ਸ੍ਰੀ ਮੁਕਤਸਰ ਸਾਹਿਬ:ਸੂਬੇ ਭਰ ’ਚਸਫ਼ਾਈ ਸੇਵਕਾਂ ਦੀ ਹੜਤਾਲ ਚੱਲ ਰਹੀ ਹੈ ਜਿਸ ਕਾਰਨ ਸ਼ਹਿਰਾਂ ’ਚ ਕੂੜੇ ਦਾ ਢੇਰ ਲੱਗ ਗਏ ਹਨ। ਉਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਸਫ਼ਾਈ ਸੇਵਕ ਵੀ ਹੜਤਾਲ ਤੇ ਹਨ ਜਿਸ ਕਾਰਨ ਸ਼ਹਿਰ ਵਿੱਚ ਗੰਦਗੀ ਫੈਲ ਗਈ ਹੈ। ਇਸ ਗੰਦਗੀ ਨੂੰ ਸਾਫ ਕਰਨ ਲਈ ਵਿਧਾਇਕ ਖੁਦ ਅੱਗੇ ਆ ਗਏ। ਇਨ੍ਹਾਂ ਕੂੜੇ ਦੇ ਢੇਰਾਂ ਨੂੰ ਸੜਕ ਤੋਂ ਹਟਾਉਣ ਲਈ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੇ ਕੌਂਸਲਰਾਂ ਦੀ ਮਦਦ ਨਾਲ ਖੁਦ ਟਰੈਕਟਰ ਚਲਾ ਕੇ ਕੂੜੇ ਦੇ ਢੇਰਾਂ ਤੋਂ ਸੜਕ ਤੋਂ ਪਾਸੇ ਕੀਤਾ।
ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਵਿਧਾਇਕ ਨੇ ਕੀਤੀ ਸ਼ਹਿਰ ਦੀ ਸਫਾਈ ਇਹ ਵੀ ਪੜੋ: ਖਾਦਾਂ ਤੇ ਰੇਅ-ਸਪਰੇ ਦੇ ਵਧਾਏ ਰੇਟਾਂ ਕਾਰਨ ਕਿਸਾਨਾਂ ’ਚ ਵਧਿਆ ਰੋਸ
ਜਦੋਂ ਰਾਜਾ ਵੜਿੰਗ ਸਫਾਈ ਕਰਨ ਲਈ ਆਏ ਤਾਂ ਇੱਕ ਵਾਰ ਸਫ਼ਾਈ ਸੇਵਕ ਯੂਨੀਅਨ ਨੇ ਇਸਦਾ ਵਿਰੋਧ ਕੀਤਾ ਤੇ ਨਾਅਰੇਬਾਜ਼ੀ ਕੀਤੀ, ਪਰ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਸਫਾਈ ਸੇਵਕਾਂ ਦੀ ਬਹੁਤ ਮੰਗਾਂ ਜਾਇਜ਼ ਹਨ ਉਹ ਸਫਾਈ ਸੇਵਕਾਂ ਦੇ ਨਾਲ ਹਨ। ਉਨ੍ਹਾਂ ਸਫਾਈ ਸੇਵਕਾਂ ਨੂੰ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੀਟਿੰਗ ਦਾ ਭਰੋਸਾ ਦਿਵਾਇਆ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਉਥੇ ਦੂਜੇ ਪਾਸੇ ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਨੇ ਕਿਹਾ ਕਿ ਹੜਤਾਲ ਦਾ ਫ਼ੈਸਲਾ ਪੰਜਾਬ ਪੱਧਰ ਦਾ ਹੈ ਤੇ ਸਾਡੀ ਹੜਤਾਲ ਜਾਰੀ ਰਹੇਗੀ।
ਇਹ ਵੀ ਪੜੋ: ਸਫਾਈ ਸੇਵਕਾਂ ਦੀ ਹੜਤਾਲ ਕਾਰਨ ਕੌਂਸਲਰਾਂ ਨੇ ਚੁੱਕਿਆ ਸਫਾਈ ਦਾ ਜਿੰਮਾ