ਪੰਜਾਬ

punjab

ETV Bharat / state

ਵੋਟਾਂ ਲਈ ਜਾਗਰੂਕ ਕਰਨ ਲਈ ਰਨ ਫਾਰ ਵੋਟ ਮੈਰਾਥਨ ਕਰਵਾਇਆ ਗਿਆ - GURU GOBIND STADIUM

ਪੁਰੇ ਪੰਜਾਬ 'ਚ ਰਨ ਫਾਰ ਵੋਟ ਮੈਰਾਥਨ ਦਾ ਆਯੋਜਨ ਕੀਤਾ ਗਿਆ। ਮੈਰਾਥਨ ਦਾ ਉਦੇਸ਼ ਲੋਕਾਂ 'ਚ ਵੋਟਾਂ ਪਾਉਣ ਪ੍ਰਤੀ ਜਾਗਰੁਕ ਕਰਨਾ ਹੈ।

ਵੋਟਾਂ ਲਈ ਜਾਗਰੂਕ ਕਰਨ ਲਈ ਰਨ ਫਾਰ ਵੋਟ ਮੈਰਾਥਨ ਕਰਵਾਇਆ ਗਿਆ

By

Published : Mar 31, 2019, 4:39 PM IST

ਸ੍ਰੀ ਮੁਕਤਸਰ ਸਾਹਿਬ: ਰਨ ਫਾਰ ਵੋਟ ਮੈਰਾਥਨ ਦਾ ਸ਼ੁਭ ਆਰੰਭ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਕੀਤਾ ਗਿਆ। ਰਨ ਫਾਰ ਵੋਟ ਮੈਰਾਥਨ ਦਾ ਆਯੋਜਨ ਪੁਰੇ ਪੰਜਾਬ 'ਚ ਕੀਤਾ ਗਿਆ। ਇਸ ਮੈਰਾਥਨ ਦਾ ਉਦੇਸ਼ ਲੋਕਾਂ 'ਚ ਵੋਟਾਂ ਪਾਉਣ ਲਈ ਜੋਸ਼ ਭਰਨਾ ਹੈ।

ਵੋਟਾਂ ਲਈ ਜਾਗਰੂਕ ਕਰਨ ਲਈ ਰਨ ਫਾਰ ਵੋਟ ਮੈਰਾਥਨ ਕਰਵਾਇਆ ਗਿਆ ਵੀਡਿਓ ਦੇਖੋ।


ਇਹ ਆਯੋਜਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ੂਰੁ ਕੀਤਾ ਗਿਆ ਸੀ। ਮੈਰਾਥਨ ਸ੍ਰੀਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਤੋਂ ਲੈ ਕੇ ਕੋਟਕਪੂਰਾ ਰੋਡ, ਡਾ. ਕੇਹਰ ਸਿੰਘ ਚੌਕ, ਕੋਟਕਪੂਰਾ ਬਠਿੰਡਾ ਰੋਡ ਬਾਈਪਾਸ, ਬਠਿੰਡਾ ਰੋਡ ਮੁਕਤਸਰ ਤੋਂ ਹੁੰਦੀਆਂ ਹੋਈਆ ਮਲੋਟ ਰੋਡ ਨਜ਼ਦੀਕ ਪੰਪ ਤੋਂ ਵਾਪਸ ਸਰਕਾਰੀ ਕਾਲਜ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸਮਾਪਤ ਕੀਤਾ ਗਿਆ।

ਇਸ ਮੈਰਾਥਾਨ ਵਿੱਚਵੱਡੀ ਗਿਣਤੀ 'ਚ ਬਜ਼ੁਰਗਾਂ, ਸਕੂਲੀ ਬੱਚਿਆਂ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਾਗ ਲਿਆ। ਇਸ ਮੌਕੇ ਮੈਰਾਥਨ 'ਚ ਔਰਤਾਂ ਲਈ 5 ਕਿਲੋਮੀਟਰ ਅਤੇ ਪੁਰਸ਼ਾਂ ਲਈ 10 ਕਿਲੋਮੀਟਰ ਦੌੜ ਹੋਈ। ਮੈਰਾਥਨ 'ਚ 1100 ਦੇ ਕਰੀਬ ਲੋਕਾਂ ਨੇ ਭਾਗ ਲਿਆ। ਪਹਿਲੇ ਸਥਾਨ ’ਤੇ ਆਉਣ ਵਾਲੇ ਦੌੜਾਕ ਨੂੰ 5100 ਰੁਪਏ, ਦੂਜੇ ਸਥਾਨ ’ਤੇ ਆਉਣ ਵਾਲੇ ਨੂੰ 2100 ਰੁਪਏ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਨੂੰ 1100 ਰੁਪਏ ਦੇਨਕਦ ਇਨਾਮ ਦਿੱਤੇ ਗਏ।

ਮੈਰਾਥਨ 'ਚ ਹਿੱਸਾ ਲੈਣ ਵਾਲਿਆਂ ਨੂੰ ਸਰਟੀਫ਼ਿਕੇਟ ਵੀ ਦਿੱਤੇ ਗਏ। ਇਸ ਮੌਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਐਮ.ਕੇ. ਅਰਵਿੰਦ ਕੁਮਾਰ ਨੇ ਕਿਹਾ ਕਿ ਵੋਟਰਾਂ ਨੂੰ ਆਪਣੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸੇ ਉਦੇਸ਼ ਨਾਲ ਸਰਕਾਰ ਵੱਲੋਂ ਰਨ ਫਾਰ ਵੋਟ ਮੈਰਾਥਨ ਦਾ ਆਯੋਜਨ ਕਿਤਾ ਗਿਆ ਹੈ। ਇਸ ਮੌਕੇਮੈਰਾਥਨ 'ਚ ਭਾਗ ਲੈਣ ਵਾਲਿਆਂ 'ਚ ਕਾਫੀ ਉਤਸਾਹ ਵੇਖਣ ਨੂੰ ਮਿਲਿਆ।

ABOUT THE AUTHOR

...view details