ਸ੍ਰੀ ਮੁਕਤਸਰ ਸਾਹਿਬ:ਸੋਸ਼ਲ ਮੀਡੀਆ ‘ਤੇ ਇੱਕ ਸਮਾਜ ਸੇਵੀ ਦੀਆਂ ਅਸ਼ਲੀਲ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਇਹ ਸਮਾਜ ਸੇਵੀ ਜੋ ਮਹਿਲਾ ਦੇ ਨਾਲ ਇਤਰਾਜ਼ਯੋਗ ਹਾਲਤ ਦੇ ਵਿੱਚ ਨਜ਼ਰ ਆ ਰਿਹਾ ਹੈ ਉਹ ਸ੍ਰੀ ਮੁਕਤਸਰ ਸਾਹਿਬ ਦਾ ਦੱਸਿਆ ਜਾ ਰਿਹਾ ਹੈ।
ਸਮਾਜ ਸੇਵੀ ਦੀਆਂ ਮਹਿਲਾ ਦੇ ਨਾਲ ਅਸ਼ਲੀਲ ਤਸਵੀਰਾਂ ਵਾਇਰਲ - ਸਮਾਜ ਸੇਵੀ ਸ਼ਲੀਲ ਤਸਵੀਰਾਂ ਕਾਫੀ ਵਾਇਰਲ
ਸੋਸ਼ਲ ਮੀਡੀਆ ‘ਤੇ ਇੱਕ ਸਮਾਜ ਸੇਵੀ ਦੀਆਂ ਮਹਿਲਾ ਦੇ ਨਾਲ ਅਸ਼ਲੀਲ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਸ੍ਰੀ ਮੁਕਤਸਰ ਸਾਹਿਬ ਦੇ ਸਮਾਜ ਸੇਵੀ ਦੀਆਂ ਦੱਸੀਆਂ ਜਾ ਰਹੀਆਂ ਹਨ।
ਜਾਣਕਾਰੀ ਅਨੁਸਾਰ ਇਹ ਸਮਾਜਸੇਵੀ ਜਦੋਂ ਵੀ ਕੋਈ ਨਵਾਂ ਅਧਿਕਾਰੀ ਆਉਂਦਾ ਹੈ ਤਾਂ ਉਨ੍ਹਾਂ ਦੇ ਦਫਤਰਾਂ ਵਿਚ ਗੁਲਦਸਤੇ ਲੈ ਕੇ ਪਹੁੰਚ ਜਾਂਦਾ ਹੈ ਤਾਂ ਜੋ ਉਨ੍ਹਾਂ ਦਾ ਅਫ਼ਸਰਾਂ ਤੱਕ ਨਜ਼ਦੀਕੀ ਬਣ ਸਕੇ। ਕਈ ਵਾਰ ਤਾਂ ਇਸ ਗੁਲਦਸਤਿਆਂ ਦਾ ਉਹ ਨਾਜਾਇਜ਼ ਤੌਰ ‘ਤੇ ਅਫ਼ਸਰਾਂ ਤੋਂ ਫ਼ਾਇਦੇ ਵੀ ਲੈ ਜਾਂਦਾ ਹੈ। ਹੁਣ ਇਹ ਸਮਾਜ ਸੇਵੀ ਉਸ ਸਮੇਂ ਸਵਾਲਾਂ ਦੇ ਘੇਰੇ ਚ ਆਇਆ ਦਿਖਾਈ ਦੇ ਰਿਹਾ ਹੈ ਜਦੋਂ ਇਹ ਉਸਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹਨ। ਇਸਦੇ ਚੱਲਦੇ ਲੋਕਾਂ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਲੈਕੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਪੁਲਿਸ ਵਰਦੀ ਵਿੱਚ ਸਾਥੀਆਂ ਸਣੇ ਮੋਬਾਇਲ ਖੋਹਣ ਵਾਲਿਆਂ ਦੀ ਲੋਕਾਂ ਨੇ ਬਣਾਈ ਰੇਲ