ਸ੍ਰੀ ਮੁਕਤਸਰ ਸਾਹਿਬ ਵਿਖੇ ਮਜ਼ਦੂਰ ਨੇ ਲਿਆ ਫ਼ਾਹਾ,5 ਵਿਅਕਤੀਆਂ ਨੂੰ ਖੁਦਕੁਸ਼ੀ ਲਈ ਠਹਿਰਾਇਆ ਜ਼ਿੰਮੇਵਾਰ - ਪੰਜਾਬ
ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਬਲਮਗੜ੍ਹ ਰੋਡ 'ਤੇ ਕਬਾੜ ਦਾ ਕੰਮ ਕਰਨ ਵਾਲੇ ਇਕ ਮਜ਼ਦੂਰ ਨੇ ਬੀਤੇ ਦਿਨ ਖ਼ੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੇ ਫ਼ੋਨ 'ਤੇ ਵੀਡੀਉ ਬਣਾ ਕੇ ਆਪਣੀ ਮੌਤ ਦਾ 5 ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਸ੍ਰੀ ਮੁਕਤਸਰ ਸਾਹਿਬ ਵਿਖੇ ਮਜ਼ਦੂਰ ਨੇ ਲਿਆ ਫ਼ਾਹਾ
ਮ੍ਰਿਤਕ ਦੀ ਪਛਾਣ ਰਵੀ ਕੁਮਾਰ 32 ਸਾਲ ਨਿਵਾਸੀ ਮੌੜ ਰੋਡ ਵਜੋਂ ਹੋਈ ਹੈ। ਰਵੀ ਕਬਾੜ ਦੀ ਦੁਕਾਨ 'ਤੇ ਕੰਮ ਕਰਦਾ ਸੀ। ਆਪਣੀ ਪਤਨੀ ਨੂੰ ਪੇਕੇ ਛੱਡਣ ਤੋਂ ਬਾਅਦ ਦੇਰ ਸ਼ਾਮ ਮੌੜ ਰੋਡ ਸਥਿਤ ਆਪਣੇ ਘਰ ਆ ਕੇ ਰਵੀ ਨੇ ਫ਼ਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਇਸ ਤੋਂ ਪਹਿਲਾਂ ਉਸਨੇ ਆਪਣੇ ਫ਼ੌਨ 'ਤੇ ਵੀਡੀਓ ਬਣਾ ਕੇ ਆਪਣੀ ਮੌਤ ਲਈ ਪੰਜ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।