ਸ੍ਰੀ ਮੁਕਤਸਰ ਸਾਹਿਬ: ਪਿੰਡ ਤਖਤਮਲਾਣਾ ਦੇ ਲੋਕ ਲੰਬੇ ਸਮੇਂ ਤੋਂ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ। ਜਿਸ ਨੂੰ ਲੈਕੇ ਉਹ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ। ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਹਿਰੀ ਪਾਣੀ ਵਿੱਚ ਨਾਲੀਆਂ ਦਾ ਪਾਣੀ ਰਲ ਜਾਂਦਾ ਹੈ, ਜੋ ਬਾਅਦ 'ਚ ਉਨ੍ਹਾਂ ਦੀਆਂ ਟੂਟੀਆਂ 'ਚ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਟੂਟੀਆਂ 'ਚ ਆਉਣ ਵਾਲਾ ਪਾਣੀ ਪੀਣਯੋਗ ਨਹੀਂ ਹੈ।
ਉਨ੍ਹਾਂ ਦਾ ਕਹਿਣਾ ਕਿ ਗੰਦਲਾ ਪਾਣੀ ਪੀਣਾ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਇਸ ਸਬੰਧੀ ਕਈ ਵਾਰ ਉਹ ਸਬੰਧਿਤ ਵਿਭਾਗ ਕੋਲ ਦਰਖ਼ਾਸਤ ਦੇ ਚੁੱਕੇ ਹਨ ਪਰ ਪਿਛਲੇ ਕਰੀਬ ਤਿੰਨ ਕੁ ਮਹੀਨਿਆਂ ਤੋਂ ਉਨ੍ਹਾਂ ਦੀ ਸੁਣਵਾਈ ਨਹੀ ਕੀਤੀ ਜਾ ਰਹੀ।