ਪੰਜਾਬ

punjab

By

Published : May 21, 2021, 3:49 PM IST

ETV Bharat / state

ਗਿੱਦੜਬਾਹਾ 'ਚ ਬਲੈਕ ਫੰਗਸ ਕਾਰਨ ਇੱਕ ਦੀ ਮੌਤ ਇੱਕ ਜ਼ੇਰੇ ਇਲਾਜ

ਗਿੱਦੜਬਾਹਾ ਦੇ ਐੱਸਐੱਮਓ ਪਰਵਜੀਤ ਸਿੰਘ ਗੁਲਾਟੀ ਨੇ ਦੱਸਿਆ ਕਿ ਇਸ ਬਲੈਕ ਫੰਗਸ ਤੋਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਸ਼ਿਕਾਰ ਉਹੀ ਲੋਕ ਹੁੰਦੇ ਹਨ, ਜਿਨ੍ਹਾਂ ਦੀ ਇਮਿਊਨਿਟੀ ਸਿਸਟਮ ਬਹੁਤ ਜ਼ਿਆਦਾ ਘੱਟ ਹੈ।

ਬਲੈਕ ਫੰਗਸ ਕਾਰਨ ਇੱਕ ਦੀ ਮੌਤ ਇੱਕ ਜ਼ੇਰੇ ਇਲਾਜ : ਸਿਹਤ ਵਿਭਾਗ ਵਲੋਂ ਜਾਂਚ ਸ਼ੁਰੂ
ਬਲੈਕ ਫੰਗਸ ਕਾਰਨ ਇੱਕ ਦੀ ਮੌਤ ਇੱਕ ਜ਼ੇਰੇ ਇਲਾਜ : ਸਿਹਤ ਵਿਭਾਗ ਵਲੋਂ ਜਾਂਚ ਸ਼ੁਰੂ

ਗਿੱਦੜਬਾਹਾ: ਕੋਰੋਨਾ ਵਾਇਰਸ ਦੇ ਲਗਾਤਾਰ ਜਿਥੇ ਮਾਮਲੇ ਵਧ ਰਹੇ ਹਨ, ਉੱਥੇ ਹੀ ਬਲੈਕ ਫੰਗਸ ਦੇ ਮਾਮਲਿਆਂ ਨੇ ਵੀ ਚਿੰਤਾ ਵਧਾ ਦਿੱਤੀ ਹੈ। ਜਿਸ ਨੂੰ ਲੈਕੇ ਸਰਕਾਰ ਅਤੇ ਸਿਹਤ ਵਿਭਾਗ ਪੁਰੀ ਤਰ੍ਹਾਂ ਚੌਕਸ ਹੈ। ਇਸ ਦੇ ਚੱਲਦਿਆਂ ਸਿਹਤ ਵਿਭਾਗ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗਿੱਦੜਬਾਹਾ 'ਚ ਵੀ ਇੱਕ ਵਿਅਕਤੀ ਦੀ ਬਲੈਕ ਫੰਗਸ ਨਾਲ ਮੌਤ ਹੋ ਚੁੱਕੀ ਹੈ, ਜਦਕਿ ਇੱਕ ਵਿਅਕਤੀ ਜ਼ੇਰੇ ਇਲਾਜ ਹੈ। ਜਿਸ ਨੂੰ ਲੈਕੇ ਸਿਹਤ ਵਿਭਾਗ ਵਲੋਂ ਜਾਂਚ ਕੀਤੀ ਜਾ ਰਹੀ ਹੈ।

ਬਲੈਕ ਫੰਗਸ ਕਾਰਨ ਇੱਕ ਦੀ ਮੌਤ ਇੱਕ ਜ਼ੇਰੇ ਇਲਾਜ : ਸਿਹਤ ਵਿਭਾਗ ਵਲੋਂ ਜਾਂਚ ਸ਼ੁਰੂ

ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਗਿੱਦੜਬਾਹਾ ਦੇ ਐੱਸਐੱਮਓ ਪਰਵਜੀਤ ਸਿੰਘ ਗੁਲਾਟੀ ਨੇ ਦੱਸਿਆ ਕਿ ਇਸ ਬਲੈਕ ਫੰਗਸ ਤੋਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਸ਼ਿਕਾਰ ਉਹੀ ਲੋਕ ਹੁੰਦੇ ਹਨ, ਜਿਨ੍ਹਾਂ ਦੀ ਇਮਿਊਨਿਟੀ ਸਿਸਟਮ ਬਹੁਤ ਜ਼ਿਆਦਾ ਘੱਟ ਹੈ। ਉਨ੍ਹਾਂ ਦੱਸਿਆ ਕਿ ਗਿੱਦੜਬਾਹਾ ਦੀ ਇੱਕ ਔਰਤ ਬਾਰੇ ਰਿਪੋਰਟ ਆਈ ਹੈ ਜਿਸ 'ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੂੰ ਬਲੈਕ ਫੰਗਸ ਹੈ ਤੇ ਗਿੱਦੜਬਾਹਾ ਦੇ ਹੀ ਰਹਿਣ ਵਾਲੇ ਬਾਬੂ ਰਾਮ ਦੀ ਮੌਤ ਵੀ ਬਲੈਕ ਫੰਗਸ ਨਾਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਕੋਈ ਰਿਕਾਰਡ ਨਹੀਂ ਹੈ ਅਤੇ ਤੀਜੇ ਮਰੀਜ਼ ਦੀ ਗੱਲ ਕਰੀਏ ਤਾਂ ਜਾਣਕਾਰੀ ਮੁਤਾਬਿਕ ਪਿੰਡ ਭਲਾਈਆਣਾ ਦਾ ਰਹਿਣ ਵਾਲਾ ਇੱਕ ਵਿਅਕਤੀ ਬਲੈਕ ਫੰਗਸ ਕਾਰਨ ਪੀਜੀਆਈ ਵਿੱਚ ਇਲਾਜ ਅਧੀਨ ਹੈ।

ਇਹ ਵੀ ਪੜ੍ਹੋ:ਜਜ਼ਬੇ ਨੂੰ ਸਲਾਮ: ਸੇਵਾਮੁਕਤ ਫੌਜੀ ਵੱਲੋਂ ਕੋਰੋਨਾ ਜੰਗ ਲਈ ਦਾਨ

ABOUT THE AUTHOR

...view details