ਮੁਕਤਸਰ ਸਾਹਿਬ: ਕੁਝ ਮਜ਼ਬੂਰੀਆਂ, ਘਰੇਲੂ ਝਗੜੇ ਜਾਂ ਬੱਚਿਆਂ ਤੋਂ ਅਣਦੇਖਿਆ ਹੋਣ ਉੱਤੇ ਬਜ਼ੁਰਗ ਮਾਂਵਾਂ ਨੂੰ ਬਿਰਧ ਆਸ਼ਰਮ ਦਾ ਸਹਾਰਾ ਲੈਣਾ ਪੈਂਦਾ। ਉਹ ਇਹ ਸੋਚ ਕਿ ਉੱਥੇ ਰਹਿ ਪੈਂਦੀਆਂ ਹਨ ਕਿ ਸਾਡੇ ਬੱਚੇ ਸਾਡੇ ਤੋਂ ਜੇਕਰ ਖੁਸ਼ ਨਹੀਂ ਤਾਂ ਅਸੀਂ ਦੂਰ ਹੋ ਜਾਈਏ, ਪਰ ਬੱਚੇ ਹਮੇਸ਼ਾ ਖੁਸ਼ ਰਹਿਣੇ ਚਾਹੀਦੇ ਹਨ। ਪਰ, ਦੂਜੇ ਪਾਸੇ ਉਨ੍ਹਾਂ ਬੱਚਿਆਂ ਕੋਲ ਆਪਣੀਆਂ ਮਾਂਵਾਂ ਨੂੰ ਅਪਣੇ ਕੋਲ ਰੱਖਣਾ ਤਾਂ ਦੂਰ ਦੀ ਗੱਲ, ਜਦਕਿ ਉਨ੍ਹਾਂ ਨੂੰ ਯਾਦ ਵੀ ਨਹੀਂ ਕਰਦੇ।
ਆਪਣੇ ਬੱਚਿਆਂ ਨੂੰ ਉਡੀਕਦੀਆਂ ਰਹਿ ਗਈਆਂ ਇਹ ਮਾਂਵਾਂ, ਪਰ ਉਨ੍ਹਾਂ ਦੇ ਫੋਨ ਵੀ ਨਾ ਆਏ ...
ਜਿੱਥੇ ਕੁਝ ਦਿਨ ਪਹਿਲਾਂ ਦੇਸ਼ ਭਰ ਵਿੱਚ ਬੱਚਿਆਂ ਵੱਲੋਂ ਮਾਂਵਾਂ ਲਈ ਖਾਸ ਤੋਹਫੇ ਤੇ ਸੋਸ਼ਲ ਮੀਡੀਆਂ ਉੱਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਮਦਰਡੇਅ ਮਨਾਇਆ ਗਿਆ, ਉੱਥੇ ਬਿਰਧ ਆਸ਼ਰਮ ਵਿੱਚ ਬੈਠੀਆਂ ਮਾਂਵਾਂ ਸਿਰਫ ਅਪਣੇ ਬੱਚਿਆਂ ਦੇ ਇਕ ਫੋਨ ਲਈ ਵੀ ਤਰਸ ਗਈਆਂ ਨਜ਼ਰ ਆਈਆਂ।
ਮਾਂਵਾਂ ਨੇ ਰੋ-ਰੋ ਕੇ ਦੱਸਿਆ ਦੁੱਖ: ਬਿਰਧ ਆਸ਼ਰਮ ਵਿੱਚ ਰਹਿ ਰਹੀਆਂ ਬਜ਼ੁਰਗ ਮਾਂਵਾਂ ਕੁਲਵੰਤ ਕੌਰ, ਗੁਰਨਾਮ ਕੌਰ ਤੇ ਕਾਂਤਾ ਨੇ ਦੱਸਿਆ ਕਿ ਕਈ ਵਾਰ ਪੁੱਤਾਂ ਦੇ ਵਿਆਹ ਤੋਂ ਬਆਦ ਘਰ ਵਿੱਚ ਹਾਲਾਤ ਇਹੋ ਜਿਹੇ ਹੋ ਜਾਂਦੇ ਹਨ ਕਿ ਸਾਨੂੰ ਇੱਥੇ ਆ ਕੇ ਰਹਿਣ ਲਈ ਮਜ਼ਬੂਰ ਹੋਣਾ ਪੈਂਦਾ। ਉਨ੍ਹਾਂ ਕਿਹਾ ਮਾਂ ਤਾਂ ਹਰ ਪਲ ਵਿੱਚ ਅਪਣੇ ਬੱਚੇ ਲਈ ਦੁਆ ਹੀ ਮੰਗਦੀ ਹੈ। ਕੁਲਵੰਤ ਕੌਰ ਨੇ ਕਿਹਾ ਕਿ ਬਿਰਧ ਆਸ਼ਰਮ ਛੱਡਣ ਲਈ ਉਸ ਦਾ ਪੁੱਤ ਉਸ ਨੂੰ ਖੁੱਦ ਦਿੱਲੀ ਤੋਂ ਬੱਸ ਚੜ੍ਹਾ ਕੇ ਗਿਆ, ਪਰ ਉਸ ਨੇ ਇਕ ਵਾਰ ਵੀ ਬਾਅਦ ਵਿੱਚ ਫੋਨ ਕਰਕੇ ਨਹੀਂ ਪੁੱਛਿਆ ਕਿ ਮਾਂ ਤੂੰ ਪਹੁੰਚ ਗਈ ਹੈ ਜਾਂ ਨਹੀਂ। ਉਸ ਨੇ ਦੱਸਿਆ ਕਿ ਉਹ ਦਿੱਲੀ ਰਹਿੰਦੀ ਸੀ। ਪਹਿਲਾਂ ਸਰਵਿਸ ਕਰਦੀ ਸੀ। ਉਸ ਦਾ ਪਤੀ ਵੀ ਚੰਗਾ ਕੰਮ ਕਰਦਾ ਸੀ। ਜਦੋਂ ਤੋਂ ਪਤੀ ਦਾ ਦੇਹਾਂਤ ਹੋਇਆ, ਉਸ ਤੋਂ ਬਾਅਦ ਉਹ ਕੱਲੀ ਪੈ ਗਈ। ਇਕਲੌਤੇ ਪੁੱਤ ਵੱਲੋਂ ਵੀ ਕੋਈ ਸਹਾਰਾ ਨਹੀ ਮਿਲ ਰਿਹਾ, ਫੋਨ ਤੱਕ ਵੀ ਨਹੀਂ ਆਉਂਦਾ। ਇੰਨਾ ਕਹਿੰਦੇ ਹੀਂ ਉਸ ਦੇ ਹੰਝੂ ਵਗ ਤੁਰੇ ਤੇ ਅਪਣੇ ਪੁੱਤ ਦੇ ਸਹੀ ਸਲਾਮਤ ਹੋਣ ਦੀ ਦੁਆ ਮੰਗੀ।
- Murder Of Abhiroz: ਮਤਰੇਈ ਮਾਂ ਹੀ ਨਿਕਲੀ ਅਭੀਰੋਜ਼ ਦੀ ਕਾਤਲ, ਕਤਲ ਕਰ ਕੀਤਾ ਡਰਾਮਾ
- Sanchar Saathi Introduced: ਹੁਣ ਤੁਸੀਂ ਖੁਦ ਲੱਭ ਸਕੋਗੇ ਗੁੰਮ ਹੋਇਆ ਮੋਬਾਈਲ, ਜਾਣੋ ਕਿਵੇਂ
- Terror funding case: ਟੈਰਰ ਫੰਡਿੰਗ ਮਾਮਲੇ ਵਿੱਚ ਪੰਜਾਬ ਸਮੇਤ ਕਈ ਸੂਬਿਆਂ ਵਿੱਚ NIA ਵੱਲੋਂ ਛਾਪੇਮਾਰੀ
ਮਾਂਵਾਂ ਦੇ ਹੰਝੂ ਕਰ ਰਹੇ ਦੁੱਖ ਬਿਆਂ:ਉੱਥੇ ਹੀ, ਬਿਰਧ ਆਸ਼ਰਮ ਵਿੱਚ ਰਹਿ ਰਹੀ ਬਜ਼ੁਰਗ ਗੁਰਨਾਮ ਕੌਰ ਨੇ ਕਿਹਾ ਮੇਰਾ ਮੇਰੇ ਪੁੱਤਰ ਨਾਲ ਕੋਈ ਝਗੜਾ ਨਹੀਂ ਹੋਇਆ, ਨਾ ਹੀ ਉਸ ਨੇ ਕੁਝ ਬੁਰਾ ਚੰਗਾ ਕਿਹਾ, ਬਸ ਕੁਝ ਹਾਲਾਤ ਇਹੋ ਜਿਹੇ ਬਣੇ ਕਿ ਉਹ ਖੁਦ ਬਿਰਧ ਆਸ਼ਰਮ ਆ ਗਈ। ਉਸ ਦੇ ਪੁੱਤਰ ਦਾ ਵਿਆਹ ਹੋ ਚੁੱਕਾ ਹੈ। ਉੱਥੇ ਹੀ, ਕਾਂਤਾ ਨੇ ਕਿਹਾ ਕਿ ਉਹ ਕੀ ਕਹੇ ਅਪਣੇ ਪੁੱਤ ਬਾਰੇ, ਜਦੋਂ ਉਸ ਨੂੰ ਮੇਰੀ ਪਰਵਾਹ ਹੀਂ ਨਹੀਂ, ਇੰਨਾ ਕਹਿੰਦੇ ਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੇ ਕਿਹਾ ਕਿ ਉਸ ਕੋਲੋਂ ਅੱਗੇ ਕੁਝ ਨਹੀਂ ਬੋਲਿਆ ਜਾਣਾ।