ਪੰਜਾਬ

punjab

ETV Bharat / state

ਤਿਉਹਾਰਾਂ ਦੇ ਦਿਨਾਂ 'ਚ ਪੁਲਿਸ ਵੱਲੋਂ ਕੀਤੇ ਪੁਖ਼ਤਾ ਸੁੱਰਖਿਆ ਪ੍ਰਬੰਧਾਂ ਦਾ ਨਿਕਲਿਆ ਜਨਾਜ਼ਾ - ਸੁੱਰਖਿਆ ਪ੍ਰਬੰਧਾਂ ਦਾ ਨਿਕਲਿਆ ਜਨਾਜ਼ਾ

ਸ੍ਰੀ ਮੁਕਤਸਰ ਸਾਹਿਬ 'ਚ ਘਰ ਦੇ ਅੰਦਰ ਵੜ੍ਹ ਕੇ ਕਾਪੇ ਨਾਲ ਸਿਰਫਿਰੇ ਨੇ ਲੜਕੀ 'ਤੇ ਹਮਲਾ ਕੀਤਾ। ਕੁੜੀ ਦੇ ਦੋਵੇ ਹੱਥਾਂ 'ਤੇ ਗੰਭੀਰ ਸੱਟਾਂ ਲੱਗੀਆਂ। ਉਕਤ ਮੁਲਜ਼ਮ ਰੌਲਾ ਪੈਣ 'ਤੇ ਉੱਥੋਂ ਫ਼ਰਾਰ ਹੋ ਗਿਆ।

ਤਿਉਹਾਰਾਂ ਦੇ ਦਿਨਾਂ 'ਚ ਪੁਲਿਸ ਵੱਲੋਂ ਕੀਤੇ ਪੁਖਤਾ ਸੁੱਰਖਿਆ ਪ੍ਰਬੰਧਾਂ ਦੇ ਦਾਅਵਿਆਂ ਦਾ ਨਿਕਲਿਆ ਜਨਾਜ਼ਾ
ਤਿਉਹਾਰਾਂ ਦੇ ਦਿਨਾਂ 'ਚ ਪੁਲਿਸ ਵੱਲੋਂ ਕੀਤੇ ਪੁਖਤਾ ਸੁੱਰਖਿਆ ਪ੍ਰਬੰਧਾਂ ਦੇ ਦਾਅਵਿਆਂ ਦਾ ਨਿਕਲਿਆ ਜਨਾਜ਼ਾ

By

Published : Nov 13, 2020, 9:55 AM IST

Updated : Nov 13, 2020, 2:27 PM IST

ਸ੍ਰੀ ਮੁਕਤਸਰ ਸਾਹਿਬ: ਲੁਟੇਰਿਆਂ ਦੇ ਹੌਂਸਲੇ ਦਿਨ-ਬ-ਦਿਨ ਵੱਧਦੇ ਨਜ਼ਰ ਆ ਰਹੇ ਹਨ। ਹੁਣ ਬੇਖ਼ੌਫ਼ ਬਦਮਾਸ਼ਾਂ ਵੱਲੋਂ ਘਰ ਦੇ ਅੰਦਰ ਵੜ ਕੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕੁੜੀ ਘਰ 'ਚ ਇੱਕਲੀ ਸੀ ਤੇ ਜਿਸ ਨੂੰ ਦੇਖ ਦੇ ਜਬਰਨ ਇੱਕ ਵਿਅਕਤੀ ਨੇ ਅੰਦਰ ਵੜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਕੁੜੀ ਵੱਲੋਂ ਰੋਕਿਆ ਗਿਆ ਤਾਂ ਉਸ ਸਿਰਫ਼ਿਰੇ ਵਿਅਕਤੀ ਨੇ ਕੁੜੀ 'ਤੇ ਤੇਜ਼ਧਾਰ ਕਾਪੇ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਕੁੜੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ।

ਤਿਉਹਾਰਾਂ ਦੇ ਦਿਨਾਂ 'ਚ ਪੁਲਿਸ ਵੱਲੋਂ ਕੀਤੇ ਪੁਖ਼ਤਾ ਸੁੱਰਖਿਆ ਪ੍ਰਬੰਧਾਂ ਦਾ ਨਿਕਲਿਆ ਜਨਾਜ਼ਾ

ਪੀੜਤ ਕੁੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਪਿਤਾ ਕੰਮ 'ਤੇ ਗਏ ਹੋਏ ਸਨ ਤੇ ਮਾਤਾ ਸ਼ਾਮ ਨੂੰ ਸਬਜ਼ੀ ਲੈਣ ਬਾਜ਼ਾਰ ਗਏ ਹੋਏ ਸਨ। ਉਹ ਘਰ 'ਚ ਇੱਕਲੀ ਸੀ ਜਿਸ ਵੇਲੇ ਮੁਲਜ਼ਮ ਨੇ ਘਰ ਅੰਦਰ ਵੜਣ ਦੀ ਕੋਸ਼ਿਸ਼ ਕੀਤੀ। ਪੀੜਤ ਕੁੜੀ ਨੇ ਦੱਸਿਆ ਕਿ ਜਦੋਂ ਉਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ ਨੇ ਕਾਪੇ ਨੇਲ ਵਾਰ ਕੀਤਾ, ਜਿਸ ਨਾਲ ਮੇਰੇ ਦੋਵੇਂ ਹੱਥ ਬੂਰੇ ਤਰੀਕੇ ਨਾਲ ਜ਼ਖ਼ਮੀ ਹੋ ਗਏ।

ਦੱਸ ਦਈਏ ਕਿ ਇੰਨ੍ਹੇ 'ਚ ਕੁੜੀ ਦੀ ਮਾਂ ਵੀ ਆ ਗਈ ਤੇ ਉਕਤ ਵਿਅਕਤੀ ਨੇ ਉਨ੍ਹਾਂ 'ਤੇ ਵੀ ਵਾਰ ਕੀਤਾ। ਰੌਲਾ ਪੈਣ 'ਤੇ ਆਸ-ਪਾਸ ਦੇ ਲੋਕ ਇੱਕਠੇ ਹੋ ਗਏ ਤੇ ਵਿਅਕਤੀ ਉੱਥੋਂ ਫ਼ਰਾਰ ਹੋ ਗਿਆ।

ਜ਼ਿਕਰਯੋਗ ਹੈ ਕਿ 3 ਦਿਨ ਪਹਿਲਾਂ ਵੀ ਸ੍ਰੀ ਮੁਕਤਸਰ ਸਾਹਿਬ ਵਿਖੇ ਆ ਹੀ ਘਟਨਾ ਵਾਪਰੀ ਸੀ। ਇਸ ਮਾਮਲੇ 'ਚ ਅੱਜੇ ਪੁਲਿਸ ਦੇ ਹੱਥ ਖਾਲੀ ਹਨ। ਪੁਲਿਸ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਾਂਚ ਜਾਰੀ ਹੈ, ਮੁਲਜ਼ਮ ਮਿਲਦੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

Last Updated : Nov 13, 2020, 2:27 PM IST

ABOUT THE AUTHOR

...view details