਘ ਬਾਦਲ ਨਮਿਤ ਅੰਤਿਮ ਅਰਦਾਸ, ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹੋਏ ਸ਼ਾਮਲ