ਪੰਜਾਬ

punjab

ETV Bharat / state

ਮ੍ਰਿਤਕ ਵਿਅਕਤੀ ਦੇ ਪਰਿਵਾਰ ਵੱਲੋਂ ਕੀਤਾ ਰੋਡ ਜਾਮ - ਰੋਡ ਜਾਮ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ਵਿਚ ਨਿੱਜੀ ਕੰਪਨੀ ਦੀ ਬੱਸ (Private Company Bus) ਦੇ ਥੱਲੇ ਆਉਣ ਨਾਲ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆ ਨੇ ਰੋਡ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ (Justice) ਦੀ ਮੰਗ ਕੀਤੀ ਹੈ।

ਮ੍ਰਿਤਕ ਵਿਅਕਤੀ ਦੇ ਪਰਿਵਾਰ ਵੱਲੋਂ ਕੀਤਾ ਰੋਡ ਜਾਮ
ਮ੍ਰਿਤਕ ਵਿਅਕਤੀ ਦੇ ਪਰਿਵਾਰ ਵੱਲੋਂ ਕੀਤਾ ਰੋਡ ਜਾਮ

By

Published : Jul 22, 2021, 9:53 PM IST

ਸ੍ਰੀ ਮੁਕਤਸਰ ਸਾਹਿਬ:ਪਿੰਡ ਰੁਪਾਣਾ ਵਿੱਚ ਨਿੱਜੀ ਕੰਪਨੀ ਦੀ ਬੱਸ (Private Company Bus) ਥੱਲੇ ਆਉਣ ਨਾਲ ਇਕ ਵਿਅਕਤੀ ਦੀ ਮੌਤ 'ਤੇ ਮ੍ਰਿਤਕ ਪਰਿਵਾਰ ਵਾਲਿਆਂ ਨੇ ਰੋਡ ਜਾਮ ਕਰ ਦਿੱਤਾ ਹੈ। ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ (Protest) ਸ਼ੁਰੂ ਕਰ ਦਿੱਤਾ।ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਪੁਲਿਸ ਸਗੋਂ ਬੱਸ ਦੀ ਸੇਫਟੀ ਕਰ ਰਹੀ ਹੈ।ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਬੱਸ ਚਾਲਕ ਉਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੱਸ ਡਰਾਇਵਰ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਮ੍ਰਿਤਕ ਵਿਅਕਤੀ ਦੇ ਪਰਿਵਾਰ ਵੱਲੋਂ ਕੀਤਾ ਰੋਡ ਜਾਮ

ਪਿੰਡ ਰੁਪਾਣਾ ਵਿੱਚ ਇੱਕ ਨਿੱਜੀ ਬੱਸ ਦੇ ਥੱਲੇ ਆਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਇਹ ਬੱਸ ਜਦੋਂ ਰੁਪਾਣਾ ਪਹੁੰਚੀ ਤਾਂ ਉਥੇ ਪਿੰਡ ਦੀ ਤਰਫੋਂ ਆ ਰਹੇ ਮੋਟਰਸਾਈਕਲ ਚਾਲਕ ਜਦੋਂ ਰੁਪਾਣੇ ਦੀ ਸੜਕ ਤੇ ਚੜ੍ਹਨ ਲੱਗਿਆ ਤਾਂ ਮਲੋਟ ਤੋਂ ਲੁਧਿਆਣਾ ਜਾ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਤੇਜ਼ ਰਫਤਾਰ ਹੋਣ ਕਾਰਨ ਮੋਟਰਸਾਈਕਲ ਚਾਲਕ ਨੂੰ ਦਰੜ ਦਿੱਤਾ। ਜਿਸ ਦੀ ਮੌਕੇ ਤੇ ਮੌਤ ਹੋ ਗਈ ਅਤੇ ਖੜ੍ਹੇ ਲੋਕਾਂ ਦਾ ਕਹਿਣਾ ਸੀ ਕਿ ਮੋਟਰਸਾਈਕਲ ਚਾਲਕ ਬੱਸ ਦੇ ਪਿਛਲੇ ਟਾਇਰਾਂ ਹੇਠਾਂ ਆਇਆ ਹੈ।ਜਿਸ ਦੀ ਮੌਕੇ 'ਤੇ ਮੌਤ ਹੋ ਗਈ ਹੈ।ਇਸ ਵਿਅਕਤੀ ਦੀਆਂ ਦੋ ਬੇਟੀਆਂ ਤੇ ਇਕ ਬੇਟਾ ਹੈ। ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਏ ਹਨ।

ਇਹ ਵੀ ਪੜੋ:ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਆਸ਼ਾ ਵਰਕਰਾਂ ਨੇ ਪੁੱਟੇ ਬੈਰੀਕੇਡ

ABOUT THE AUTHOR

...view details