ਸ੍ਰੀ ਮੁਕਤਸਰ ਸਾਹਿਬ: ਇੱਥੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਨਲਾਇਕੀਆਂ ਤੋਂ ਪਰੇਸ਼ਾਨ ਹੋ ਕੇ ਸਥਾਨਕ ਵਾਸੀਆਂ ਨੇ ਜਲਾਲਾਬਾਦ ਰੋਡ ਬਾਈਪਾਸ 'ਤੇ ਪੈਂਦੇ ਰਜਬਾਹੇ ਦੇ ਪੁਲ ਦੇ ਰਸਤੇ ਨੂੰ ਬੰਦ ਕਰ ਸੜਕੀ ਜਾਮ ਲਗਾ ਦਿੱਤਾ। ਇਸ ਦੇ ਚਲਦਿਆਂ ਕਈ ਘੰਟਿਆਂ ਤੱਕ ਆਵਾਜਾਈ ਦੀ ਵਿਵਸਥਾ ਪੂਰੀ ਤਰ੍ਹਾਂ ਨਾਲ ਲੜਖ਼ੜਾਈ ਗਈ।
ਸਥਾਨਕ ਵਾਸੀਆਂ ਨੇ ਕਿਹਾ ਕਿ ਠੇਕੇਦਾਰਾਂ ਨੇ ਕਈ ਸਾਲ ਪਹਿਲਾਂ ਜਲਾਲਾਬਾਦ ਰੋਡ ਬਾਈਪਾਸ ਦੇ ਇਲਾਕੇ ਵਿੱਚ ਪਾਈਪ ਲਾਈਨ ਵਿਛਾਈਆਂ ਗਈਆਂ ਸਨ ਜੋ ਕਿ ਠੇਕੇਦਾਰਾਂ ਨੇ ਗ਼ਲਤ ਢੰਗ ਨਾਲ ਪਾ ਦਿੱਤੀਆਂ ਸਨ। ਜਿਸ ਦੇ ਚੱਲਦਿਆਂ ਅਕਸਰ ਹੀ ਇਲਾਕੇ ਵਿੱਚ ਸੀਵਰੇਜ ਓਵਰਫਲੋ ਕਾਰਨ ਮਹੀਨਿਆਂ ਤੱਕ ਪਾਣੀ ਭਰਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਹੁਣ ਇਨ੍ਹਾਂ ਪਾਈਪ ਲਾਈਨਾਂ ਦੀ ਮੁਰੰਮਤ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਵੱਡੇ ਆਕਾਰ ਦਾ ਖੱਡਾ ਪੁੱਟਿਆ ਹੈ। ਜੋ ਕਿ ਹੁਣ ਹਰ ਰੋਜ਼ ਹਾਦਸਿਆਂ ਦਾ ਕਾਰਨ ਬਣਦਾ ਹੈ। ਇਸ ਖੱਡੇ ਵਿਚ ਲੋਕ ਡਿੱਗ ਕੇ ਜ਼ਖ਼ਮੀ ਹੋ ਜਾਂਦੇ ਹਨ।