ਸਾਬਕਾ CM ਪਰਕਾਸ਼ ਬਾਦਲ ਦਾ ਲੰਬੀ ਦੌਰਾ, ਕਿਹਾ- 'ਲੋਕ ਸਭਾ ਚੋਣਾਂ ਕਾਰਨ ਨਹੀਂ ਮਿਲ ਰਹੇ ਲੋਕਾਂ ਨਾਲ'
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਹਲਕੇ ਲੰਬੀ ਦੇ ਵੱਖ ਵੱਖ ਪਿੰਡਾਂ ਦੇ ਦੌਰੇ 'ਤੇ। ਅੱਜ ਦੌਰੇ ਦਾ ਤੀਜਾ ਦਿਨ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਸ੍ਰੀ ਮੁਕਤਸਰ ਸਾਹਿਬ: ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੀਜੇ ਦਿਨ ਆਪਣੇ ਹਲਕੇ ਲੰਬੀ ਦੇ ਵੱਖ ਵੱਖ ਪਿੰਡਾਂ ਦੇ ਦੌਰੇ 'ਤੇ ਸਨ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿ ਉਹ ਲੋਕ ਸਭਾ ਚੋਣਾਂ ਕਰਕੇ ਨਹੀਂ ਬਲਕਿ ਆਪਣੇ ਰੋਟੀਨ ਵਿਚ ਹੀ ਆਪਣੇ ਹਲਕੇ ਦੇ ਲੋਕਾਂ ਨੂੰ ਮਿਲ ਰਿਹੇ ਹਨ।
ਕਾਨੂੰਨ ਵਿਵਸਥਾ ਵਿਗੜਨ 'ਤੇ ਬੋਲਦਿਆਂ ਕਿਹਾ ਕਿ ਲੋਕਾਂ ਨੂੰ ਡਰ ਖ਼ਤਮ ਹੋ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 1984 ਦੇ ਦੰਗਿਆਂ, ਦਰਬਾਰ ਸਾਹਿਬ 'ਤੇ ਹਮਲੇ ਕਰਕੇ ਹੀ ਉਨ੍ਹਾਂ ਦਾ ਕਾਂਗਰਸ ਨਾਲ ਇੱਟ-ਕੁੱਤੇ ਵਾਲਾ ਵੈਰ ਹੈ।
ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਸਰਕਾਰ ਨੇ 10 ਮੈਂਬਰੀ ਕਮੇਟੀ ਵਿੱਚ ਗੋਪਾਲ ਚਾਵਲਾ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਦੇ ਖਾਲਿਸਤਾਨ ਪੱਖੀਆਂ ਨਾਲ ਸੰਬੰਧ ਦੱਸੇ ਜਾ ਰਹੇ। ਇਸ ਸੰਬੰਧੀ ਬਾਦਲ ਨੇ ਕਿਹਾ ਕਿ ਪਾਕਿਸਤਾਨ ਕਿਹੜਾ ਆਪਾਂ ਨੂੰ ਕੁੱਝ ਪੁੱਛ ਕੇ ਕਰਦਾ ਹੈ। ਸੇਵਾ ਸਿੰਘ ਸੇਖਵਾਂ ਵੱਲੋਂ ਕਿਹਾ ਗਿਆ ਸੀ ਕਿ ਉਸ ਨੇ ਅਕਾਲੀ ਦਲ ਨਹੀਂ ਛੱਡੀ ਸਗੋਂ ਬਾਦਲ ਦਲ ਛੱਡਿਆ ਹੈ ਤਾਂ ਇਸ ਸਬੰਧੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਪਹਿਲਾਂ ਵੀ ਇਸੇ ਪਾਰਟੀ ਵਿਚ ਸਨ, ਉਦੋਂ ਅਜਿਹੀ ਕੋਈ ਗੱਲ ਨਹੀਂ ਸੀ ਬਿਨਾਂ ਵਜ੍ਹਾ ਇਹ ਗੱਲਾਂ ਕਰ ਰਹੇ ਹਨ।