ਸ੍ਰੀ ਮੁਕਤਸਰ ਸਾਹਿਬ: ਇੱਕ ਪਾਸੇ ਜਿੱਥੇ ਪਿੰਡ ਦੇ ਲੋਕ ਪੱਕੀਆ ਗਲੀਆਂ ਅਤੇ ਨਾਲੀਆਂ ਨੂੰ ਤਰਸ ਰਹੇ ਹਨ, ਉੱਥੇ ਹੀ ਸਰਪੰਚ ਸਾਹਬ ਸਰਕਾਰੀ ਗ੍ਰਾਂਟ 'ਚੋਂ ਆਪਣੇ ਖੇਤਾਂ ਨੂੰ ਜਾਂਦੇ ਰਾਹ 'ਤੇ ਇੰਟਰਲਾਕ ਟਾਇਲਾਂ ਲਗਾ ਰਹੇ ਹਨ। ਇਹ ਮਾਮਲਾ ਹੈ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸਦਰ ਵਾਲਾ ਦਾ ਜਿਥੇ ਪਿੰਡ ਵਾਲਿਆਂ ਨੇ ਸਰਪੰਚ 'ਤੇ ਲੱਖਾਂ ਰੁਪਏ ਦਾ ਘੁਟਾਲਾ ਕਰਨ ਦੇ ਇਲਜ਼ਾਮ ਲਗਾਏ ਹਨ।
'ਕਾਂਗਰਸੀ ਸਰਪੰਚ ਕਰ ਰਿਹੈ ਸਰਕਾਰੀ ਧਨ ਦੀ ਦੁਰਵਰਤੋਂ'
ਪਿੰਡ ਸਦਰ ਵਾਲਾ ਦੇ ਲੋਕਾਂ ਵੱਲੋਂ ਸਰਪੰਚ 'ਤੇ ਸਰਕਾਰੀ ਧਨ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ, ਕਿ ਸਰਪੰਚ ਸਰਕਾਰ ਵੱਲੋਂ ਜਾਰੀ ਫੰਡ ਦੀ ਵਰਤੋਂ ਨਿਜੀ ਫਾਇਦੇ ਲਈ ਕਰ ਰਿਹਾ ਹੈ।
ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਿੰਡ ਦੇ ਸਰਪੰਚ ਸ਼ਰਨਜੀਤ ਸਿੰਘ ਸੰਧੂ ਨੇ ਆਪਣੀ ਸਿਆਸੀ ਪਾਵਰ ਤੇ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ।
ਇਸ ਮਾਮਲੇ ਸੰਬੰਧੀ ਜਦ ਬੀ.ਡੀ.ਪੀ.ਓ ਕੁਸਮ ਅਗਰਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ, ਮੈਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਵਾਇਆ ਗਿਆ। ਇੱਕ ਪਾਸੇ ਜਿੱਖੇ ਪਿੰਡ ਦੇ ਲੋਕ ਵਿਕਾਸ ਕਾਰਜਾਂ ਦੀ ਉਡੀਕ ਵਿੱਚ ਹਨ। ਉੱਥੇ ਹੀ ਦੂਜੇ ਪਾਸੇ ਪਿੰਡ ਦੇ ਸਰਪੰਚ ਵੱਲੋਂ ਸਰਕਾਰੀ ਧਨ ਦਾ ਨਿਜੀ ਫਾਇਦਾ ਚੁੱਕਿਆ ਜਾ ਰਿਹਾ ਹੈ, ਜੋ ਕਿ ਸਵਾਲੀਆਂ ਨਿਸ਼ਾਨ ਖੜੇ ਕਰਦਾ ਹੈ।