ਕਾਂਗਰਸ 'ਚ ਆਪਸੀ ਕਾਟੋ ਕਲੇਸ਼ ਦੌਰਾਨ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੌਰਾਨ ਚਲ ਰਹੀ ਸ਼ਬਦੀ ਖਿਚੋਤਾਣ ਵੀ ਹੋਰ ਵਧਦੀ ਹੀ ਨਜ਼ਰ ਆ ਰਹੀ ਹੈ। ਹੁਣ ਬੀਤੇ ਦਿਨੀਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਗਿੱਦੜਬਾਹਾ ਹਲਕੇ ਦੇ ਪਿੰਡ ਮਧੀਰ ਦੇ ਛੱਪੜ ਲਈ ਇਕ ਭੋਗ ਸਮਾਗਮ ਦੌਰਾਨ ਐਲਾਨੀ 30 ਲੱਖ ਰੁਪਏ ਦੀ ਗ੍ਰਾਂਟ ਮੁੱਦਾ ਬਣ ਗਈ ਹੈ। ਜਿੱਥੇ ਪਿੰਡ ਦੀ ਪੰਚਾਇਤ ਇਸ ਮਾਮਲੇ 'ਚ ਵਿੱਤ ਮੰਤਰੀ ਦੇ ਐਲਾਨ ਨੂੰ ਗਲਤ ਠਹਿਰਾ ਰਹੀ ਉਥੇ ਹੀ ਰਾਜਾ ਵੜਿੰਗ ਨੇ ਵੀ ਇਸ ਐਲਾਨ ਤੇ ਸਵਾਲ ਖੜੇ ਕੀਤੇ ਹਨ।
ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿੱਚਕਾਰ ਚਲ ਰਹੀ ਖਿਚੋਤਾਣ ਹੁਣ ਹੋਰ ਅੱਗੇ ਵਧ ਗਈ ਹੈ। ਮਸਲਾ ਬੀਤੇ ਦਿਨੀ ਗਿੱਦੜਬਾਹਾ ਹਲਕੇ ਦੇ ਪਿੰਡ ਮਧੀਰ 'ਚ ਮਨਪ੍ਰੀਤ ਸਿੰਘ ਬਾਦਲ ਵੱਲੋਂ ਛੱਪੜ ਲਈ ਦਿੱਤੀ 30 ਲੱਖ ਰੁਪਏ ਦੀ ਗ੍ਰਾਂਟ ਦਾ ਹੈ। ਦਰਅਸਲ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰੀ 'ਚ ਮਾਮਾ ਲੱਗਦੇ ਕਰਤਾਰ ਸਿੰਘ ਮਧੀਰ ਦੀ ਬੀਤੇ ਦਿਨੀਂ ਅੰਤਿਮ ਅਰਦਾਸ ਦੌਰਾਨ ਪਹੁੰਚੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਮਾਮਾ ਜੀ ਦੀ ਯਾਦ ਚ ਪਿੰਡ ਦੇ ਛੱਪੜ ਲਈ 30 ਲਖ ਰੁਪਏ ਦੀ ਗ੍ਰਾਂਟ ਦਾ ਐਲਾਨ ਕਰ ਦਿੱਤਾ।