ਪੰਜਾਬ

punjab

ETV Bharat / state

ਸ੍ਰੀ ਮੁਕਤਸਰ ਸਾਹਿਬ: ਭਗੌੜੇ ਕੋਰੋਨਾ ਮਰੀਜ਼ ਨੂੰ ਪੁਲਿਸ ਨੇ ਕੀਤਾ ਕਾਬੂ, ਇਲਾਜ ਲਈ ਹਸਪਤਾਲ 'ਚ ਦਾਖਲ - Corona positive cases

ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਕੋਰੋਨਾ ਪੌਜ਼ੀਟਿਵ ਮਰੀਜ਼ ਘਰੋਂ ਭੱਜ ਗਿਆ ਸੀ, ਪਰ ਮੁਕਤਸਰ ਪੁਲਿਸ ਤੇ ਤਰਨ ਤਾਰਨ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ ਗਿਆ ਹੈ।

ਫੋਟੋ
ਫੋਟੋ

By

Published : May 7, 2020, 10:25 AM IST

ਸ੍ਰੀ ਮੁਕਤਸਰ ਸਾਹਿਬ: ਸ਼ਹਿਰ 'ਚ ਇੱਕ 27 ਸਾਲਾ ਨੌਜਵਾਨ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਉਣ 'ਤੇ ਉਹ ਘਰ ਤੋਂ ਫਰਾਰ ਹੋ ਗਿਆ ਸੀ, ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਲਈ ਬੇਹਦ ਮੁਸ਼ਕਲ ਹੋ ਗਿਆ ਸੀ। ਜਿਸ ਨੂੰ ਕਾਬੂ ਕਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਭਗੌੜੇ ਕੋਰੋਨਾ ਮਰੀਜ਼ ਨੂੰ ਪੁਲਿਸ ਨੇ ਕੀਤਾ ਕਾਬੂ

ਇਸ ਬਾਰੇ ਦੱਸਦੇ ਹੋਏ ਐਸਪੀ ਕੁਲਵੰਤ ਰਾਏ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲਵਪ੍ਰੀਤ ਨਾਮਕ ਲੜਕਾ ਜਿਸ ਦੇ ਸੈਂਪਲ ਲੈ ਕੇ ਫ਼ਰੀਦਕੋਟ ਲੈਬ 'ਚ ਭੇਜੇ ਗਏ ਹਨ। ਉਸ ਨੂੰ ਘਰ 'ਚ ਇਕਾਂਤਵਾਸ 'ਚ ਰਹਿਣ ਲਈ ਕਿਹਾ ਗਿਆ ਸੀ, ਪਰ ਉਸ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਉਣ 'ਤੇ ਉਕਤ ਨੌਜਵਾਨ ਆਪਣੀ ਮਾਸੀ ਤੇ ਨਾਨੀ ਨਾਲ ਘਰੋਂ ਫਰਾਰ ਹੋ ਗਿਆ ਸੀ। ਗੁਪਤ ਸੂਚਨਾ ਦੇ ਆਧਾਰ 'ਤੇ ਬੀਤੇ ਦਿਨ ਦੇਰ ਰਾਤ ਅੰਮ੍ਰਿਤਸਰ ਤੋਂ ਵਾਪਸੀ ਦੇ ਸਮੇਂ ਮੁਕਤਸਰ ਤੇ ਤਰਨ ਤਾਰਨ ਪੁਲਿਸ ਵੱਲੋਂ ਉਸ ਨੂੰ ਸਾਂਝੇ ਤੌਰ 'ਤੇ ਕਾਬੂ ਕਰ ਲਿਆ ਗਿਆ ਤੇ ਉਸ ਨੂੰ ਇਲਾਜ ਲਈ ਮੁਕਤਸਰ ਦੇ ਕੋਵਿਡ-19 ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਉਕਤ ਨੌਜਵਾਨ 'ਤੇ ਡੀਸੀ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਤੇ ਦੂਜੇ ਲੋਕਾਂ ਦੀ ਜਾਨ ਨੂੰ ਜੋਖ਼ਮ 'ਚ ਪਾਉਣ ਲਈ ਉਸ 'ਤੇ ਬਣਦੀ ਕਾਰਵਾਈ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਸਿਵਲ ਸਰਜਨ ਡਾ. ਹਰਿ ਨਾਰਾਇਨ ਨੇ ਦੱਸਿਆ ਕਿ ਇਸ ਬਿਮਾਰੀ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਬਲਕਿ ਇਸ ਬਿਮਾਰੀ ਨਾਲ ਲੜ੍ਹਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਤੋਂ ਫਰਾਰ ਕੋਰੋਨਾ ਪੌਜ਼ੀਟਿਵ ਮਰੀਜ਼ ਨੂੰ ਕਾਬੂ ਕਰ ਲਿਆ ਗਿਆ ਹੈ। ਉਸ ਨੂੰ ਕੋਵਿਡ-19 ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਜ਼ੇਰੇ ਇਲਾਜ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਅੰਮ੍ਰਿਤਸਰ 'ਚ ਪੜ੍ਹਾਈ ਕਰਦਾ ਸੀ ਤੇ 30 ਅਪ੍ਰੈਲ ਨੂੰ ਘਰ ਵਾਪਸ ਆਇਆ ਤਾਂ ਸਿਹਤ ਵਿਭਾਗ ਵੱਲੋਂ ਸਕ੍ਰੀਨਿੰਗ ਦੌਰਾਨ ਉਸ 'ਚ ਕੋਰੋਨਾ ਦੇ ਲੱਛੜ ਨਜ਼ਰ ਆਉਣ 'ਤੇ ਉਸ ਦੇ ਸੈਂਪਲ ਲੈ ਕੇ ਘਰ ਭੇਜ ਦਿੱਤਾ ਗਿਆ। ਬਾਅਦ ਰਿਪੋਰਟ ਪੌਜ਼ੀਟਿਵ ਆਉਣ 'ਤੇ ਡਰ ਦੇ ਚਲਦੇ ਉਹ ਘਰੋਂ ਫਰਾਰ ਹੋ ਗਿਆ। ਜਿਸ ਨੂੰ ਹਰੀਕੇ ਪਤਨ ਤੋਂ ਵਾਪਸ ਲਿਆਂਦਾ ਗਿਆ ਤੇ ਇਲਾਜ ਦੇ ਲਈ ਸਿਵਲ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ।

ABOUT THE AUTHOR

...view details