ਸ੍ਰੀ ਮੁਕਤਸਰ ਸਾਹਿਬ:ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਸਿਆਸਤ ਦੇ ਬਾਬਾ ਬੋਹੜ ਸਰਦਾਰ ਪਰਕਾਸ਼ ਸਿੰਘ ਬਾਦਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਪਰਕਾਸ਼ ਸਿੰਘ ਬਾਦਲ ਦਾ ਮੁਕਤਸਰ ਜ਼ਿਲੇ ਵਿਚੋਂ ਹੀ ਜਿੱਤ ਹਾਸਲ ਕਰਕੇ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਇਤਿਹਾਸ ਰਿਹਾ ਹੈ। ਇਥੇ ਹੀ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਮੁਕਤਸਰ ਹਲਕੇ ਨਾਲ ਕਾਫੀ ਪਿਆਰ ਸੀ, ਕਿਉਂਕਿ ਪਰਕਾਸ਼ ਸਿੰਘ ਬਾਦਲ ਅਕਸਰ ਹੀ ਮੁਕਤਸਰ ਆਇਆ ਕਰਦੇ ਸਨ। ਇਥੋਂ ਦੇ ਲੋਕਾਂ ਨਾਲ ਵੀ ਕਾਫੀ ਨਜ਼ਦੀਕੀਆਂ ਤੇ ਪਿਆਰ ਸੀ। ਉਨਾਂ ਵਿਚੋਂ ਇਕ ਪਰਿਵਾਰ ਹਰਚੰਦ ਸਿੰਘ ਫੱਤਨਵਾਲਾ ਦਾ ਪਰਿਵਾਰ ਵੀ ਸੀ, ਕਿਉਂਕਿ ਪਰਕਾਸ਼ ਸਿੰਘ ਬਾਦਲ ਦੇ ਭਰਾ ਗੁਰਦਾਸ ਬਾਦਲ ਦੇ ਸੋਹਰਾ ਘਰ ਹੈ ਤੇ ਡੂੰਘਾ ਰਿਸ਼ਤਾ ਹੋਣ ਕਾਰਣ ਜਦੋਂ ਵੀ ਮੁਕਤਸਰ ਆਉਣਾ ਪਰਕਾਸ਼ ਸਿੰਘ ਬਾਦਲ ਨੇ ਫੱਤਨਵਾਲਾ ਪਰਿਵਾਰ ਨੂੰ ਮਿਲੇ ਬਗੈਰ ਨਹੀਂ ਜਾਣਾ, ਤੇ ਜਦੋਂ ਵੀ ਬਾਦਲ ਵੱਲੋਂ ਸੰਗਤ ਦਰਸ਼ਨ ਕੀਤੇ ਜਾਂਦੇ ਸਨ ਤਾਂ ਫੱਤਨਵਾਲਾ ਪਰਿਵਾਰ ਦੇ ਘਰ ਹੀ ਪਰਕਾਸ਼ ਸਿੰਘ ਬਾਦਲ ਇੱਕ ਇੱਕ ਹਫਤਾ ਰਹਿੰਦੇ ਸੀ।
ਇਹ ਵੀ ਪੜ੍ਹੋ :ਸਾਬਕਾ ਮੁੱਖ ਮੰਤਰੀ ਦੀ ਅੰਤਿਮ ਯਾਤਰਾ ਲਈ ਵਿਸ਼ੇਸ਼ ਟਰੈਕਟਰ ਤਿਆਰ, ਲਿਖਿਆ- 'ਫਖ਼ਰ-ਏ-ਕੌਮ'
ਸਿਆਸਤ ਦੀ ਇਕ ਯੁੱਗ ਦਾ ਖਤਮ:ਫੱਤਨਵਾਲਾ ਪਰਿਵਾਰ ਦੇ ਛੋਟੇ ਬੇਟੇ ਜਗਜੀਤ ਸਿੰਘ ਹਨੀ ਫੱਤਨਵਾਲਾ ਨੇ ਈਟੀਵੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋਣਾ ਸਿਆਸਤ ਦੀ ਇਕ ਯੁੱਗ ਦਾ ਖਤਮ ਹੋਣਾ ਹੈ, ਤੇ ਸਿਆਸਤ ਵਿਚ ਨਾ ਪੂਰਾ ਹੋਣਾ ਵਾਲਾ ਘਾਟਾ ਹੈ ਹਨੀ ਨੇ ਬਾਦਲ ਨਾਲ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਵਰਗੀ ਕੋਈ ਵੀ ਸਿਆਸਤ ਨਹੀਂ ਕਰ ਸਕਦਾ ਕਿਉਂ ਕਿ ਉਹ ਹਰ ਇਕ ਨੂੰ ਪਿਆਰ ਨਾਲ ਬੁਲਾਉਦੇ ਸੀ, ਤੇ ਅਸੀਂ ਕਈ ਵਾਰ ਬਾਦਲ ਨੂੰ ਕਹਿੰਦੇ ਸੀ ਕੋਈ ਸੇਧ ਦਿਓ ਤਾਂ ਬਾਦਲ ਕਹਿੰਦੇ ਸੀ ਕਿ ਕਾਕਾ ਤੁਸੀਂ ਲੋਕ ਸੇਵਾ ਵਾਲੇ ਕੰਮ ਵਿਚ ਤਾਂ ਪੈ ਗਏ ਹੋ। ਪਰ ਇਕ ਤਾਂ ਇਹ ਸੇਧ ਦਿਉ ਕਿ ਸੰਗਤ ਦਾ ਸਤਿਕਾਰ ਬਹੁਤ ਜਰੁਰੀ ਹੈ ਭਾਵੇਂ ਉਹ ਤੁਹਾਡਾ ਦੁਸਮਣ ਹੀ ਕਿਉਂ ਨਾ ਹੋਏ ਤੇ ਇਕ ਕਿਸੇ ਵੀ ਕਿਸੇ ਫੰਕਸਣ ਵਿਚ ਜਾਣਾ ਦੇਰ ਨਹੀਂ ਕਰਨੀ, ਪੰਜ ਮਿੰਟ ਪਹਿਲਾਂ ਜਾਣਾ ਇਹ ਜਿੰਦਗੀ ਦਾ ਅਸੂਲ ਰੱਖੀਆਂ ਜਦੋਂ ਹਨੀ ਫੱਤਨਵਾਲਾ ਵਿਧਾਨ ਸਭਾ ਦੀਆਂ ਚੋਣਾਂ ਵਿਚ ਹਲਕਾ ਲੰਬੀ ਤੋਂ ਹਾਰੜ ਬਾਰੇ ਬਾਦਲ ਨੂੰ ਕਿਹਾ ਤਾਂ ਉਨਾਂ ਦਾ ਕਹਿਣਾ ਸੀ ਕਿ ਕਾਕਾ ਇੰਝ ਨਹੀਂ ਕਹੀ ਜਾ ਲੋਕਾਂ ਨੇ ਇਨਾਂ ਮਾਨ ਸਤਿਕਾਰ ਦਿੱਤਾ ਹੈ ਹੋਰ ਕੀ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਇਸ ਵੇਲੇ ਸਾਬਕਾ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਦੇਹੀ ਨੂੰ ਸਸਕਾਰ ਲਈ ਲਿਜਾਇਆ ਜਾ ਰਿਹਾ ਹੈ, ਜਿਥੇ ਸਰਕਾਰੀ ਅਤੇ ਰੀਤੀ ਰਿਵਾਜ਼ਾਂ ਮੁਤਾਬਿਕ ਰਸਮਾਂ ਮੁਕੱਮਲ ਕਰਕੇ ਦੇਹ ਦਾ ਸਸਕਾਰ ਕੀਤਾ ਜਾਵੇਗਾ। ਉਨਾਂ ਦੀ ਅੰਤਿਮ ਯਾਤਰਾ ਵਿਚ ਸ਼ਾਮਿਲ ਹੋਣ ਲਈ ਆਮ ਲੋਕਾਂ ਤੋਂ ਲੈਕੇ ਵੱਡੀਆਂ ਉਘੀਆਂ ਸ਼ਖਸੀਅਤਾਂ ਪਹੁੰਚੀਆਂ। ਹਰ ਇਕ ਦੀ ਅੱਖ ਨਮ ਨਜ਼ਰ ਆਈ।