ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਨਵੇਂ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੇਤੀਆ ਇੰਡਸਟਰੀ ਦੇ ਐਮ ਡੀ ਅਜੇ ਸੇਤੀਆ ਦਾ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ।
ਹਵਾ ਤੋਂ ਤਿਆਰ ਕੀਤੀ ਜਾਵੇਗੀ ਆਕਸੀਜਨ

ਇਸ ਮੌਕੇ ਵਿਧਾਇਕ ਰਾਜਾ ਵੜਿੰਗ ਨੇ ਦੱਸਿਆ ਕਿ ਇਹ ਪਲਾਂਟ ਸਿਵਲ ਹਸਪਤਾਲ ਦੇ 50 ਬੈਂਡਾਂ ਲਈ ਕਾਫੀ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪਲਾਂਟ ਪ੍ਰਤੀ ਮਿੰਟ 250 ਲੀਟਰ ਆਕਸੀਜਨ ਪੈਦਾ ਕਰੇਗਾ ਅਤੇ ਇਹ ਆਕਸੀਜਨ ਹਵਾ ਤੋਂ ਤਿਆਰ ਹੋਵੇਗੀ। ਵਿਧਾਇਕ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਥੇਰੀ ਸਾਹਿਬ ਦੇ ਕੋਵਿਡ ਸੈਂਟਰ ਵਿਖੇ ਆਕਸੀਜਨ ਪਲਾਂਟ ਲਗਾਇਆ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਕੱਲ ਤੱਕ ਹਸਪਤਾਲ ਨੂੰ ਆਕਸੀਜਨ ਰਿਸੀਵਰ ਵੀ ਪ੍ਰਾਪਤ ਹੋ ਜਾਵੇਗਾ, ਤਾਂ ਜੋ ਹੋਰ ਆਕਸੀਜਨ ਨੂੰ ਜਮ੍ਹਾ ਕਰਕੇ ਜਰੂਰਤ ਅਨੁਸਾਰ ਵਰਤਿਆ ਜਾ ਸਕੇ।
ਇਹ ਵੀ ਪੜੋ: ਬਟਾਲਾ ਦੇ ਬਜ਼ੁਰਗ ਦਲਜੀਤ ਸਿੰਘ ਨੇ ਘਰ ਦੀ ਛੱਤ ਤੇ ਬਣਾਇਆ ਫ਼ਾਰਮ ਹਾਊਸ