ਸ੍ਰੀ ਮੁਕਤਸਰ ਸਾਹਿਬ: ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਮਰੀਜ਼ਾਂ ਨੂੰ ਹਸਪਤਾਲਾਂ ਚ ਖੱਜ਼ਲ-ਖੁਆਰ ਹੋਣਾ ਪੈ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਗਿੱਦੜਬਾਹਾ ਸਿਵਲ ਹਸਪਤਾਲ ’ਚ ਕੋਰੋਨਾ ਮਰੀਜ਼ਾਂ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿ ਡਾਕਟਰ ਪਰਵਜੀਤ ਸਿੰਘ ਗੁਲਾਟੀ ਐਸਐਮਓ ਨੇ ਦੱਸਿਆ ਕਿ ਹਸਪਤਾਲ ਦੇ ਕੋਰੋਨਾ ਵਾਰਡ ’ਚ 26 ਮਰੀਜ਼ ਦਾਖਲ ਹਨ ਜਦਕਿ 17 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਉਨ੍ਹਾ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋ ਕੋਰੋਨਾ ਵਾਰਡ ਸ਼ੁਰੂ ਕੀਤਾ ਗਿਆ ਸੀ ਤਾਂ ਜ਼ਰੂਰਤ ਅਨੁਸਾਰ ਉਪਕਰਨ ਮੌਜੂਦ ਨਹੀ ਸੀ ਪਰ ਅੱਜ ਕੋਰੋਨਾ ਵਾਰਡ ਵਿੱਚ ਹਰ ਤਰ੍ਹਾਂ ਦੀ ਸਹੂਲਤ ਮੌਜ਼ੂਦ ਹੈ।
ਉਨ੍ਹਾ ਨੇ ਇਹ ਵੀ ਦੱਸਿਆ ਕਿ ਕੋਰੋਨਾ ਮਰੀਜ਼ਾਂ ਦੀ ਮੋਨੀਟਰਿੰਗ ਲਈ ਇਸ ਸਮੇਂ 10 ਮੌਨੀਟਰ ਮੌਜੂਦ ਹਨ ਜਦਕਿ ਉਨ੍ਹਾ ਦੀ ਕੋਸ਼ਿਸ਼ ਹੈ ਕਿ ਹਸਪਤਾਲ਼ ’ਚ ਹਰ ਬੈੱਡ ਲਈ ਇੱਕ ਮੌਨੀਟਰ ਹੋਵੇ ਅਤੇ ਇਸ ਕਮੀ ਨੂੰ ਪੂਰਾ ਕਰਨ ਲਈ ਮੌਨੀਟਰ ਅਤੇ ਹੋਰ ਜ਼ਰੂਰੀ ਉਪਕਰਨ ਲਈ ਆਰਡਰ ਦਿੱਤਾ ਜਾ ਚੁੱਕਾ ਹੈ।