ਪੰਜਾਬ

punjab

ETV Bharat / state

ਹੁਣ ਮੁਕਤਸਰ ਪੁਲਿਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਰਿਮਾਂਡ - ਤਾਂਬੜਤੋੜ ਗੋਲੀਆਂ ਚਲਾਈਆਂ

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲਗਾਤਾਰ ਪੰਜਾਬ ਪੁਲਿਸ ਰਿੜਕ ਰਹੀ ਹੈ। ਹੁਸ਼ਿਆਰਪੁਰ ਤੋਂ ਬਾਅਦ ਸ੍ਰੀ ਮੁਕਤਸਰ ਪੁਲਿਸ ਵੱਲੋਂ ਲਾਰੈਂਸ ਨੂੰ ਟ੍ਰਾਜ਼ਿਟ ਰਿਮਾਂਡ ’ਤੇ ਲਿਆ ਕੇ ਉਸਦਾ 7 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਹੁਣ ਮੁਕਤਸਰ ਪੁਲਿਸ ਨੂੰ ਮਿਲਿਆ ਲਾਰੈਂਸ ਦਾ ਰਿਮਾਂਡ
ਹੁਣ ਮੁਕਤਸਰ ਪੁਲਿਸ ਨੂੰ ਮਿਲਿਆ ਲਾਰੈਂਸ ਦਾ ਰਿਮਾਂਡ

By

Published : Jul 21, 2022, 6:05 PM IST

ਸ੍ਰੀ ਮੁਕਤਸਰ ਸਾਹਿਬ: ਗੈਂਗਸਟਰ ਲਾਰੈਂਸ ਬਿਸ਼ਨੋਈ ਖ਼ਿਲਾਫ਼ ਲਗਾਤਾਰ ਪੁਲਿਸ ਵੱਲੋਂ ਐਕਸ਼ਨ ਕੀਤਾ ਜਾ ਰਿਹਾ ਹੈ। ਹੁਸ਼ਿਆਰਪੁਰ ਪੁਲਿਸ ਤੋਂ ਬਾਅਦ ਹੁਣ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਲਾਰੈਂਸ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਟ੍ਰਾਜ਼ਿਟ ਰਿਮਾਂਡ ’ਤੇ ਲਿਆਂਦਾ ਸੀ ਜਿਸ ਤੋਂ ਬਾਅਦ ਮੁਕਤਸਰ ਪੁਲਿਸ ਵੱਲੋਂ ਉਸਨੂੰ ਮਲੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ।

ਪੁਲਿਸ ਵੱਲੋਂ ਅਦਾਲਤ ਤੋਂ ਮੁਲਜ਼ਮ ਦਾ 14 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਜਿਸਦੇ ਚੱਲਦੇ ਪੁਲਿਸ ਨੂੰ ਅਦਾਲਤ ਨੇ ਮੁਲਜ਼ਮ ਦਾ 7 ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਇਸ ਦੌਰਾਨ ਲਾਰੈਂਸ ਬਿਸ਼ਨੋਈ ਦੇ ਵਕੀਲ ਵਜੋਂ ਮਲੋਟ ਤੋਂ ਸਤਨਾਮ ਸਿੰਘ ਧੀਮਾਨ ਪੇਸ਼ ਹੋਏ ਜਿੰਨ੍ਹਾਂ ਨੇ ਮਾਨਯੋਗ ਅਦਾਲਤ ਵਿੱਚ ਆਪਣੀਆਂ ਦਲੀਲਾਂ ਰੱਖੀਆਂ ਹਨ।

ਹੁਣ ਮੁਕਤਸਰ ਪੁਲਿਸ ਨੂੰ ਮਿਲਿਆ ਲਾਰੈਂਸ ਦਾ ਰਿਮਾਂਡ

ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਔਲਖ ਵਿਖੇ 22 ਅਕਤੂਬਰ 2020 ਨੂੰ ਕਾਰ ’ਤੇ ਸਵਾਰ ਹੋ ਕੇ ਆਪਣੀ ਪਤਨੀ ਰਾਜਬੀਰ ਕੌਰ ਨਾਲ ਸ੍ਰੀ ਮੁਕਤਸਰ ਸਾਹਿਬ ਵਾਸੀ ਰਣਜੀਤ ਸਿੰਘ ਰਾਣਾ ਦਵਾਈ ਲੈਣ ਗਿਆ ਸੀ। ਇਸ ਦੌਰਾਨ ਉਸ ਦੀ ਕਾਰ ’ਤੇ ਤਾਂਬੜਤੋੜ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਸਬੰਧੀ ਪੁਲਿਸ ਨੇ ਉਸ ਵਕਤ 302 ਦਾ ਮਾਮਲਾ ਦਰਜ ਕੀਤਾ ਗਿਆ ਸੀ।

ਰਣਜੀਤ ਸਿੰਘ ਰਾਣਾ ’ਤੇ ਵੀ ਪਹਿਲਾਂ ਬਹੁਤ ਪਹਿਲਾਂ ਕਈ ਮਾਮਲੇ ਦਰਜ ਸਨ ਅਤੇ ਉਹ ਵੱਖ-ਵੱਖ ਗੈਂਗਸਟਰ ਗਤੀਵਿਧੀਆਂ ਵਿੱਚ ਕਥਿਤ ਤੌਰ ’ਤੇ ਸ਼ਾਮਲ ਸੀ। ਦੱਸ ਦੇਈਏ ਕਿ ਰਣਜੀਤ ਰਾਣਾ ਕਤਲ ਮਾਮਲੇ ’ਚ ਇਸ ਤੋਂ ਪਹਿਲਾਂ ਸੰਪਤ ਨਹਿਰਾ ਨੂੰ ਵੀ ਰਿਮਾਂਡ ’ਤੇ ਲਿਆਂਦਾ ਗਿਆ ਸੀ। ਗੋਲੀਕਾਂਡ ਵਿੱਚ ਰਣਜੀਤ ਸਿੰਘ ਰਾਣਾ ਦੇ ਪੰਦਰਾਂ ਗੋਲੀਆਂ ਲੱਗੀਆਂ ਸਨ।

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਦੇ ਕਾਤਲਾਂ ਦਾ ਐਨਕਾਉਂਟਰ: ਜਾਣੋ, ਗੈਂਗਸਟਰਾਂ ਦੇ ਐਨਕਾਉਂਟਰ ਦੀ ਪੂਰੀ ਕਹਾਣੀ

ABOUT THE AUTHOR

...view details