ਸ੍ਰੀ ਮੁਕਤਸਰ ਸਾਹਿਬ: ਸੱਤਾ ਧਿਰ ਤੇ ਅਕਸਰ ਹੀ ਕੁੱਟਮਾਰ ਦੇ ਦੋਸ ਲੱਗਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਹਲਕਾ ਗਿੱਦੜਬਾਹਾ ਦੇ ਪਿੰਡ ਸੁਖਣਾ ਅਬਲੂ ਤੋਂ ਸਾਹਮਣੇ ਆਇਆ ਹੈ ਜਿੱਥੇ ਕਾਂਗਰਸ ਦੇ ਸਾਬਕਾ ਸਰਪੰਚ ਅਤੇ ਬਲਾਕ ਪ੍ਰਧਾਨ ਤੇ ਧੱਕੇਸ਼ਾਹੀ ਤੇ ਕੁੱਟਮਾਰ ਦੇ ਕਥਿਤ ਦੋਸ਼ ਲੱਗੇ ਹਨ।
ਦੋ ਧਿਰਾਂ ਦੀ ਲੜਾਈ ਵਿੱਚ ਪੁਲਸ ਨੇ ਕੀਤਾ ਕਰਾਸ ਮਾਮਲਾ ਦਰਜ - ਕਰਾਸ ਮਾਮਲਾ ਦਰਜ
ਸੱਤਾ ਧਿਰ ਤੇ ਅਕਸਰ ਹੀ ਕੁੱਟਮਾਰ ਦੇ ਦੋਸ ਲੱਗਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਹਲਕਾ ਗਿੱਦੜਬਾਹਾ ਦੇ ਪਿੰਡ ਸੁਖਣਾ ਅਬਲੂ ਤੋਂ ਸਾਹਮਣੇ ਆਇਆ ਹੈ ਜਿੱਥੇ ਕਾਂਗਰਸ ਦੇ ਸਾਬਕਾ ਸਰਪੰਚ ਅਤੇ ਬਲਾਕ ਪ੍ਰਧਾਨ ਤੇ ਧੱਕੇਸ਼ਾਹੀ ਤੇ ਕੁੱਟਮਾਰ ਦੇ ਕਥਿਤ ਦੋਸ਼ ਲੱਗੇ ਹਨ।
ਜਾਣਕਾਰੀ ਦਿੰਦਿਆਂ ਦਿਲਪ੍ਰੀਤ ਸਿੰਘ ਪੁੱਤਰ ਨਾਮਦੇਵ ਸਿੰਘ ਆਦਿ ਨੇ ਦੱਸਿਆ ਕਿ ਅਸੀ ਆਪਣੇ ਘਰ ਕੋਲ ਇਕ ਪਲਾਟ ਕ੍ਰੀਬ ਤਿੰਨ ਪਹਿਲਾਂ ਪਿੰਡ ਦੇ ਵਿਅਕਤੀਆਂ ਤੋਂ ਖ੍ਰੀਦਿਆ ਸੀ ਅਤੇ ਸਾਡੇ ਕੋਲ ਇਸ ਥਾਂ ਦੀ ਮਾਲਕੀ ਅਤੇ ਕਬਜ਼ੇ ਦੀ ਲਿਖਤ ਸਾਡੇ ਕੋਲ ਹੈ ਅਤੇ ਉੱਥੇ ਅਸੀ ਇਕ ਕਮਰੇ ਦੀ ਉਸਾਰੀ ਕੀਤੀ ਸੀ ਅਤੇ ਉੱਥੇ ਬਿਜਲੀ ਦਾ ਮੀਟਰ ਲਗਵਾਇਆ ਹੋਇਆ ਸੀ ਅਤੇ ਕਮਰੇ ਵਿਚ ਤੂੜੀ ਵਾਲੀ ਮਸ਼ੀਨ ਅਤੇ ਹੋਰ ਸਮਾਨ ਆਦਿ ਸਮਾਨ ਪਿਆ ਸੀ ।ਉਨ੍ਹਾਂ ਦੱਸਿਆ ਕਿ ਸਾਡੀ ਗੈਰਹਾਜਰੀ ਵਿਚ ਬੀਤੇ ਦਿਨ ਕਥਿਤ ਤੌਰ ਤੇ ਸੁਖਮਿੰਦਰ ਸਿੰਘ ਸਾਬਕਾ ਸਰਪੰਚ ਆਪਣੇ ਕਈ ਸਾਥੀਆਂ ਨਾਲ ਨਜ਼ਾਇਜ ਕਬਜੇ ਦੀ ਨੀਅਤ ਨਾਲ ਆਇਆ ਤੇ ਸਾਡੀ ਪਲਾਟ ਵਾਲੀ ਥਾਂ ਅੰਦਰ ਬਣੇ ਕਮਰੇ ਨੂੰ ਧੱਕੇ ਨਾਲ ਢਾਹ ਕੇ ਸਾਡੀਆਂ ਔਰਤਾਂ ਨਾਲ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀ ਨੀਅਤ ਨਾਲ ਫੈਰਿੰਗ ਕਰਕੇ ਫਰਾਰ ਹੋ ਗਏ! ਉਨ੍ਹਾਂ ਕਿਹਾ ਅਸੀ ਇਸ ਬਾਬਤ ਪੁਲਸ ਨੂੰ ਸੂਚਿਤ ਅਤੇ ਦੋਦਾ ਦੇ ਮੁੱਢਲਾ ਸਿਹਤ ਕੇਂਦਰ ਵਿਚ ਜਖਮੀ ਔਰਤਾਂ ਨੂੰ ਦਾਖਲ ਕਰਵਾਇਆ ਪਰ ਪੁਲਸ ਵੱਲੋਂ ਕੋਈ ਇਨਸਾਫ਼ ਨਹੀਂ ਦਿੱਤਾ ਜਾ ਰਿਹਾ!
ਦੂਜੇ ਪਾਸੇ ਜਦ ਸਾਬਕਾ ਸਰਪੰਚ ਸੁਖਮਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਸਿਆਸੀ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਜਦਕਿ ਮੇਰਾ ਇਸ ਨਾਲ ਕੋਈ ਸਬੰਧ ਨਹੀ ਹੈ!ਮੈਂ ਜਾ ਮੇਰੇ ਪਰਿਵਾਰ ਦਾ ਮੈਂਬਰ ਝਗੜੇ ਵਾਲੀ ਥਾਂਟੇ ਗਿਆ ਨਹੀ। ਉਕਤ ਵਿਅਕਤੀਆਂ ਵੱਲੋਂ ਗਲਤ ਦੋਸ਼ ਲਾਏ ਜਾ ਰਹੇ ਹਨ।