ਸ੍ਰੀ ਮੁਕਤਸਰ ਸਾਹਿਬ : ਹਲਕਾ ਸੁਜਾਨਪੁਰ ਦੇ ਦੋ ਦਰਜਨ ਪਿੰਡਾਂ ਦੇ ਲੋਕ ਜਾਨ ਜ਼ੋਖਮ ਵਿਚ ਪਾ ਕੇ ਬਿਨ੍ਹਾਂ ਫਾਟਕ ਦੇ ਰੇਲਵੇ ਲਾਈਨ ਪਾਰ ਕਰਦੇ ਹਨ। ਲੋਕਾਂ ਦੀ ਮੰਗ ਹੈ ਕਿ ਰੇਲਵੇ ਲਾਈਨ ਦੇ ਦੋਨੋ ਪਾਸੇ ਰੇਲਵੇ ਫਾਟਕ ਲਗਾਏ ਜਾਣੇ ਚਾਹੀਦੇ ਹਨ।
ਰੇਲਵੇ ਲਾਈਨ ਉਪਰ ਜਿਆਦਾਤਰ ਹਾਦਸਿਆਂ ਦਾ ਕਾਰਨ ਰੇਲਵੇ ਫਾਟਕ ਦਾ ਨਾ ਹੋਣਾ ਹੈ ਪਰ ਕਈ ਜਗ੍ਹਾਂ ਉਪਰ ਸਫ਼ਰ ਨੂੰ ਕੱਟ ਕਰਨ ਦੇ ਚੱਕਰ ਵਿੱਚ ਵੀ ਰੇਲਵੇ ਲਾਈਨ ਉਪਰ ਹਾਦਸਾ ਹੋ ਜਾਂਦਾ ਹੈ। ਜਿਸ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ।
ਜੇ ਗੱਲ ਹਲਕਾ ਸੁਜਾਨਪੁਰ ਦੀ ਕਰੀਏ ਤਾਂ ਕਰੀਬ ਦੋ ਦਰਜਨ ਪਿੰਡ ਅਜਿਹੇ ਹਨ ਜਿੰਨ੍ਹਾਂ ਨੂੰ ਸੁਜਾਨਪੁਰ ਸ਼ਹਿਰ ਵਿਚ ਆਉਣ ਲਈ ਜਾ ਤਾਂ 8 ਕਿਲੋਮੀਟਰ ਦਾ ਸਫ਼ਰ ਤੈ ਕਰਨਾ ਪੈਂਦਾ ਹੈ ਜਾ ਫਿਰ ਜਾਨ ਜ਼ੋਖਮ ਵਿਚ ਪਾ ਕੇ ਲਾਈਨ ਪਾਰ ਕਰਨੀ ਪੈਂਦੀ ਹੈ।