ਪੰਜਾਬ

punjab

ETV Bharat / state

ਝੋਨੇ ਦੀ ਫ਼ਸਲ 'ਤੇ ਬਰਸਾਤੀ ਪਾਣੀ ਦੀ ਮਾਰ, ਕਿਸਾਨ ਪਰੇਸ਼ਾਨ - damaged

ਪਿਛਲੇ ਦਿਨੀਂ ਪੂਰੇ ਪੰਜਾਬ ਵਿਚ ਹੋਈ ਬਰਸਾਤ ਨਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੂਰੇ ਇਲਾਕੇ ਪਾਣੀ ਨਾਲ ਭਰ ਗਏ ਜਿਸ ਕਾਰਨ ਪਿੰਡ ਸੋਹਣੇ ਵਾਲਾ ਵਿਖੇ ਪਾਣੀ ਦੇ ਕਹਿਰ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਚੁੱਕੀ ਹੈ।

ਫ਼ੋੋਟੋ

By

Published : Jul 21, 2019, 5:29 PM IST

ਸ੍ਰੀ ਮੁਕਤਸਰ ਸਾਹਿਬ: ਪਿਛਲੇ ਦਿਨੀਂ ਸੂਬੇ ਭਰ 'ਚ ਹੋਈ ਬਰਸਾਤ ਕਾਰਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੂਰੇ ਇਲਾਕੇ ਪਾਣੀ ਨਾਲ ਭਰ ਗਏ ਹਨ। ਪਾਣੀ ਭਰਨ ਕਾਰਨ ਕਿਸਾਨਾਂ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ ਹੈ ਜਿਸ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੇਖੋ ਵੀਡੀਓ

ਜ਼ਿਲ੍ਹਾ ਸ੍ਰੀ ਮੁਕਤਸਰ ਦੇ ਪਿੰਡ ਸੋਹਣੇ ਵਾਲਾ ਵਿਖੇ ਪਾਣੀ ਦੇ ਕਹਿਰ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਚੁੱਕੀ ਹੈ। 5 ਦਿਨ ਹੋ ਗਏ ਪਰ ਅਜੇ ਤੱਕ ਪ੍ਰਸ਼ਾਸ਼ਨ ਦਾ ਕੋਈ ਵੀ ਅਧਿਕਾਰੀ ਇਸ ਪਿੰਡ ਦੇ ਕਿਸਾਨਾਂ ਦੀ ਸਾਰ ਲੈਣ ਨਹੀਂ ਪੁੱਜਾ।

ਇਹ ਵੀ ਪੜ੍ਹੋ: 2 ਘੰਟਿਆਂ ਦੇ ਮੀਂਹ ਨੇ ਖੋਲ੍ਹੀ ਸਮਾਰਟ ਸਿਟੀ ਦੀ ਪੋਲ

ਕਿਸਾਨਾਂ ਨੇ ਕਿਹਾ ਉਹ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹਨ ਜੇ ਇਸ ਸਾਲ ਝੋਨਾ ਵੀ ਮਾਰਿਆ ਗਿਆ ਤਾਂ ਕਿਸਾਨ ਫ਼ਸਲ 'ਤੇ ਕੀਤਾ ਗਿਆ ਖ਼ਰਚ ਵੀ ਵਾਪਸ ਨਹੀਂ ਹੋ ਸਕੇਗਾ। ਕਿਸਾਨਾਂ ਨੇ ਸਰਕਾਰ ਨੂੰ ਕੀਤੀ ਹੈ ਕਿ ਉਨ੍ਹਾਂ ਦੇ ਖੇਤਾਂ ਵਿਚ ਭਰੇ ਪਾਣੀ ਦੀ ਨਿਕਾਸੀ ਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ।

For All Latest Updates

ABOUT THE AUTHOR

...view details