ਘੱਟ ਜ਼ਮੀਨ ਪਰ ਡਬਲ ਮੁਨਾਫ਼ਾ, ਨੌਜਵਾਨ ਕਿਸਾਨ ਨੇ ਇੰਝ ਕੀਤਾ ਕਮਾਲ - LUDHIANA UNIVERSITY
ਇੱਕ ਨੌਜਵਾਨ ਕਿਸਾਨ ਨੇ ਵਿਦੇਸ਼ਾਂ ਤੋਂ ਖ਼ਾਸ ਕਿਸਮ ਦੇ ਬੀਜ ਮੰਗਵਾ ਕੇ ਖੇਤ 'ਚ ਥੋੜੀ ਥਾਂ 'ਤੇ ਕਣਕ ਦੀ ਡੇਢ ਗੁਣਾ ਵੱਡੇ ਸਿੱਟੇ ਦੀ ਖੇਤੀ ਕੀਤੀ। ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਣਕ ਦੀ ਨਾੜ ਉੱਪਰ ਇੱਕ ਸਿੱਟੇ ਦੀ ਥਾਂ ਦੋ-ਦੋ ਸਿੱਟੇ ਲੱਗੇ ਰਹੇ ਹਨ। ਜੇ ਇਸ ਦੀ ਖੇਤੀਬਾੜੀ ਵਿਭਾਗ ਤੋਂ ਮਨਜੂਰੀ ਮਿਲੀ ਤਾਂ ਇਹ ਬੀਜ ਹੋਰ ਕਿਸਾਨਾਂ ਲਈ ਵੀ ਤਿਆਰ ਕੀਤੇ ਜਾਣਗੇ।
ਕਿਸਾਨ ਨੇ ਕਣਕ ਦੇ ਖ਼ਾਸ ਕਿਸਮ ਦੇ ਬੀਜ ਨਾਲ ਕੀਤੀ ਅਨੌਖੀ ਖੇਤੀ
ਸ੍ਰੀ ਮੁਕਤਸਰ ਸਾਹਿਬ: ਮਹਿੰਗਾਈ ਦੇ ਸਮੇਂ 'ਚ ਜਿਥੇ ਖੇਤੀ ਨੂੰ ਘਾਟੇ ਦਾ ਸੌਦਾ ਮੰਨਿਆ ਜਾਂਦਾ ਹੈ,ਉਥੇ ਹੀ ਕੁੱਝ ਕਿਸਾਨਾਂ ਨੇ ਨਵੀਤਕਨੀਕ ਤੇ ਆਪਣੀ ਮਿਹਨਤ ਸਦਕਾ ਖੇਤੀ 'ਚ ਕਮਾਲ ਕਰ ਵਿਖਾਇਆ ਹੈ।ਹਲਕਾ ਗਿੱਦੜਬਾਹਾ ਦੇ ਪਿੰਡ ਕੋਟਲੀ ਦੇਇੱਕ ਕਿਸਾਨ ਗੁਰਵਿੰਦਰ ਸਿੰਘ ਨੇ ਕਣਕ ਦੀ ਅਨੋਖੀ ਖੇਤੀ ਕੀਤੀ ਹੈ। ਇਸ ਕਿਸਾਨ ਨੇ ਵਿਦੇਸ਼ ਤੋਂ ਖ਼ਾਸ ਕਿਸਮ ਦੇ ਬੀਜ ਮੰਗਵਾ ਕੇ ਆਪਣੇ ਖੇਤ 'ਚ ਬੜੀ ਥੋੜੀ ਜਗ੍ਹਾਂ 'ਤੇ ਕਣਕ ਦੀ ਅਜਿਹੀ ਖੇਤੀ ਕੀਤੀ ਹੈ ਕਿ ਇਸ 'ਚੋਂਆਮ ਸਿੱਟੇ ਤੋਂ ਡੇਢ ਗੁਣਾ ਵੱਡਾ ਸਿੱਟਾ ਨਿਕਲਿਆ ਹੈ। ਇਸ ਤੋਂ ਵੀ ਹੈਰਾਨੀ ਵਾਲੀ ਗੱਲ ਹੈ ਕਿ ਕਣਕ ਦੇਨਾੜ ਉੱਪਰ ਇੱਕ ਸਿੱਟੇ ਦੀ ਥਾਂ ਦੋ-ਦੋ ਸਿੱਟੇ ਲੱਗੇ ਹੋਏ ਹਨ।
ਵੀਡੀਓ
ਕਿਸਾਨ ਗੁਰਵਿੰਦਰ ਸਿੰਘਨੇ ਦੱਸਿਆ ਕਿ ਖੇਤ ਵਿੱਚ ਇਹ ਨਤੀਜਾ ਲੈਣ ਵਾਸਤੇ ਥੋੜੇ ਜਿਹੇ ਬੀਜ ਦੀ ਬਿਜਾਈ ਕੀਤੀ ਅਤੇ ਇਸ ਦਾ ਚੰਗਾ ਨਤੀਜਾ ਆਇਆ ਹੈ। ਇਸ ਕਣਕ ਦੇ ਸਿੱਟੇ ਆਮ ਸਿੱਟੇ ਤੋਂ ਡੇਢ ਗੁਣਾਵੱਡੇ ਹਨ। ਇਸ ਕਣਕ ਦੇ ਬੀਜ ਦੀ ਬਿਜਾਈ ਆਮ ਕਣਕ ਦੀ ਬਿਜਾਈ ਤੋਂ ਦੇਰ ਨਾਲ ਹੁੰਦੀ ਹੈ। ਉਨ੍ਹਾਂਦੱਸਿਆ ਕਿ ਇਸ ਬਾਰੇ ਉਨ੍ਹਾਂਖੇਤੀਬਾੜੀ ਵਿਭਾਗ ਨਾਲ ਗੱਲ ਕੀਤੀ ਸੀ ਅਤੇ ਲੁਧਿਆਣਾ ਯੂਨਿਵਰਸਟੀ ਵੱਲੋਂ ਵੀ ਖੋਜਲਈ ਉਸ ਤੋਂ ਕੁੱਝ ਬੀਜ ਦੀ ਮੰਗ ਕੀਤੀ ਗਈ ਹੈ। ਉਸ ਨੇ ਕਿਹਾ ਕਿ ਇਸ ਬੀਜ ਦਾ ਝਾੜ ਆਮ ਤੋਂ ਵੱਧ ਹੋਣ ਦੀ ਪੂਰੀ ਉਮੀਦ ਹੈ ਜੇਕਰ ਅਜਿਹਾ ਹੋਇਆ ਤਾਂ ਉਹ ਇਸ ਦਾ ਕਣਕ ਦਾ ਬੀਜ ਕਿਸਾਨਾਂ ਲਈ ਵੀ ਤਿਆਰ ਕਰੇਗਾ ਤਾਂ ਜੋ ਸਾਡੇ ਦੇਸ਼ ਦੇ ਅੰਨਦਾਤਾ ਦੀ ਜ਼ਿਦਗੀ ਵੀ ਖੁਸ਼ਹਾਲ ਹੋ ਸਕੇ।