ਪੰਜਾਬ

punjab

ETV Bharat / state

ਆਕਸੀਜਨ ਨਾ ਮਿਲਣ ਕਾਰਨ ਪਰੇਸ਼ਾਨ ਹੋਏ ਨਿਜੀ ਐਂਬੂਲੈਂਸ ਚਾਲਕ

ਜਿਥੇ ਪਹਿਲਾਂ ਹਸਪਤਾਲਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਸੀ ਉਥੇ ਹੀ ਹੁਣ ਨਿਜੀ ਐਂਬੂਲੈਂਸ ਚਾਲਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਹੈ ਜਿਸ ਕਾਰਨ ਉਹ ਪਰੇਸ਼ਾਨ ਹੋ ਰਹੇ ਹਨ।

ਆਕਸੀਜਨ ਨਾ ਮਿਲਣ ਕਾਰਨ ਪਰੇਸ਼ਾਨ ਹੋਏ ਨਿਜੀ ਐਂਬੂਲੈਂਸ ਚਾਲਕ
ਆਕਸੀਜਨ ਨਾ ਮਿਲਣ ਕਾਰਨ ਪਰੇਸ਼ਾਨ ਹੋਏ ਨਿਜੀ ਐਂਬੂਲੈਂਸ ਚਾਲਕ

By

Published : May 16, 2021, 2:09 PM IST

ਸ੍ਰੀ ਮੁਕਤਸਰ ਸਾਹਿਬ:ਕੋੋਰੋਨਾ ਦੀ ਦੂਜੀ ਲਹਿਰ ਦੇਸ਼ ਭਰ ’ਚ ਤੇਜ਼ੀ ਨਾਲ ਫੈਲ ਰਹੀ ਹੈ ਉਥੇ ਹੀ ਦੇਸ਼ ’ਚ ਆਕਸੀਜਨ ਦੀ ਵੀ ਕਮੀ ਆ ਰਹੀ ਹੈ। ਜਿਥੇ ਪਹਿਲਾਂ ਹਸਪਤਾਲਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਸੀ ਉਥੇ ਹੀ ਹੁਣ ਨਿਜੀਐਂਬੂਲੈਂਸ ਚਾਲਕਾਂ ਨੂੰ ਆਕਸੀਜਨ ਸਿਲੰਡਰ ਨਹੀਂ ਮਿਲ ਰਹੇ ਹਨ। ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੋ ਰਹੇ ਹਨ ਤੇ ਐਂਬੂਲੈਂਸਾਂ ਬੰਦ ਖੜੀਆਂ ਹਨ।

ਇਹ ਵੀ ਪੜੋ: ਜੇਕਰ ਲੋਕਾਂ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਲੌਕਡਾਊਨ ਹੀ ਆਖ਼ਰੀ ਰਸਤਾ: ਬਾਜਵਾ

ਐਂਬੂਲੈਂਸ ਚਾਲਕਾਂ ਨੇ ਕਿਹਾ ਕਿ ਡੀਸੀ ਸਾਬ੍ਹ ਨੇ ਲਿਖ ਕੇ ਦਿੱਤਾ ਹੋਇਆ ਹੈ ਕਿ ਕਿਸੇ ਵੀ ਬਾਹਰ ਦੇ ਨੂੰ ਸਿਲੰਡਰ ਵਿੱਚ ਗੈਸ ਭਰ ਕੇ ਨਹੀਂ ਦੇਣੀ ਜਿਸ ਕਾਰਨ ਸਾਨੂੰ ਆਕਸੀਜਨ ਨਹੀਂ ਮਿਲ ਰਹੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਐਸਐਮਓ ਤੋਂ ਲਿਖਵਾ ਕੇ ਵੀ ਲੈ ਕੇ ਜਾਂਦੇ ਹਾਂ ਪਰ ਫਿਰ ਵੀ ਸਾਨੂੰ ਫਰਮਾ ਆਕਸੀਜਨ ਨਹੀਂ ਦੇ ਰਹੀਆਂ ਜਿਸ ਕਾਰਨ ਸਾਡਾ ਕੰਮ ਬੰਦ ਹੋਇਆ ਪਿਆ ਹੈ। ਉਹਨਾਂ ਨੇ ਡੀਸੀ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਆਕਸੀਜਨ ਦਿੱਤੀ ਜਾਵੇ ਤਾਂ ਲੋਕਾਂ ਦੀ ਜਾਨ ਬਚਾਈ ਜਾ ਸਕੇ।

ਇਹ ਵੀ ਪੜੋ: ਜਾਣੋ ਮਲੇਰਕੋਟਲਾ ਕਦੋਂ ਬਣਿਆ ਸੀ ਪੰਜਾਬ ਦਾ ਹਿੱਸਾ

ABOUT THE AUTHOR

...view details