ਸ੍ਰੀ ਮੁਕਤਸਰ ਸਾਹਿਬ: ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਹੀ ਰਹਿੰਦੀਆਂ ਹਨ, ਜਿਹਨਾਂ ਨੂੰ ਲੈ ਕੇ ਪੁਲਿਸ ਬਹੁਤ ਹੱਦ ਤੱਕ ਚੁਸਤ ਹੈ। ਇਸੇ ਤਰ੍ਹਾਂ ਹੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਧੋਖਾਧੜੀ ਕਰਦੇ 4 ਵਿਅਕਤੀਆਂ ਦੇ ਗਿਰੋਹ ਨੂੰ ਕਾਬੂ ਕੀਤਾ।
ਜਾਣੋ ਪੂਰੀ ਘਟਨਾ ਬਾਰੇ
ਵਿਅਕਤੀ ਦੋ ਬੈਂਕਾਂ ਵਿੱਚ ਧੋਖਾਧੜੀ ਨਾਲ ਚੈੱਕ ਖਿਸਕਾ ਕੇ ਉਨ੍ਹਾਂ 'ਤੇ ਲਿਖੇ ਨਾਮ ਅਤੇ ਖ਼ਾਤਿਆਂ ਨੂੰ ਰੇਜ਼ਰ ਪੈਨਸਲ ਨਾਲ ਮਿਟਾ ਕੇ ਫਿਰ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਨਾਲ ਸੰਬੰਧਤ ਖਾਤੇ ਵਿਚ ਟਰਾਂਸਫਰ ਕਰਵਾ ਲਏ ਜਾਂਦੇ ਸਨ।
ਚਾਰੇ ਵਿਅਕਤੀਆਂ ਦੀ ਪਹਿਚਾਣ
ਸੀ.ਏ ਸਟਾਫ਼ ਸ੍ਰੀ ਮੁਕਤਸਰ ਸਾਹਿਬ ਵੱਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਇਹ ਚਾਰ ਵਿਅਕਤੀ ਅਰੁਣ ਕੁਮਾਰ ਵਾਸੀ ਅੰਮ੍ਰਿਤਸਰ, ਮੋਹਿਤ ਅਰੋੜਾ ਵਾਸੀ ਅੰਮ੍ਰਿਤਸਰ, ਚੇਤਨ ਕੁਮਾਰ ਵਾਸੀ ਜੰਮੂ, ਦੀਪਕ ਠਾਕੁਰ ਵਾਸੀ ਜੰਮੂ ਇੱਕ ਗੈਂਗ ਦੇ ਰੂਪ ਵਿੱਚ ਕੰਮ ਕਰਦੇ ਸਨ।
ਕਿਵੇਂ ਦਿੰਦੇ ਸੀ ਪੂਰੀ ਘਟਨਾ ਨੂੰ ਅੰਜ਼ਾਮ
ਇਨ੍ਹਾਂ ਵਿੱਚੋਂ ਇੱਕ ਵਿਅਕਤੀ ਬੈਂਕ 'ਚ ਕੇ ਜਾਣ ਲੈਂਦਾ ਸੀ, ਕਿਸ ਤਰ੍ਹਾਂ ਕਿਸ ਕਿਸ ਨਾਮ ਦੇ ਚੈੱਕ ਕੈਸ਼ ਹੋਣ ਲਈ ਆਏ ਹਨ, ਫਿਰ ਇੱਕ ਵਿਅਕਤੀ ਉਹ ਚੈੱਕ ਪ੍ਰਾਪਤ ਕਰ ਕੇ ਉਸ ਚੈੱਕ ਨੂੰ ਰੇਂਜਰ ਪੈਨਸਲ ਦੇ ਨਾਲ ਨਾਮ ਮਿਟਾ ਦਿੰਦਾ ਹੈ। ਫਿਰ ਉਸ ਚੈੱਕ 'ਤੇ ਆਪਣੇ ਖਾਤੇ ਨਾਲ ਸੰਬੰਧਤ ਕੋਈ ਨਾਮ ਅਤੇ ਖਾਤੇ ਨੰਬਰ ਪਾ ਕੇ ਉਹ ਚੈੱਕ ਦੀ ਰਕਮ ਆਪਣੇ ਖਾਤੇ 'ਚ ਟਰਾਂਸਫਰ ਕਰਵਾ ਲੈਂਦੇ ਸਨ।
ਇਸੇ ਤਰ੍ਹਾਂ ਹੀ ਹੁਣ ਤੱਕ 50 ਲੱਖ ਦੀ ਧੋਖਾਧੜੀ ਕੀਤੀ ਹੈ, ਇਸ ਸੰਬੰਧ ਵਿਚ ਜਦ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਇੱਕ ਮਾਮਲਾ ਦਰਜ ਕੀਤਾ ਤਾਂ ਉਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਤੋਂ ਕਾਬੂ ਕੀਤਾ।
ਪੁਲਿਸ ਨੇ ਇਨ੍ਹਾਂ ਤੋਂ ਕੁਝ ਫਾਰਮਾਂ ਦੇ ਮਿਟਾਈ ਵਿੱਚ ਚੈੱਕ ਦੀ ਵੀ ਬਰਾਮਦ ਕੀਤੀਆਂ। ਚੈੱਕ ਨਿਯਮ ਅਤੇ 71 ਪੈਨਸਲ ਵੀ ਬਰਾਮਦ ਕੀਤੀ ਹੈ, ਫਿਲਹਾਲ ਪੁਲਿਸ ਨੇ ਇਨ੍ਹਾਂ 4 ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:CM ਚੰਨੀ ਦੇ ਰਿਸ਼ਤੇਦਾਰਾਂ ਦੇ ਘਰ ਹੋਈ ਰੇਡ ਨੂੰ ਰਾਜ ਸਭਾ ਮੈਂਬਰ ਸ਼ਮਸ਼ੇਰ ਦੂਲੋ ਨੇ ਕੀਤਾ 'ਕੇਂਦਰ ਦੀ ਸਾਜਿਸ਼' ਕਰਾਰ