ਪੰਜਾਬ

punjab

ETV Bharat / state

ਅਸਮਾਨੀ ਬਿਜਲੀ ਨੇ ਪਾਵਰ ਪਲਾਂਟ 'ਚ ਮਚਾਇਆ ਕਹਿਰ, ਸਾਰੀ ਰਾਤ ਚੱਲਦੇ ਰਹੇ ਬਚਾਅ ਕਾਰਜ - ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਗੁਲਾਬੇਵਾਲਾ ਵਿਖੇ ਸਥਿਤ ਮਾਲਵਾ ਪਾਵਰ ਪਲਾਂਟ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਅੱਗ ਲੱਗ ਗਈ। ਪਾਵਰ ਪਲਾਂਟ 'ਚ ਅੱਗ ਨਾਲ ਪਰਾਲੀ ਦੀਆਂ ਗੱਠਾ ਸੱੜ ਕੇ ਸਵਾਹ ਹੋ ਗਈਆਂ। ਅੱਗ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਦੇਰ ਤੱਕ ਕੋਸ਼ਿਸ਼ ਕੀਤੀ।

Lightning strikes power plant rescue operation continues all night
ਅਸਮਾਨੀ ਬਿਜਲੀ ਨੇ ਪਾਵਰ ਪਲਾਂਟ 'ਚ ਮਚਾਇਆ ਕਹਿਰ, ਸਾਰੀ ਰਾਤ ਚੱਲਦੇ ਰਹੇ ਬਚਾਅ ਕਾਰਜ

By

Published : Nov 16, 2020, 6:41 PM IST

ਸ਼੍ਰੀ ਮੁਕਤਸਰ ਸਾਹਿਬ: ਪਿੰਡ ਗੁਲਾਬੇਵਾਲਾ ਵਿਖੇ ਸਥਿਤ ਮਾਲਵਾ ਪਾਵਰ ਪਲਾਂਟ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਅੱਗ ਲੱਗ ਗਈ। ਪਾਵਰ ਪਲਾਂਟ 'ਚ ਅੱਗ ਨਾਲ ਪਰਾਲੀ ਦੀਆਂ ਗੱਠਾ ਸੱੜ ਕੇ ਸਵਾਹ ਹੋ ਗਈਆਂ। ਅੱਗ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਦੇਰ ਤੱਕ ਕੋਸ਼ਿਸ਼ ਕੀਤੀ।

ਅਸਮਾਨੀ ਬਿਜਲੀ ਨੇ ਪਾਵਰ ਪਲਾਂਟ 'ਚ ਮਚਾਇਆ ਕਹਿਰ, ਸਾਰੀ ਰਾਤ ਚੱਲਦੇ ਰਹੇ ਬਚਾਅ ਕਾਰਜ
ਹੁਣ ਤੱਕ ਅੱਗ ਨਾਲ ਹੋਏ 20-30 ਲੱਖ ਦਾ ਅਨੁਮਾਨਿਤ ਨੁਕਸਾਨ ਹੋਣ ਬਾਰੇ ਦੱਸਦੇ ਹੋਏ ਮਾਲਵਾ ਪਾਵਰ ਪਲਾਂਟ ਦੇ ਸੀਈਓ ਬੀਐਸ ਜਗਨਨਾਥ ਨੇ ਅੱਗ ਦਾ ਕਾਰਨ ਅਸਮਾਨੀ ਬਿਜਲੀ ਦੱਸਿਆ ਹੈ। ਮਾਲਵਾ ਪਾਵਰ ਪਲਾਂਟ ਦਾ ਆਪਣਾ ਸਾਰਾ ਅਮਲਾ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਰਿਹਾ। ਜੇਸੀਬੀ ਦੀ ਸਹਾਇਤਾ ਨਾਲ ਬਾਕੀ ਹੋਰ ਥਾਵਾਂ 'ਤੇ ਅੱਗ ਨਾ ਫੈਲੇ, ਇਸ ਲਈ ਖਾਈਆਂ ਪੁੱਟੀਆਂ ਜਾ ਰਹੀਆਂ ਹਨ। ਮੌਕੇ 'ਤੇ ਸਬ-ਫਾਇਰ ਅਫ਼ਸਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਅੱਗ ਭਿਆਨਕ ਹੈ। ਪਰ ਕਾਬੂ ਪਾਇਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਸੀਜ਼ਨ ਦੌਰਾਨ ਪਾਵਰ ਪਲਾਂਟ 'ਚ ਪਰਾਲੀ ਵਧੇਰੇ ਆਉਂਦੀ ਹੈ ਅਤੇ ਪਰਾਲੀ ਦਾ ਇਸ ਸਮੇਂ ਵੱਡਾ ਸਟਾਕ ਸੀ। ਜਿਸ ਕਾਰਨ ਅੱਗ 'ਤੇ ਕਾਬੂ ਕਰਨਾ ਔਖਾ ਹੋ ਰਿਹਾ ਹੈ। ਫਿਲਹਾਲ ਸਾਰੀ ਰਾਤ ਇਸ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ।

ABOUT THE AUTHOR

...view details