ਸ੍ਰੀ ਮੁਕਤਸਰ ਸਾਹਿਬ: ਨਸ਼ੇ ਨੇ ਪੰਜਾਬ 'ਚ ਆਪਣੇ ਪੈਰ ਪਸਾਰ ਲਏ ਹਨ। ਜਿਸ ਨਾਲ ਕਈ ਨੌਜਵਾਨ ਚੜ੍ਹਦੀ ਉਮਰੇ ਆਪਣੀ ਜ਼ਿੰਦਗੀ ਖ਼ਰਾਬ ਕਰ ਚੁੱਕੇ ਹਨ। ਇਸ ਦੇ ਨਾਲ ਹੀ ਮਿਲਦਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿਥੇ ਨਸ਼ੇ ਦੇ ਆਦੀ ਪੁੱਤ ਵਲੋਂ ਨਸ਼ੇ ਦੀ ਪੂਰਤੀ ਲਈ ਘਰ ਦਾ ਸਾਰਾ ਸਮਾਨ ਵੇਚ ਦਿੱਤਾ। ਜਿਸ ਨੂੰ ਲੈ ਕੇ ਮਾਂ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਪੀੜ੍ਹਤ ਮਾਂ ਦਾ ਕਹਿਣਾ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਹੈ, ਜਿਸ ਕਾਰਨ ਉਸ ਨੇ ਘਰ ਦਾ ਜ਼ਿਆਦਾਤਰ ਸਮਾਨ ਨਸ਼ੇ ਦੀ ਪੂਰਤੀ ਲਈ ਵੇਚ ਦਿੱਤਾ ਹੈ। ਮਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਸ ਦੇ ਪੁੱਤਰ ਦਾ ਇਲਾਜ ਕਰਵਾ ਕੇ ਉਸਨੂੰ ਨਸ਼ੇ ਤੋਂ ਦੂਰ ਕੀਤਾ ਜਾਵੇ। ਮਾਂ ਦਾ ਕਹਿਣਾ ਕਿ ਉਸ ਨੂੰ ਨਹੀਂ ਪਤਾ ਕਿ ਪੁੱਤ ਕਿਥੋਂ ਨਸ਼ਾ ਲੈ ਕੇ ਆਉਂਦਾ ਹੈ। ਇਸ ਦੇ ਨਾਲ ਹੀ ਮਾਂ ਨੇ ਦੱਸਿਆ ਕਿ ਜੇਕਰ ਉਹ ਕਿਸੇ ਤੋਂ ਮੰਗ ਕੇ ਵੀ ਕੋਈ ਚੀਜ਼ ਲਿਆਉਂਦੀ ਹੈ ਤਾਂ ਉਸ ਨੂੰ ਵੀ ਵੇਚ ਕੇ ਨਸ਼ਾ ਕਰ ਲੈਂਦਾ ਹੈ।