ਪੰਜਾਬ

punjab

ETV Bharat / state

ਲਖੀਮਪੁਰ ਹਿੰਸਾ ਮਾਮਲਾ: ਸ਼ਹੀਦ ਕਿਸਾਨਾਂ ਲਈ ਗੁਰਦੁਆਰਾ ਤੰਬੂ ਸਾਹਿਬ ਕੀਤੀ ਗਈ ਅਰਦਾਸ

ਬੀਤੇ ਕੱਲ੍ਹ ਲਖੀਮਪੁਰ ਖੀਰੀ ਘਟਨਾ ਵਿੱਚ ਮਾਰੇ ਗਏ ਕਿਸਾਨਾਂ ਲਈ ਅੰਤਿਮ ਅਰਦਾਸ ਕੀਤੀ ਗਈ। ਜਿਸ ਵਿੱਚ ਸਮੁੱਚੇ ਕਿਸਾਨ ਵਰਗ ਨੇ ਹਿੱਸਾ ਲਿਆ। ਇਸਦੇ ਤਹਿਤ ਕਿਸਾਨ ਜਥੇਬੰਦੀਆਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਤੰਬੂ ਸਾਹਿਬ ਵਿੱਚ ਸ਼ਹੀਦ ਹੋਏ ਕਿਸਾਨਾਂ ਲਈ ਅਰਦਾਸ ਕੀਤੀ।

ਸ਼ਹੀਦ ਕਿਸਾਨਾਂ ਲਈ ਗੁਰਦੁਆਰਾ ਤੰਬੂ ਸਾਹਿਬ ਕੀਤੀ ਅਰਦਾਸ, ਮਿਸ਼ਰਾ ਪਰਿਵਾਰ ਲਈ ਸਖ਼ਤ ਸਜ਼ਾ ਦੀ ਕੀਤੀ ਮੰਗ
ਸ਼ਹੀਦ ਕਿਸਾਨਾਂ ਲਈ ਗੁਰਦੁਆਰਾ ਤੰਬੂ ਸਾਹਿਬ ਕੀਤੀ ਅਰਦਾਸ, ਮਿਸ਼ਰਾ ਪਰਿਵਾਰ ਲਈ ਸਖ਼ਤ ਸਜ਼ਾ ਦੀ ਕੀਤੀ ਮੰਗ

By

Published : Oct 13, 2021, 7:37 AM IST

ਸ੍ਰੀ ਮੁਕਤਸਰ ਸਾਹਿਬ: ਬੀਤੇ ਕੱਲ੍ਹ ਲਖੀਮਪੁਰ ਖੀਰੀ (Lakhimpur Kheri) ਘਟਨਾ ਵਿੱਚ ਮਾਰੇ ਗਏ ਕਿਸਾਨਾਂ ਲਈ ਅੰਤਿਮ ਅਰਦਾਸ ਕੀਤੀ ਗਈ। ਜਿਸ ਵਿੱਚ ਸਮੁੱਚ ਕਿਸਾਨ ਵਰਗ ਨੇ ਹਿੱਸਾ ਲਿਆ। ਇਸਦੇ ਤਹਿਤ ਕਿਸਾਨ ਜਥੇਬੰਦੀਆਂ ਨੇ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਗੁਰਦੁਆਰਾ ਤੰਬੂ ਸਾਹਿਬ (Gurdwara Tambu Sahib) ਵਿੱਚ ਸ਼ਹੀਦ ਹੋਏ ਕਿਸਾਨਾਂ ਲਈ ਅਰਦਾਸ ਕੀਤੀ।

ਇਸ ਦੌਰਾਨ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਭਾਜਪਾ ਦੇ ਗੁੰਡਿਆਂ ਨੇ ਸਾਡੇ ਕਿਸਾਨ ਸ਼ਹੀਦ ਕੀਤੇ ਹਨ। ਉਨ੍ਹਾਂ ਦੀ ਆਤਮਾ ਦੀ ਸ਼ਾਤੀ ਲਈ ਅਤੇ ਉਨ੍ਹਾਂ ਦੀ ਯਾਦ ਵਿੱਚ ਹਰ ਇੱਕ ਜਗ੍ਹਾ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।

ਲਖੀਮਪੁਰ ਹਿੰਸਾ ਮਾਮਲਾ: ਸ਼ਹੀਦ ਕਿਸਾਨਾਂ ਲਈ ਗੁਰਦੁਆਰਾ ਤੰਬੂ ਸਾਹਿਬ ਕੀਤੀ ਗਈ ਅਰਦਾਸ

ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ (Union Minister of State for Home Affairs Ajay Mishra) ਦੇ ਪੁੱਤਰ ਅਸ਼ੀਸ਼ ਮਿਸ਼ਰਾ (Ashish Mishra) ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਸ਼ਹੀਦੀ ਕਿਸਾਨਾਂ ਨੂੰ ਇਨਸਾਫ ਮਿਲ ਸਕੇ।

ਉਨ੍ਹਾਂ ਕਿਹਾ ਇਹ ਸਜ਼ਾ ਘੱਟੋ ਘੱਟ ਫਾਂਸੀ ਦੀ ਤਾਂ ਹੋਣੀ ਚਾਹੀਦੀ ਹੈ। ਇਸ ਤੋਂ ਘੱਟ ਸਜ਼ਾ ਤਾਂ ਮਜ਼ਾਕ ਕਿਸਾਨਾਂ ਨਾਲ ਇੱਕ ਮਜ਼ਾਕ ਹੋਵੇਗਾ। ਅੱਜ ਤਕ ਕਿਸੇ ਨੇ ਵੀ ਗਲਤ ਕੰਮ ਕੀਤਾ ਉਨ੍ਹਾਂ ਨੂੰ ਫ਼ਾਂਸੀ ਸਜ਼ਾਵਾਂ ਮਿਲੀਆਂ ਹਨ, ਤਾਂ ਫਿਰ ਐਨੇ ਵੱਡੇ ਜ਼ੁਰਮ ਲਈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।

ਇਸਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਹੈ ਕਿ ਮੋਦੀ ਸਰਕਾਰ ਅਜੈ ਮਿਸ਼ਰਾ ਨੂੰ ਮੰਤਰੀ ਪਦ ਤੋਂ ਬਰਖ਼ਾਸਤ ਕਰੇ।

ਇਹ ਵੀ ਪੜ੍ਹੋ :ਲਖੀਮਪੁਰ ਖੀਰੀ ਮਾਮਲਾ: ਰਾਏਕੋਟ 'ਚ ਕੈਂਡਲ ਮਾਰਚ ਕੱਢ ਕੇ ਸ਼ਹੀਦਾਂ ਨੂੰ ਦਿੱਤੀ ਸਰਧਾਂਜਲੀ

ABOUT THE AUTHOR

...view details