ਸ੍ਰੀ ਮੁਕਤਸਰ ਸਾਹਿਬ: ਨਹਿਰੀ ਵਿਭਾਗ ਵੱਲੋਂ ਨਹਿਰੀ ਪਾਣੀ ਦੀ ਨਾਂ ਮਾਤਰ ਵਿੱਚ ਸਪਲਾਈ ਦੇਣ ਦੇ ਰੋਸ ਵਿੱਚ ਅੱਜ ਹਲਕਾ ਲੰਬੀ ਦੇ ਪਿੰਡ ਕੋਲਿਆਂਵਾਲੀ ਦੇ ਕਿਸਾਨਾਂ ਨੇ ਮਲੋਟ ਤੋਂ ਅਬੋਹਰ ਜਾਣ ਵਾਲੀ ਡਿਫੈਂਸ ਰੋਡ ਉੱਪਰ ਜਾਮ ਲਗਾ ਕੇ ਨਹਿਰੀ ਵਿਭਾਗ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਕਿਸਾਨਾਂ ਨੇ ਦੱਸਿਆ ਕਿ ਫ਼ਸਲਾਂ ਦੀ ਬਿਜਾਈ ਦਾ ਸਮਾਂ ਹੈ ਪਰ ਨਹਿਰੀ ਵਿਭਾਗ ਵੱਲੋਂ ਮੋਗਾ ਨੰਬਰ 14600 ਰਾਹੀਂ ਸਾਡੇ ਖੇਤਾਂ ਨੂੰ ਨਾਂ ਮਾਤਰ ਪਾਣੀ ਦਿੱਤਾ ਜਾ ਰਿਹਾ ਹੈ। ਜਿਸ ਨਾਲ ਸਾਨੂੰ ਕਾਫ਼ੀ ਮੁਸ਼ਕਲ ਆ ਰਹੀ ਹੈ। ਅਸੀਂ ਕਈ ਵਾਰ ਐਕਸੀਅਨ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਮਜ਼ਬੂਰਨ ਸਾਨੂੰ ਰੋਡ ਜਾਮ ਕਰਨੀ ਪਈ। ਜਿੰਨ੍ਹਾਂ ਸਮਾਂ ਸਾਡੇ ਕੋਲ ਕੋਈ ਉੱਚ ਅਧਿਕਾਰੀ ਨਹੀਂ ਆਉਂਦਾ ਉੱਦੋਂ ਤੱਕ ਸਾਡਾ ਪ੍ਰਦਰਸ਼ਨ ਜਾਰੀ ਰਹੇਗਾ।
ਨਹਿਰੀ ਵਿਭਾਗ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਨਹਿਰੀ ਵਿਭਾਗ ਵੱਲੋਂ ਨਹਿਰੀ ਪਾਣੀ ਦੀ ਨਾਂ ਮਾਤਰ ਵਿੱਚ ਸਪਲਾਈ ਦੇਣ ਦੇ ਰੋਸ਼ ਵਿੱਚ ਅੱਜ ਹਲਕਾ ਲੰਬੀ ਦੇ ਪਿੰਡ ਕੋਲਿਆਂਵਾਲੀ ਦੇ ਕਿਸਾਨਾਂ ਨੇ ਮਲੋਟ ਤੋਂ ਅਬੋਹਰ ਜਾਣ ਵਾਲੀ ਡਿਫੈਂਸ ਰੋਡ ਉੱਪਰ ਜਾਮ ਲਗਾ ਕੇ ਨਹਿਰੀ ਵਿਭਾਗ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਨਹਿਰੀ ਵਿਭਾਗ ਖ਼ਿਲਾਫ ਕੀਤਾ ਰੋਸ ਪ੍ਰਦਰਸ਼ਨ