ਸ੍ਰੀ ਮੁਕਤਸਰ ਸਾਹਿਬ:ਕੋਰੋਨਾ ਦੀ ਦੂਜੀ ਲਹਿਰ ਦੇਸ਼ ਭਰ ’ਚ ਬਹੁਤ ਤੇਜੀ ਨਾਲ ਫੈਲ ਰਹੀ ਹੈ, ਜਿਸ ਕਾਰਨ ਸਰਕਾਰ ਵੱਲੋਂ ਬਹੁਤ ਸਾਰੀਆਂ ਹਦਾਇਤਾਂ ਜਾਰੀ ਕੀਤੀ ਗਈਆਂ ਹਨ। ਉਥੇਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਲਈ ਹੈਲਪ ਡੈਕਸ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਕੋਰੋਨਾ ਮਰੀਜ਼ਾਂ ਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਨਾ ਆਏ। ਉਥੇ ਹੀ ਇਸ ਹੈਲਪ ਡੈਕਸ ’ਤੇ ਸੇਵਾ ਦੇਣ ਲਈ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਖੁਦ ਲੋਕਾਂ ਦੀ ਮਦਦ ਪਈ ਇਥੇ ਪਹੁੰਚੇ ਤੇ ਲੋਕਾਂ ਦੀਆਂ ਮੁਸ਼ਕਿਲਾ ਸੁਣੀਆਂ।
ਕੋਰੋਨਾ ਪੀੜਤਾ ਦੀ ਮਦਦ ਲਈ ਹੈਲਪ ਡੈਕਸ ’ਤੇ ਖੁਦ ਪਹੁੰਚੇ ਵਿਧਾਇਕ ਇਹ ਵੀ ਪੜੋ: ਪੰਜਾਬ, ਹਰਿਆਣਾ ਸਣੇ ਦਿੱਲੀ-ਐਨਸੀਆਰ 'ਚ ਤੌਕਤੇ ਤੂਫ਼ਾਨ ਦਾ ਅਸਰ, ਕਈ ਥਾਵਾਂ 'ਤੇ ਪੈ ਰਿਹੈ ਹਲਕਾ ਮੀਂਹ
ਉਥੇ ਹੀ ਰਾਜਾ ਵੜਿੰਗ ਨੇ ਕਿਹਾ ਕਿ ਲੋਕਾਂ ਨੂੰ ਚੰਗਾ ਸਹੂਲਤ ਦੇਣ ਲਈ ਇਸ ਹੈਲਪ ਡੈਕਸ ਦੀ ਸ਼ੁਰੂਆਤ ਕੀਤੀ ਗਈ ਹੈ ਤੋਂ ਜੋ ਕੋਰੋਨਾ ਮਰੀਜ਼ ਖੱਜਲ ਖੁਆਰ ਨਾ ਹੋ ਸਕਣ। ਉਹਨਾਂ ਨੇ ਕਿਹਾ ਕਿ ਕੋਰੋਨਾ ਦੀ ਲਪੇਟ ਵਿੱਚ ਆਏ ਮਰੀਜ਼ਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ’ਚ ਆਕਸੀਜਨ ਪਲਾਂਟ ਵੀ ਜਲਦ ਲੱਗ ਜਾਵੇਗਾ ਤਾਂ ਜੋ ਆਕਸੀਜਨ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਇਸ ਦੇ ਨਲਾ ਉਹਨਾਂ ਨੇ ਡਾਕਟਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਔਖੀ ਘੜੀ ਵਿੱਚ ਲੋਕਾਂ ਤੋਂ ਵੱਧ ਪੈਸੇ ਨਾ ਵਸੂਲੇ ਜਾਣ ਨਹੀਂ ਤਾਂ ਸ਼ਿਕਾਇਤ ਮਿਲਣ ’ਤੇ ਕਾਰਵਾਈ ਹੋਵੇਗੀ।
ਇਹ ਵੀ ਪੜੋ: ਪੀਐਮ ਦੀ ਤਰ੍ਹਾਂ ਕੈਪਟਨ ਵੀ ਕੋਈ ਕੰਮ ਨਹੀਂ ਕਰ ਰਹੇ: ਕੁਲਤਾਰ ਸਿੰਘ ਸੰਧਵਾਂ