ਪੰਜਾਬ

punjab

ETV Bharat / state

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ਉੱਤੇ ਦਿੱਲੀ ਤੋਂ ਮੁਕਤਸਰ ਲੈਕੇ ਪਹੁੰਚੀ ਪੁਲਿਸ - Muktsar Sahib News

ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ 6 ਦਿਨਾਂ ਦੇ ਟਰਾਂਜ਼ਿਟ ਰਿਮਾਂਡ ਉੱਤੇ ਦਿੱਲੀ ਤੋਂ ਮੁਕਤਸਰ ਸਾਹਿਬ ਲਿਆਂਦਾ ਹੈ। ਲਾਰੈਂਸ ਖਿਲਾਫ ਇਕ ਹੋਟਲ ਮਾਲਕ ਤੋ 30 ਲੱਖ ਰੁਪਏ ਫਿਰੋਤੀ ਮੰਗਣ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਸਬੰਧੀ ਉਸ ਕੋਲੋਂ ਪੁੱਛਗਿੱਛ ਹੋਵੇਗੀ।

Muktsar police brought gangster Lawrence Bishnoi, gangster Lawrence Bishnoi news
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ਉੱਤੇ ਦਿੱਲੀ ਤੋਂ ਮੁਕਤਸਰ ਲੈਕੇ ਪਹੁੰਚੀ ਪੁਲਿਸ

By

Published : Dec 9, 2022, 11:57 AM IST

Updated : Dec 9, 2022, 12:54 PM IST

ਸ੍ਰੀ ਮੁਕਤਸਰ ਸਾਹਿਬ:ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੁਕਤਸਰ ਪੁਲਿਸ ਪੂਰੀ ਸੁਰੱਖਿਆ ਹੇਠ ਦਿੱਲੀ ਤੋਂ ਮੁਕਤਸਰ ਲੈਕੇ ਪਹੁੰਚੀ ਹੈ। ਸੀਆਈ ਸਟਾਫ ਵੱਲੋਂ ਅੱਜ 12 ਵਜੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੁਕਤਸਰ ਥਾਣਾ ਸਿਟੀ ਵਿੱਚ ਲਾਰੈਂਸ ਖਿਲਾਫ ਇਕ ਹੋਟਲ ਮਾਲਕ ਤੋ 30 ਲੱਖ ਰੁਪਏ ਫਿਰੋਤੀ ਮੰਗਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ 6 ਦਿਨਾਂ ਦੇ ਟਰਾਂਜ਼ਿਟ ਰਿਮਾਂਡ ਉੱਤੇ ਦਿੱਲੀ ਤੋਂ ਮੁਕਤਸਰ ਸਾਹਿਬ ਲਿਆਂਦਾ ਹੈ।

ਪੁਲਿਸ ਨੂੰ ਮਿਲਿਆ 6 ਦਿਨਾਂ ਦਾ ਰਿਮਾਂਡ: ਵਕੀਲ ਸਤਨਾਮ ਸਿੰਘ ਧੀਮਾਨ ਨੇ ਦੱਸਿਆ ਕਿ ਲਾਰੈਂਸ ਨੂੰ ਅਦਲਾਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ 14 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ, ਪਰ ਮਾਣਯੋਗ ਅਦਾਲਤ ਨੇ 6 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਉਸ ਸਮੇਂ ਲਾਰੈਂਸ ਬਿਸ਼ਨੋਈ ਵਿਰੁੱਧ ਧਾਰਾ 387, 506 ਤਹਿਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਸੀ।

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ਉੱਤੇ ਦਿੱਲੀ ਤੋਂ ਮੁਕਤਸਰ ਲੈਕੇ ਪਹੁੰਚੀ ਪੁਲਿਸ

ਇਸ ਮਾਮਲੇ ਵਿੱਚ ਦਮਨਪ੍ਰੀਤ ਨਾਮ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਹੁਣ ਜ਼ਮਾਨਤ 'ਤੇ ਹੈ। ਹੁਣ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਪਛਗਿਛ ਲਈ ਲੈ ਕੇ ਆਈ ਹੈ। ਇਸੇ ਮਾਮਲੇ ਵਿਚ ਬੀਤੇ ਦਿਨੀਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਗੈਂਗਸ਼ਟਰ ਗੁਰਪ੍ਰੀਤ ਸਿੰਘ ਗੋਪੀ ਨੂੰ ਵੀ ਪੁੱਛਗਿੱਛ ਲਈ ਲਿਆਂਦਾ ਗਿਆ ਸੀ। ਬਿਸ਼ਨੋਈ ਨੂੰ ਹੁਣ ਦੁਬਾਰਾ 13 ਦਸੰਬਰ ਨੂੰ ਪੇਸ਼ ਕੀਤਾ ਜਾਵੇਗਾ।

ਇਹ ਹੈ ਮਾਮਲਾ:ਦੱਸ ਦੇਈਏ ਕਿ 22 ਮਾਰਚ 2021 ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ 3 ਨੰਬਰਾਂ ਤੋਂ ਕਾਲ ਕਰਕੇ ਉਸਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਅਤੇ ਧਮਕੀ ਦਿੱਤੀ ਜਾ ਰਹੀ ਕਿ ਜੇਕਰ ਉਨ੍ਹਾਂ ਨੂੰ 30 ਲੱਖ ਨਾ ਦਿੱਤਾ ਤਾਂ ਬੇਟੇ ਨੂੰ ਮਾਰ ਦਿੱਤਾ ਜਾਵੇਗਾ। ਧਮਕੀ ਦੇਣ ਵਾਲਾ ਖੁਦ ਨੂੰ ਲਾਰੈਂਸ ਬਿਸ਼ਨੋਈ ਦੱਸ ਰਿਹਾ ਹੈ ਅਤੇ 21 ਮਾਰਚ ਨੂੰ ਉਸ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਕਿ 23 ਮਾਰਚ ਨੂੰ ਉਹ ਫ਼ਰੀਦਕੋਟ ਪੇਸ਼ੀ ਉੱਤੇ ਆ ਰਿਹਾ ਉਸ ਤੋਂ ਪਹਿਲਾ ਉਸ ਨੂੰ ਫਿਰੌਤੀ ਦਿੱਤੀ ਜਾਵੇ।

ਇਹ ਵੀ ਪੜ੍ਹੋ:ਗੋਲ-ਗੱਪਿਆਂ ਦੀ ਰੇਹੜੀ ਲਾਉਂਦਿਆਂ ਕੀਤਾ UGC ਕਲੀਅਰ, ਕਿਹਾ- "ਬਣਾਂਗਾ ਪ੍ਰੋਫੈਸਰ, ਪਰ ਇਹ ਕੰਮ ਨਹੀਂ ਛਡਾਂਗਾ"

Last Updated : Dec 9, 2022, 12:54 PM IST

ABOUT THE AUTHOR

...view details