ਮੁਕਤਸਰ ਸਾਹਿਬ: ਨਹਿਰ 'ਚ ਡਿੱਗੀ ਬੱਸ, ਕਿਵੇਂ ਹੋਇਆ ਹਾਦਸਾ, ਮਦਦ ਲਈ ਹੈਲਪ ਲਾਈਨ ਨੰਬਰ ਜਾਰੀ, ਕਿੰਨੀਆਂ ਹੋਈਆਂ ਮੌਤਾਂ? ਮੁਕਤਸਰ ਸਾਹਿਬ: ਮੁਕਤਸਰ- ਕੋਟਕਪੂਰਾ ਰੋਡ 'ਤੇ ਪਿੰਡ ਝਬੇਲਵਾਲੀ ਨੇੜਿਓਂ ਲੰਘਦੀਆਂ ਜੁੜਵਾਂ ਨਹਿਰਾਂ 'ਚੋਂ ਰਾਜਸਥਾਨ ਨਹਿਰ 'ਚ ਸਵਾਰੀਆਂ ਨਾਲ ਭਰੀ ਨਿਊਦੀਪ ਕੰਪਨੀ ਦੀ ਬੱਸ ਡਿੱਗ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਬੱਸ 'ਚ ਕਰੀਬ 50 ਤੋਂ ਜਿਆਦਾ ਸਵਾਰੀਆਂ ਸਵਾਰ ਸਨ, ਜਿੰਨਾਂ ਚੋਂ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਰਨ ਵਾਲਿਆਂ 'ਚ 5 ਔਰਤਾਂ ਤੇ 5 ਮਰਦ ਦੱਸੇ ਜਾ ਰਹੇ ਹਨ, ਜਦਕਿ 11 ਸਵਾਰੀਆਂ ਜ਼ਖਮੀ ਹੋਈਆਂ ਹਨ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਚੋਂ 2 ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਮ੍ਰਿਤਕਾਂ ਦੀ ਪਛਾਣ: ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਆਈਏਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ 8 ਮ੍ਰਿਤਕਾਂ ਚੋਂ 5 ਦੀ ਪਛਾਣ ਹੋ ਚੁੱਕੀ ਹੈ ਜਦਕਿ 3 ਮ੍ਰਿਤਕਾਂ ਦਾ ਹਲੇ ਕੁੱਝ ਪਤਾ ਨਹੀਂ ਲੱਗਿਆ।
ਮ੍ਰਿਤਕਾਂ ਦੀ ਸੂਚੀ-
1. ਪਰਵਿੰਦਰ ਕੌਰ, ਪਤਨੀ ਮੰਦਰ ਸਿੰਘ, ਵਾਸੀ ਬਠਿੰਡਾ
2 ਪ੍ਰੀਤੋ ਕੌਰ, ਪਤਨੀ ਹਰਜੀਤ ਸਿੰਘ, ਪਿੰਡ ਕੱਟਿਆਂ ਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
3. ਮੱਖਣ ਸਿੰਘ, ਪੁੱਤਰ ਵੀਰ ਸਿੰਘ, ਚੱਕ ਜਾਨੀਸਰ ਜ਼ਿਲ੍ਹਾ ਫਾਜ਼ਿਲਕਾ
4. ਬਲਵਿੰਦਰ ਸਿੰਘ, ਪੁੱਤਰ ਬਾਗ ਸਿੰਘ, ਪਿੰਡ ਪੱਕਾ ਫਰੀਦਕੋਟ
5. ਅਮਨਦੀਪ ਕੌਰ, ਪੁੱਤਰੀ ਜਗਰੂਪ ਸਿੰਘ, ਨਵਾਂ ਕਿਲਾ ਫਰੀਦਕੋਟ
6. ਰਾਜਵੀਰ ਕੌਰ ਪਤਨੀ ਸਰੂਪ ਸਿੰਘ ਪਿੰਡ ਦਲਮੀਰ ਖੇੜਾ, ਅਬੋਹਰ ਜਿ਼ਲ੍ਹਾ ਫਾਜਿ਼ਲਕਾ
7. ਮਨਜੀਤ ਕੌਰ ਪਤਨੀ ਭੁਪਿੰਦਰ ਸਿੰਘ ਪਿੰਡ 56 ਐਫ ਕਰਨਪੁਰ ਜਿ਼ਲ੍ਹਾ ਸ੍ਰੀ ਗੰਗਾਨਗਰ, ਰਾਜਸਥਾਨ
ਇਸ ਤੋਂ ਬਿਨ੍ਹਾਂ ਦੋ ਔਰਤਾਂ ਅਤੇ ਇਕ ਪੁਰਸ਼ ਦੀ ਹੋਰ ਮੌਤ ਹੋਈ ਹੈ, ਜਿੰਨ੍ਹਾਂ ਦੀ ਪਹਿਚਾਣ ਨਹੀਂ ਹੋਈ ਹੈ। ਮ੍ਰਿਤਕਾਂ ਦੀਆਂ ਦੇਹਾਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਰੱਖੀਆਂ ਗਈਆਂ ਹਨ।
ਜ਼ਖਮੀਆਂ ਦੀ ਸੂਚੀ-
1. ਸੁਖਜੀਤ ਕੌਰ, ਪਤਨੀ ਬੂਟਾ ਸਿੰਘ, ਵਾਸੀ ਬਠਿੰਡਾ
2. ਤਾਰਾ ਸਿੰਘ, ਪੁੱਤਰ ਪਿਆਰ ਸਿੰਘ, ਪਿੰਡ ਕੱਟਿਆਂ ਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
3. ਹਰਪ੍ਰੀਤ ਕੌਰ, ਪੁੱਤਰੀ ਬਲਵਿੰਦਰ ਸਿੰਘ, ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
4. ਮਨਪ੍ਰੀਤ ਕੌਰ, ਪੁੱਤਰੀ ਕੇਵਲ ਸਿੰਘ, ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
5. ਤੀਰਥ ਸਿੰਘ, ਪੁੱਤਰ ਬਲਬੀਰ ਸਿੰਘ, ਸ੍ਰੀ ਮੁਕਤਸਰ ਸਾਹਿਬ
6. ਵਕੀਲ ਸਿੰਘ, ਪੁੱਤਰ ਗੁਰਪ੍ਰੀਤ ਸਿੰਘ, ਪਿੰਡ ਲੰਡੇ ਰੋਡੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
7. ਕੁਲਵੰਤ ਸਿੰਘ, ਪੁੱਤਰ ਸੁਜਾਨ ਸਿੰਘ, ਆਨੰਦਪੁਰ ਸਾਹਿਬ
8. ਜ਼ਸਵੰਤ ਸਿੰਘ, ਪੁੱਤਰ ਠਾਣਾ ਸਿੰਘ, ਪਿੰਡ ਹਰਾਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
9. ਬੀਰੋ, ਪਤਨੀ ਪਾਲਾ ਸਿੰਘ ਪਿੰਡ ਗਿੱਦੜਾਂਵਾਲੀ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਘਰ ਗਏ)
10. ਪਾਲਾ ਸਿੰਘ, ਪੁੱਤਰ ਪੂਰਨ ਰਾਮ, ਗਿੱਦੜਾਂਵਾਲੀ ਅਬੋਹਰ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਘਰ ਗਏ)
11. ਗਗਨਦੀਪ ਸਿੰਘ, ਪੁੱਤਰ ਸੁਖਦੇਵ ਸਿੰਘ, ਟਿੱਬੀ ਸਾਹਿਬ ਰੋਡ ਸ੍ਰੀ ਮੁਕਤਸਰ ਸਾਹਿਬ।
ਹੈਲਪ ਲਾਈਨ ਨੰਬਰ ਜਾਰੀ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ। 24 ਘੰਟੇ ਚੱਲਣ ਵਾਲੇ ਇਸ ਕੰਟਰੋਲ ਰੂਮ ਦਾ ਨੰਬਰ 01633—262175 ਅਤੇ ਦੂਜਾ ਨੰਬਰ 98787-33353 (ਹਰਬੰਸ ਸਿੰਘ, ਰੀਡਰ ਟੂ ਤਹਿਸੀਲਦਾਰ ਦਾ ਜਾਰੀ ਕੀਤਾ ਗਿਆ ਹੈ। ਜ਼ਖਮੀਆਂ ਦਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਚ ਇਲਾਜ ਕੀਤਾ ਜਾ ਰਿਹਾ ਹੈ।
ਮੌਕੇ 'ਤੇ ਪਹੁੰਚੇ SSP: ਇਸ ਘਟਨਾ ਦਾ ਪਤਾ ਲੱਗਦੇ ਹੀ ਸ੍ਰੀ ਮੁਕਤਸਰ ਸਾਹਿਬ ਦੇ SSP ਮੌਕੇ ਉੱਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਰਾਹਤ ਕਾਰਜ ਤੇਜ਼ੀ ਨਾਲ ਕਰਵਾਇਆ ਗਿਆ। ਪੱਤਰਕਾਰਾਂ ਨਾਲ ਗੱਲ ਕਰਦੇ ਉਨ੍ਹਾਂ ਆਖਿਆ ਕਿ ਗੋਤਾਂਖੋਰਾਂ ਵੱਲੋਂ ਨਹਿਰ 'ਚ ਸਵਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ। SSP ਮੁਤਾਬਿਕ ਬੱਸ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ 45 ਸਵਾਰੀਆਂ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ ਹੈ।
ਕਿਵੇਂ ਹੋਇਆ ਹਾਦਸਾ:ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ? ਇਸ ਹਾਦਸੇ ਬਾਰੇ ਜਦੋਂ ਜ਼ਖਮੀਆਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨਹਾਂ ਆਖਿਆ ਕਿ ਇੱਕ ਤਾਂ ਮੀਂਹ ਪੈ ਰਿਹਾ ਸੀ ਤੇ ਦੂਜਾ ਬੱਸ ਦੀ ਸਪੀਡ ਬਹੁਤ ਜਿਆਦਾ ਸੀ ਜਿਸ ਕਾਰਨ ਡਰਾਈਵਰ ਦਾ ਬੱਸ 'ਤੇ ਕੰਟਰੋਲ ਹੀ ਨਹੀਂ ਰਿਹਾ ਅਤੇ ਬੱਸ ਨਹਿਰ 'ਚ ਡਿੱਗ ਗਈ। ਪੀੜਤ ਮੁਤਾਬਿਕ ਘਟਨਾ ਤੋਂ ਤੁਰੰਤ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ।