ਪੰਜਾਬ

punjab

ETV Bharat / state

ਕਾਰਪੋਰੇਟ ਘਰਾਣਿਆਂ ਦਾ ਗੁਲਾਮ ਹੋਇਆ ਮੋਦੀ: ਆਂਗਨਵਾੜੀ ਸੰਗਠਨ - corporate houses

ਲੋਕ ਹਿੱਤਾਂ 'ਚ ਨੀਤੀਆਂ ਬਣਾਉਣ ਦਾ ਦਾਅਵਾ ਕਰਨ ਵਾਲੀ ਸਰਕਾਰ ਦੇ ਖਿਲਾਫ਼ ਆਂਗਵਾੜੀ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਮੋਦੀ ਹੀ ਨਾਂਅ ਇੱਕ ਮੰਗ ਪੱਤਰ ਲਿਖ ਕੇ ਤਹਿਸੀਲਦਾਰ ਨੂੰ ਸੌਂਪਿਆ।

ਕਾਰਪੋਰੇਟ ਘਰਾਣਿਆਂ ਦਾ ਗੁਲਾਮ ਹੋਇਆ ਮੋਦੀ: ਆਂਗਨਵਾੜੀ ਸੰਗਠਨ
ਕਾਰਪੋਰੇਟ ਘਰਾਣਿਆਂ ਦਾ ਗੁਲਾਮ ਹੋਇਆ ਮੋਦੀ: ਆਂਗਨਵਾੜੀ ਸੰਗਠਨ

By

Published : Nov 27, 2020, 7:27 PM IST

ਸ੍ਰੀ ਮੁਕਤਸਰ ਸਾਹਿਬ: ਕੇਂਦਰ ਸਰਕਾਰ ਦੇ ਪਾਸ ਕੀਤੇ ਕਾਨੂੰਨਾਂ ਖਿਲਾਫ਼ ਆਮ ਲੋਕਾਂ ਦਾ ਰੋਸ ਵੱਧਦਾ ਜਾ ਰਿਹਾ ਹੈ। ਲੋਕ ਹਿੱਤਾਂ 'ਚ ਨੀਤੀਆਂ ਬਣਾਉਣ ਦਾ ਦਾਅਵਾ ਕਰਨ ਵਾਲੀ ਸਰਕਾਰ ਦੇ ਖਿਲਾਫ਼ ਆਂਗਵਾੜੀ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਮੋਦੀ ਹੀ ਨਾਂਅ ਇੱਕ ਮੰਗ ਪੱਤਰ ਤਹਿਸੀਲਦਾਰ ਨੂੰ ਸੌਂਪਿਆ।

ਮੁਲਾਜ਼ਮਾਂ ਦੇ ਹੱਕਾਂ 'ਤੇ ਡਾਕਾ

ਮੁਲਾਜ਼ਮਾਂ ਦੇ ਹਿੱਤਾਂ 'ਤੇ ਡਾਕਾ ਮਾਰ ਰਹੀ ਕੇਂਦਰ ਸਰਕਾਰ 'ਤੇ ਨਿਸ਼ਾਨਾਂ ਵਿੰਨ੍ਹਦਿਆਂ ਪ੍ਰਦਰਸ਼ਨਕਰਤਾ ਨੇ ਕਿਹਾ ਕਿ ਫ਼ੈਕਟਰੀ ਐਕਟ ਦੇ ਸੋਧਾਂ ਦੇ ਨਾਲ ਕੇਂਦਰ ਸਰਕਾਰ ਮੁਲਾਜ਼ਮਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ 300 ਤੋਂ ਘੱਟ ਮੁਲਾਜ਼ਮਾਂ ਦੀ ਫ਼ੈਕਟਰੀ 'ਤੇ ਇਹ ਐਕਟ ਲਾਗੂ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਮੁਲਾਜ਼ਮਾਂ ਦਾ ਸੋਸ਼ਣ ਹੋਣਾ ਤੈਅ ਹੈ।

ਕਾਰਪੋਰੇਟ ਘਰਾਣਿਆਂ ਦਾ ਗੁਲਾਮ ਹੋਇਆ ਮੋਦੀ: ਆਂਗਨਵਾੜੀ ਸੰਗਠਨ

ਮੋਦੀ ਦੇ ਨਾਂਅ ਇੱਕ ਮੰਗ ਪੱਤਰ

ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਨਾਂਅ ਇੱਕ ਮੰਗ ਪੱਤਰ ਲਿੱਖਿਆ। ਜਿਸ 'ਚ ਉਨ੍ਹਾਂ ਦੇ ਮੁਲਾਜ਼ਮਾਂ ਦੇ ਹੱਕ ਦੀ ਗੱਲ ਕੀਤੀ ਤੇ ਇਹ ਕੀਰਤ ਕਾਨੂੰਨਾਂ ਦੇ ਸੋਧ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਮੋਦੀ ਕਾਰਪੋਰੈਟ ਘਰਾਣਿਆਂ ਦਾ ਹੀ ਪੱਖ ਪੂਰ ਰਿਹਾ ਹੈ ।

ABOUT THE AUTHOR

...view details