ਸ੍ਰੀ ਮੁਕਤਸਰ ਸਾਹਿਬ:ਹਲਕਾ ਲੰਬੀ ਦੇ ਪਿੰਡ ਮਹੂਆਣਾ ਵਿਚ ਗਰੀਬ ਲੋਕਾਂ ਨੂੰ ਹਜਾਰਾ ਨਹੀਂ ਲੱਖਾਂ ਰੁਪਏ ਦੇ ਬਿਲ (Bill) ਭੇਜ ਦਿੱਤੇ ਹਨ। ਜਿਸ ਕਾਰਨ ਉਹ ਗਰੀਬ (Poor) ਪਰਿਵਾਰ ਬਿੱਲ ਭਰਨ ਤੋਂ ਅਸਮਰਥ ਹਨ।ਪੰਜਾਬ ਸਰਕਾਰ ਨੇ ਆਪਣੀ ਸਰਕਾਰ ਬਣਨ ਸਮੇਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਗਰੀਬ (Poor) ਲੋਕਾਂ ਨੂੰ 200 ਯੂਨਿਟ ਮੁਆਫ ਕੀਤੀ ਜਾਵੇਗੀ ਪਰ ਹੁਣ ਪਾਵਰਕਾਮ ਵੱਲੋਂ 200 ਯੂਨਿਟ ਸਕੀਮ ਮਿਲਣ ਵਾਲੇ ਗਰੀਬ ਲੋਕਾਂ ਨੂੰ ਹਜਾਰਾ ਨਹੀਂ ਲੱਖਾਂ ਰੁਪਏ ਦੇ ਵੱਡੇ ਵੱਡੇ ਬਿਲ ਭੇਜ ਗਰੀਬ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ।
ਗਰੀਬ ਪਰਿਵਾਰਾਂ ਨੂੰ ਆਏ ਬਿਜਲੀ ਦੇ ਲੱਖਾਂ ਦੇ ਬਿੱਲ - electricity
ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਦੇ ਪਿੰਡ ਮਹੂਆਣਾ 'ਚ ਗਰੀਬ ਲੋਕਾਂ ਨੂੰ ਹਜ਼ਾਰਾਂ ਨਹੀਂ ਲੱਖਾਂ ਰੁਪਏ ਦੇ ਬਿਲ (Bill) ਭੇਜ ਦਿੱਤੇ ਹਨ। ਜਿਸ ਕਾਰਨ ਉਹ ਗਰੀਬ (Poor) ਪਰਿਵਾਰ ਬਿੱਲ ਭਰਨ ਤੋਂ ਅਸਮਰਥ ਹਨ।
ਪਿੰਡ ਮਹੂਆਣਾ ਦੇ ਗਰੀਬ ਲੋਕਾਂ 10 ਹਜਾਰ ਤੋਂ ਲੈ ਕੇ 8 ਲੱਖ ਤੱਕ ਬਿਲ ਆਇਆ ਹੈ।ਪਿੰਡ ਦੇ ਬਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾ ਦੇ ਬਿੱਲ ਮੁਆਫ ਹਨ ਪਰ 54 ਹਜਾਰ ਦਾ ਬਿੱਲ ਭੇਜ ਦਿੱਤਾ। ਅਮਰੀਕ ਸਿੰਘ ਨੂੰ 52 ਹਜਾਰ ਬਿਲ ਆਇਆ ।ਵਿਧਵਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਨੂੰ 11 ਹਜਾਰ ਬਿਲ ਆਇਆ ਉਹ ਦਿਹਾੜੀ ਮਜ਼ਦੂਰੀ ਕਰਦੀ ਹੈ ਅਤੇ ਬਿੱਲ ਭਰਨ ਤੋਂ ਅਸਮੱਰਥ ਹੈ।ਕੇਵਲ ਸਿੰਘ ਦੱਸਿਆ ਹੈ ਕਿ ਪਹਿਲਾ ਉਨ੍ਹਾਂ ਨੂੰ 29000 ਬਿੱਲ ਆਇਆ ਸੀ ਅਸੀਂ 10 ਹਜ਼ਾਰ ਭਰ ਦਿੱਤਾ ਸੀ ਹੁਣ ਸਾਨੂੰ 8 ਲੱਖ ਬਿਲ ਭੇਜ ਦਿੱਤਾ ਗਿਆ।
ਦੂਸਰੇ ਪਾਸੇ ਪਾਵਰ ਕਾਮ ਦੇ ਐਸਡੀਓ ਇਕਬਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਬਹੁਤੇ ਲੋਕ ਅਜਿਹੇ ਹਨ। ਜਿਨ੍ਹਾਂ ਦੇ ਮੀਟਰ ਇਕ ਹੈ। ਬਿਜਲੀ ਦੀ ਵਰਤੋਂ ਇਕ ਤੋਂ ਵੱਧ ਘਰ ਵਰਤਦੇ ਹਨ।ਉਨ੍ਹਾਂ ਨੂੰ ਚਾਹੀਦਾ ਹੈ ਕੇ ਅਲੱਗ ਅਲੱਗ ਮੀਟਰ ਲਗਵਾਉਣ ਅਤੇ ਕਈ ਲੋਕ ਘਰਾਂ ਵਿਚ ਹੀਟਰ ਆਦਿ ਵੀ ਚਲਾਉਂਦੇ ਹਨ।ਜਿਸ ਕਰਕੇ ਖਪਤ ਜਿਆਦਾ ਹੋਣ ਕਰਕੇ ਮੁਆਫ ਯੂਨਿਟ ਕੱਟ ਕੇ ਬਾਕੀ ਬਿਲ ਭੇਜਿਆ ਜਾ ਰਿਹਾ ਹੈ।
ਇਹ ਵੀ ਪੜੋ:ਸ਼ਹੀਦਾਂ ਦੇ ਪਰਿਵਾਰਾਂ ਨੇੇ ਕੱਢਿਆ ਪੈਦਲ ਮਾਰਚ