ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਬਾਵਾ ਰਾਮ ਸਿੰਘ ਚੌਕ, ਬਠਿੰਡਾ ਰੋਡ ਬਾਈਪਾਸ 'ਤੇ ਸ਼ਰਾਬ ਦੇ ਠੇਕੇ ਤੋਂ ਖ਼ਰੀਦਦਾਰੀ ਕਰਨ ਲਈ ਰੁਕੇ ਇੱਕ ਕਾਰ ਚਾਲਕ ਨੇ ਕਾਰ ਦਾ ਦਰਵਾਜ਼ਾ ਖੋਲ੍ਹ ਦਿੱਤਾ। ਜਿਸ 'ਚ ਇੱਕ ਮੋਟਰਸਾਈਕਲ ਟਕਰਾਉਣ ਕਾਰਨ ਮੋਟਰਸਾਈਕਲ ਚਾਲਕ ਦੇ ਹੇਠਾਂ ਡਿੱਗਦਿਆਂ ਸਾਰ ਹੀ, ਪਿੱਛੋੱ ਆ ਰਹੇ ਬੱਜਰੀ ਨਾਲ ਓਵਰਲੋਡਿਡ ਟਰੱਕ ਨੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।
ਗ਼ਲਤ ਤਰੀਕੇ ਨਾਲ ਖੋਲ੍ਹੀ ਕਾਰ ਦੀ ਬਾਰੀ ਨੇ ਲਈ ਵਿਅਕਤੀ ਦੀ ਜਾਨ - ਮ੍ਰਿਤਕ ਦੇ ਰਿਸ਼ਤੇਦਾਰ
ਸ਼ਰਾਬ ਦੇ ਠੇਕੇ ਤੋਂ ਖ਼ਰੀਦਦਾਰੀ ਕਰਨ ਲਈ ਰੁਕੇ ਇੱਕ ਕਾਰ ਚਾਲਕ ਨੇ ਕਾਰ ਦਾ ਦਰਵਾਜ਼ਾ ਖੋਲ੍ਹ ਦਿੱਤਾ। ਜਿਸ 'ਚ ਇੱਕ ਮੋਟਰਸਾਈਕਲ ਟਕਰਾਉਣ ਕਾਰਨ ਚਾਲਕ ਹੇਠਾਂ ਡਿੱਗ ਗਿਆ ਤੇ ਪਿੱਛੋਂ ਆ ਰਹੇ ਬੱਜਰੀ ਨਾਲ ਓਵਰਲੋਡਿਡ ਟਰੱਕ ਨੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ ਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।
ਮ੍ਰਿਤਕ ਯੂਸਫ਼ ਬੰਟੀ ਸਹੋਤਾ ਦੋ ਛੋਟੇ ਬੱਚਿਆਂ ਦਾ ਪਿਤਾ ਸੀ ਤੇ ਘਰ ਨੂੰ ਚਲਾਉਣ ਵਾਲਾ ਇੱਕ-ਮਾਤਰ ਸੀ। ਮ੍ਰਿਤਕ ਦੇ ਰਿਸ਼ਤੇਦਾਰ ਨੇਂ ਦੱਸਿਆ ਕਿ ਭਾਵੇਂ ਮ੍ਰਿਤਕ ਦੀ ਮੌਤ ਟਰੱਕ ਹੇਠਾਂ ਆਉਣ ਕਾਰਨ ਹੋਈ ਹੈ, ਪਰ ਇਸ ਦਾ ਕਾਰਨ ਕਾਰ ਬਣੀ ਹੈ। ਕਿਉਂਕਿ ਕਾਰ ਚਾਲਕ ਨੇ ਚੌਕ 'ਚ ਸ਼ਰਾਬ ਦੇ ਠੇਕੇ ਤੋਂ ਖ਼ਰੀਦਦਾਰੀ ਕਰਨ ਵਾਸਤੇ ਸੜਕ 'ਤੇ ਕਾਰ ਰੋਕ ਕੇ, ਡਰਾਈਵਰ ਵਾਲਾ ਦਰਵਾਜਾ ਅਚਾਨਕ ਖੋਲ੍ਹ ਦਿੱਤਾ ਅਤੇ ਪਿੱਛਿਓਂ ਆ ਰਿਹਾ ਮੋਟਰਸਾਈਕਲ ਉਸ ਨਾਲ ਟਕਰਾਉਣ ਉਪਰੰਤ ਬੰਟੀ ਸਹੋਤਾ ਹੇਠਾਂ ਡਿੱਗ ਗਿਆ। ਜਿਸ ਨੂੰ ਪਿੱਛੋਂ ਆ ਰਹੇ, ਬੱਜ਼ਰੀ ਦੇ ਭਰੇ ਟਰੱਕ-ਟਰਾਲੇ ਦੇ ਹੇਠ ਆਉਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦੁਰਘਟਨਾ ਸਥਾਨ 'ਤੇ ਪਹੁੰਚੇ ਡਿਊਟੀ ਅਫ਼ਸਰ ਜੰਗ ਸਿੰਘ ਨੇ ਕਿਹਾ ਕਿ ਦੁਰਘਟਨਾ ਦਾ ਕਾਰਨ ਬਣੇ ਵਾਹਨ ਦੀ ਪੜਤਾਲ ਕਰਨ ਉਪਰੰਤ ਯੋਗ ਕਾਰਵਾਈ ਕਰਕੇ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਦੀ ਹਰ ਸੰਭਵ ਕੋਸ਼ਿ ਕੀਤੀ ਜਾਵੇਗੀ।