ਪੰਜਾਬ

punjab

ETV Bharat / state

ਦੋ ਕਿੱਲੋ ਅਫ਼ੀਮ ਸਮੇਤ ਇੱਕ ਕਾਬੂ, ਜਾਣੋ ਕਿੱਥੇ ਕਰਨੀ ਸੀ ਸਪਲਾਈ - ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਝਾਰਖੰਡ ਦੇ ਇਕ ਵਿਅਕਤੀ ਨੂੰ ਦੋ ਕਿਲੋ ਅਫੀਮ (Opium) ਸਮੇਤ ਕਾਬੂ ਕੀਤਾ ਹੈ।ਪੁਲਿਸ (Police) ਨੇ ਮਾਮਲਾ ਦਰਜ ਕਰ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

ਦੋ ਕਿੱਲੋ ਅਫੀਮ ਸਮੇਤ ਇਕ ਕਾਬੂ
ਦੋ ਕਿੱਲੋ ਅਫੀਮ ਸਮੇਤ ਇਕ ਕਾਬੂ

By

Published : Aug 30, 2021, 9:32 AM IST

ਸ੍ਰੀ ਮੁਕਤਸਰ ਸਾਹਿਬ:ਥਾਣਾ ਸਿਟੀ ਪੁਲਿਸ ਨੇ ਦੋ ਕਿਲੋ ਅਫੀਮ (Opium) ਸਮੇਤ ਝਾਰਖੰਡ ਵਾਸੀ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਬੂੜਾ ਗੁੱਜਰ ਰੋਡ ਉਤੇ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਵਿਅਕਤੀ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਅਤੇ ਰੇਲਵੇ ਕੁਆਰਟਰ ਵੱਲ ਨੂੰ ਮੁੜ ਗਿਆ। ਪੁਲਿਸ ਨੂੰ ਸ਼ੱਕ ਹੋਇਆ ਅਤੇ ਪੁਲਿਸ ਨੇ ਉਸ ਨੂੰ ਰੋਕ ਕੇ ਉਸਦੇ ਬੈਗ ਦੀ ਤਾਲਾਸ਼ੀ ਲਈ ਗਈ ਤਾਂ ਬੈਗ ਵਿਚ 2 ਕਿਲੋ ਅਫੀਮ ਬਰਾਮਦ ਕੀਤੀ ।

ਇਸ ਬਾਰੇ ਡੀਐਸਪੀ ਸੁਖਜਿਦੰਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਵਿਅਕਤੀ ਦੀ ਚੈਕਿੰਗ ਕੀਤੀ ਗਈ ਤਾਂ ਵਿਅਕਤੀ ਕੋਲੋ 2 ਕਿਲੋ ਅਫੀਮ ਬਰਾਮਦ ਕੀਤੀ ਗਈ। ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਯਾਦਵ ਵਾਸੀ ਝਾਰਖੰਡ ਵਜੋਂ ਹੋਈ ਹੈ।

ਦੋ ਕਿੱਲੋ ਅਫੀਮ ਸਮੇਤ ਇਕ ਕਾਬੂ

ਪੁੁਲਿਸ ਦਾ ਕਹਿਣਾ ਹੈ ਕਿ ਐਨਡੀਪੀਐਸ (NDPS) ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਉਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਇਸਦੇ ਨਾਲ ਦੇ ਸਾਥੀਆਂ ਦਾ ਪਤਾ ਲੱਗ ਸਕੇਗਾ।

ਇਹ ਵੀ ਪੜੋ:ਅੰਮ੍ਰਿਤਸਰ 'ਚ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ

ABOUT THE AUTHOR

...view details