ਸ੍ਰੀ ਮੁਕਤਸਰ ਸਾਹਿਬ:ਸ੍ਰੀ ਮੁਕਤਸਰ ਸਾਹਿਬ ਦੀ ਜੈ ਬਾਬਾ ਬਲੱਡ ਸੇਵਾ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਚਾਲੀ ਦੇ ਕਰੀਬ ਖੂਨਦਾਨੀਆਂ ਨੇ ਖੂਨਦਾਨ ਕੀਤਾ। ਸੁਸਾਇਟੀ ਦੇ ਮੈਂਬਰਾਂ ਨੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ।
ਪੰਜਾਬ ਪੁਲਿਸ ਦੇ ਮੁਲਾਜ਼ਮ ਖੂਨਦਾਨ ਕਰਨ ਵਿੱਚ ਵੀ ਮੋਹਰੀ - ਖੂਨਦਾਨ ਕੈਂਪ
ਜੈ ਬਾਬਾ ਬਲੱਡ ਸੁਸਾਇਟੀ ਨੇ ਖੂਨਦਾਨ ਕੈਂਪ ਲਗਾਇਆ, ਜਿਸ ਵਿੱਚ ਚਾਲੀ ਦੇ ਕਰੀਬ ਲੋਕਾਂ ਨੇ ਖੂਨਦਾਨ ਕੀਤਾ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਵਿਸ਼ੇਸ ਯੋਗਦਾਨ ਪਾਇਆ।
ਪੰਜਾਬ ਪੁਲਿਸ ਦੇ ਮੁਲਾਜ਼ਮ ਖੂਨਦਾਨ ਕਰਨ ਵਿੱਚ ਵੀ ਮੋਹਰੀ
ਉੱਥੇ ਹੀ ਸੁਸਾਇਟੀ ਦੀ ਹੌਸਲਾ ਅਫ਼ਜਾਈ ਲਈ ਪੰਜਾਬ ਪੁਲਿਸ ਦੇ ਨੌਜਵਾਨਾਂ ਵੱਲੋਂ ਵੀ ਖੂਨਦਾਨ ਕਰਕੇ ਸੁਸਾਇਟੀ ਤੇ ਨੌਜਵਾਨਾਂ ਦੀ ਹੌਸਲਾ ਅਫ਼ਜਾਈ ਕੀਤੀ ਗਈ। ਪੰਜਾਬ ਪੁਲਿਸ ਦੇ ਨੌਜਵਾਨ ਹਰਿਮੰਦਰ ਸਿੰਘ ਦਾ ਕਹਿਣਾ ਹੈ, ਕਿ ਜੋ ਪੰਜਾਬ ਪੁਲਿਸ ਨੂੰ ਤਿੱਖੀ ਨਿਗ੍ਹਾ ਨਾਲ ਦੇਖਦੇ ਹਨ, ਗ਼ਲਤ ਹੈ। ਹਰ ਇੱਕ ਵਿਅਕਤੀ ਇੱਕੋ ਜਿਹਾ ਨਹੀਂ ਹੁੰਦਾ, ਸਾਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ, ਤਾਂ ਜੋ ਕਿਸੇ ਦੇ ਕੰਮ ਆ ਸਕੇ।
ਇਹ ਵੀ ਪੜ੍ਹੋ:-Murder kabaddi coach: ਕਬੱਡੀ ਕੋਚ ਦਾ ਅੱਜ ਹੋ ਸਕਦਾ ਹੈ ਸਸਕਾਰ, ਪੁਲਿਸ ਵੱਲੋਂ 4 ਮੁਲਜ਼ਮ ਕਾਬੂ